ਅਦਾਕਾਰਾ ਸ਼ਰਧਾ ਕਪੂਰ ਨਾਲ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਰੋਕਣੀ ਪਈ ਸ਼ੂਟਿੰਗ
ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਪ੍ਰਸ਼ੰਸਕਾਂ ਲਈ ਪਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਦੌਰਾਨ ਸ਼ਰਧਾ ਕਪੂਰ ਦਾ ਪੈਰ ਫ੍ਰੈਕਚਰ ਹੋ ਗਿਆ, ਜਿਸ ਕਾਰਨ ਸ਼ੂਟਿੰਗ ਰੋਕ ਦਿੱਤੀ ਗਈ।
Publish Date: Sat, 22 Nov 2025 12:50 PM (IST)
Updated Date: Sat, 22 Nov 2025 12:55 PM (IST)

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਪ੍ਰਸ਼ੰਸਕਾਂ ਲਈ ਪਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਦੌਰਾਨ ਸ਼ਰਧਾ ਕਪੂਰ ਦਾ ਪੈਰ ਫ੍ਰੈਕਚਰ ਹੋ ਗਿਆ, ਜਿਸ ਕਾਰਨ ਸ਼ੂਟਿੰਗ ਰੋਕ ਦਿੱਤੀ ਗਈ।
ਖ਼ਬਰਾਂ ਅਨੁਸਾਰ, ਸ਼ਰਧਾ ਕਪੂਰ ਇਸ ਸਮੇਂ ਨਿਰਦੇਸ਼ਕ ਲਕਸ਼ਮਣ ਉਤੇਕਰ ਦੀ ਨਵੀਂ ਫਿਲਮ 'Eetha' ਦੀ ਸ਼ੂਟਿੰਗ ਕਰ ਰਹੀ ਸੀ ਸ਼ੂਟਿੰਗ ਸ਼ਡਿਊਲ ਇਸ ਸਮੇਂ ਨਾਸਿਕ ਵਿੱਚ ਚੱਲ ਰਿਹਾ ਹੈ। ਇੱਕ ਸੀਨ ਦੀ ਸ਼ੂਟਿੰਗ ਦੌਰਾਨ ਸ਼ਰਧਾ ਜ਼ਖਮੀ ਹੋ ਗਈ। ਰਿਪੋਰਟਾਂ ਦੇ ਅਨੁਸਾਰ, ਸ਼ਰਧਾ ਨੇ ਇੱਕ ਰਵਾਇਤੀ ਨੌਵਰੀ ਸਾੜ੍ਹੀ, ਭਾਰੀ ਗਹਿਣੇ ਅਤੇ ਕਮਰ ਦੀ ਬੈਲਟ ਪਹਿਨੀ ਹੋਈ ਸੀ ਅਤੇ ਢੋਲਕ ਦੀ ਧੁਨ 'ਤੇ ਇੱਕ ਡਾਂਸ ਸੀਨ ਦੀ ਸ਼ੂਟਿੰਗ ਕਰ ਰਹੀ ਸੀ। ਇਸ ਲੁੱਕ ਵਿੱਚ ਉਹ ਮਹਾਰਾਸ਼ਟਰ ਦੇ ਇੱਕ ਲੋਕ ਕਲਾਕਾਰ ਦਾ ਕਿਰਦਾਰ ਨਿਭਾ ਰਹੀ ਸੀ।
ਡਾਂਸ ਕਰਦੇ ਸਮੇਂ ਵਿਗੜਿਆ ਸੰਤੁਲਨ
ਸੂਤਰ ਦੱਸਦੇ ਹਨ ਕਿ ਨੱਚਦੇ ਸਮੇਂ ਸ਼ਰਧਾ ਦਾ ਪੈਰ ਮੁੜ ਗਿਆ ਅਤੇ ਉਸ ਦਾ ਸਾਰਾ ਭਾਰ ਖੱਬੀ ਲੱਤ 'ਤੇ ਪੈ ਗਿਆ। ਭਾਰੀ ਪਹਿਰਾਵੇ ਅਤੇ ਗਹਿਣਿਆਂ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਉਹ ਡਿੱਗ ਗਈ। ਸੀਨ ਦੌਰਾਨ ਉਸ ਪੈਰ ਫ੍ਰੈਕਚਰ ਹੋ ਗਿਆ। ਸ਼ਰਧਾ ਨੇ ਇਸ ਕਿਰਦਾਰ ਲਈ 15 ਕਿਲੋ ਤੋਂ ਜ਼ਿਆਦਾ ਭਾਰ ਵਧਾਇਆ ਹੈ, ਜਿਸ ਕਾਰਨ ਉਸ ਦਾ ਸੰਤੁਲਨ ਵਿਗੜਨ ਵਿੱਚ ਪਰੇਸ਼ਾਨੀ ਆਈ।
ਅਸਥਾਈ ਤੌਰ 'ਤੇ ਰੋਕ ਦਿੱਤੀ ਗਈ ਫਿਲਮ ਦੀ ਸ਼ੂਟਿੰਗ
ਸ਼ਰਧਾ ਕਪੂਰ ਦੀ ਗੰਭੀਰ ਸੱਟ ਕਾਰਨ ਸ਼ੂਟਿੰਗ ਰੋਕ ਦਿੱਤੀ ਗਈ ਹੈ। ਟੀਮ ਇਸ ਸਮੇਂ ਉਸ ਦੀ ਸਿਹਤਯਾਬੀ ਦੀ ਉਡੀਕ ਕਰ ਰਹੀ ਹੈ। ਉਮੀਦ ਹੈ ਕਿ ਸ਼ਰਧਾ ਦੇ ਠੀਕ ਹੋਣ ਤੋਂ ਬਾਅਦ ਸ਼ੂਟਿੰਗ ਦੁਬਾਰਾ ਸ਼ੁਰੂ ਹੋ ਜਾਵੇਗੀ।