ਹੁਣ ਜਲਦ ਹੀ ਬਿੱਗ ਬੌਸ ਟੀਵੀ ’ਤੇ ਟੈਲੀਕਾਸਟ ਹੋਣ ਵਾਲਾ ਹੈ, ਜਿਸਦੀ ਛੋਟੀ ਜਿਹੀ ਝਲਕ ਕਲਰਸ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕਰ ਦਿੱਤੀ ਹੈ। ਜਿਥੇ ਬਿੱਗ ਬੌਸ ਓਟੀਟੀ ਨੂੰ ਕਰਨ ਜੌਹਰ ਕਰ ਰਹੇ ਹਨ, ਤਾਂ ਉਥੇ ਹੀ ਬਿੱਗ ਬੌਸ 15 ਜੋ ਕਿ ਟੀਵੀ ’ਤੇ ਪ੍ਰਸਾਰਿਤ ਹੋਵੇਗਾ, ਉਸਨੂੰ ਸਲਮਾਨ ਖ਼ਾਨ ਹੀ ਹੋਸਟ ਕਰਨਗੇ...

ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ ਓਟੀਟੀ ਇਨ੍ਹੀਂ ਦਿਨੀਂ ਓਟੀਟੀ ਪਲੇਟਫਾਰਮ ਵੂਟ ਸਲੈਕਟ ’ਤੇ ਦਿਖਾਇਆ ਜਾ ਰਿਹਾ ਹੈ, ਜਿਸਨੂੰ ਫੇਮਸ ਨਿਰਦੇਸ਼ਕ ਤੇ ਹੋਸਟ ਕਰਨ ਜੌਹਰ ਹੋਸਟ ਕਰ ਰਹੇ ਹਨ। ਹੁਣ ਜਲਦ ਹੀ ਬਿੱਗ ਬੌਸ ਟੀਵੀ ’ਤੇ ਟੈਲੀਕਾਸਟ ਹੋਣ ਵਾਲਾ ਹੈ, ਜਿਸਦੀ ਛੋਟੀ ਜਿਹੀ ਝਲਕ ਕਲਰਸ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕਰ ਦਿੱਤੀ ਹੈ। ਜਿਥੇ ਬਿੱਗ ਬੌਸ ਓਟੀਟੀ ਨੂੰ ਕਰਨ ਜੌਹਰ ਕਰ ਰਹੇ ਹਨ, ਤਾਂ ਉਥੇ ਹੀ ਬਿੱਗ ਬੌਸ 15 ਜੋ ਕਿ ਟੀਵੀ ’ਤੇ ਪ੍ਰਸਾਰਿਤ ਹੋਵੇਗਾ, ਉਸਨੂੰ ਸਲਮਾਨ ਖ਼ਾਨ ਹੀ ਹੋਸਟ ਕਰਨਗੇ। ਫੈਨਜ਼ ਬੇਸਬਰੀ ਨਾਲ ਬਿੱਗ ਬੌਸ ਦੇ ਟੀਵੀ ’ਤੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਮੇਕਰਜ਼ ਨੇ ਹਾਲੇ ਤਕ ਇਸਦੇ ਸ਼ੁਰੂ ਹੋਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ। ਪਰ ਬਿੱਗ ਬੌਸ 15 ਕਦੋਂ ਤੋਂ ਪ੍ਰੀਮੀਅਰ ਹੋਵੇਗਾ ਇਸਦੀ ਲੇਟੈਸਟ ਜਾਣਕਾਰੀ ਸਾਹਮਣੇ ਆ ਗਈ ਹੈ।
ਟੈਲੀ ਚੱਕਰ ਦੀ ਖ਼ਬਰ ਅਨੁਸਾਰ ਬਿੱਗ ਬੌਸ 15, ਤਿੰਨ ਅਕਤੂਬਰ 2021 ਤੋਂ ਕਲਰਸ ਚੈਨਲ ’ਤੇ ਦਿਖਾਇਆ ਜਾਵੇਗਾ। ਸੋਮਵਾਰ ਤੋਂ ਸ਼ੁੱਕਰਵਾਰ ਨੂੰ ਇਹ ਰਾਤ 10.30 ਵਜੇ ਦਿਖਾਇਆ ਜਾਵੇਗਾ, ਉਥੇ ਹੀ ਵੀਕੈਂਡ ’ਤੇ ਸਲਮਾਨ ਖਾਨ ਦਰਸ਼ਕਾਂ ਨੂੰ ਰਾਤ 9 ਵਜੇ ਮਿਲਣਗੇ। ਹੁਣ ਗੱਲ ਕਰੀਏ ਕਿ ਓਟੀਟੀ ’ਚ ਦਿਸ ਰਹੇ ਕੰਟੈਸਟੈਂਟ ਦਾ ਕੀ ਹੋਵੇਗਾ? ਤਾਂ ਖ਼ਬਰ ਅਨੁਸਾਰ ਬਿੱਗ ਬੌਸ ਓਟੀਟੀ ਦੇ ਸਿਰਫ਼ 2 ਕੰਟੈਸਟੈਂਟ ਹੀ ਬਿੱਗ ਬੌਸ 15 ’ਚ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰੇਗਾ।
ਬਿੱਗ ਬੌਸ ਦਾ ਹਰ ਦਰਸ਼ਕ ਜਾਣਦਾ ਹੈ ਕਿ ਹਰ ਸੀਜ਼ਨ ’ਚ ਸ਼ੋਅ ਦੀ ਥੀਮ ਅਲੱਗ ਹੁੰਦੀ ਹੈ। ਹਾਲੇ ਤਕ ਥੀਮ ਨੂੰ ਪੂਰੀ ਤਰ੍ਹਾਂ ਰਿਲੀਜ਼ ਤਾਂ ਨਹੀਂ ਕੀਤਾ ਗਿਆ ਹੈ, ਪਰ ਹਾਲ ਹੀ ’ਚ ਕਲਰਸ ਨੇ ਆਪਣੇ ਇੰਸਟਾਗ੍ਰਾਮ ’ਤੇ ਜੋ ਵੀਡੀਓ ਸ਼ੇਅਰ ਕੀਤੀ ਸੀ, ਉਸਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਦੀ ‘ਥੀਮ’ ਜੰਗਲ ਹੈ। ਇਸ ਵਾਰ ਕੰਟੈਸਟੈਂਟ ਨੂੰ ਘਰ ’ਚ ਐਂਟਰ ਹੋਣ ਤੋਂ ਪਹਿਲਾਂ ‘ਜੰਗਲ’ ਦਾ ਪੜਾਅ ਪਾਰ ਕਰਨਾ ਪਵੇਗਾ। ਬਿੱਗ ਬੌਸ 15 ਦੇ ਨਵੇਂ ਪ੍ਰੋਮੋ ’ਚ ਦਿੱਗਜ ਫਿਲਮ ਅਦਾਕਾਰਾ ਰੇਖਾ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ।