Bollywood News : ਛੇੜਛਾੜ ਦੇ ਦੋਸ਼ ’ਚ ਫਿਲਮ ਡਾਇਰੈਕਟਰ ਕੁੰਜੂ ਮੁਹੰਮਦ ਗ੍ਰਿਫ਼ਤਾਰ
ਮਲਿਆਲਮ ਫਿਲਮ ਡਾਇਰੈਕਟ ਤੇ ਸਾਬਕਾ ਵਿਧਾਇਕ ਪੀਟੀ ਕੁੰਜੂ ਮੁਹੰਮਦ ਨੂੰ ਸਿਨੇਮਾ ਇੰਡਸਟਰੀ ਨਾਲ ਜੁੜੀ ਇਕ ਔਰਤ ਨਾਲ ਕਥਿਤ ਛੇੜਛਾੜ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।
Publish Date: Wed, 24 Dec 2025 08:14 PM (IST)
Updated Date: Wed, 24 Dec 2025 08:16 PM (IST)
ਤਿਰੁਵਨੰਤਪੁਰਮ (ਏਜੰਸੀ) : ਮਲਿਆਲਮ ਫਿਲਮ ਡਾਇਰੈਕਟ ਤੇ ਸਾਬਕਾ ਵਿਧਾਇਕ ਪੀਟੀ ਕੁੰਜੂ ਮੁਹੰਮਦ ਨੂੰ ਸਿਨੇਮਾ ਇੰਡਸਟਰੀ ਨਾਲ ਜੁੜੀ ਇਕ ਔਰਤ ਨਾਲ ਕਥਿਤ ਛੇੜਛਾੜ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਮੁਹੰਮਦ ਮੰਗਲਵਾਰ ਨੂੰ ਕੈਂਟੋਨਮੈਂਟ ਥਾਣੇ ’ਚ ਜਾਂਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਏ, ਜਿੱਥੇ ਉਨ੍ਹਾਂ ਦੀ ਰਸਮੀ ਗ੍ਰਿਫ਼ਤਾਰੀ ਦਰਜ ਕੀਤੀ ਗਈ।
ਬਾਅਦ ’ਚ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਅਦਾਲਤ ਤੋਂ ਰਾਹਤ ਮਿਲ ਚੁੱਕੀ ਸੀ। ਇਸ ਮਹੀਨੇ ਦੀ ਸ਼ੁਰੂਆਤ ’ਚ ਦਰਜ ਸ਼ਿਕਾਇਤ ’ਚ ਦੋਸ਼ ਹੈ ਕਿ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਕੇਰਲ (ਆਈਐੱਫਐੱਫਕੇ) ਲਈ ਮਲਿਆਲਮ ਫਿਲਮਾਂ ਦੀ ਚੋਣ ਦੌਰਾਨ ਹੋਟਲ ’ਚ ਠਹਿਰਣ ਦੇ ਸਮੇਂ ਮੁਹੰਮਦ ਨੇ ਮਹਿਲਾ ਨਾਲ ਛੇੜਛਾੜ ਕੀਤੀ।