Big Breaking : ਨਹੀਂ ਰਹੇ ਦਿੱਗਜ ਅਦਾਕਾਰ ਧਰਮਿੰਦਰ, ਫਿਲਮ ਇੰਡਸਟਰੀ 'ਚ ਛਾਇਆ ਮਾਤਮ
ਬਾਲੀਵੁੱਡ ਦੇ 'ਹੀ-ਮੈਨ ਧਰਮਿੰਦਰ ਨੂੰ ਲੈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਧਰਮਿੰਦਰ ਦਾ ਦੇਹਾਂਤ ਹੋ ਗਿਆ ਹੈ। ਧਰਮਿੰਦਰ ਦੀ ਮੌਤ ਦੀ ਖ਼ਬਰ ਆਉਂਦਿਆਂ ਹੀ ਫਿਲਮ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ।
Publish Date: Mon, 24 Nov 2025 01:40 PM (IST)
Updated Date: Mon, 24 Nov 2025 01:52 PM (IST)

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ। ਬਾਲੀਵੁੱਡ ਦੇ 'ਹੀ-ਮੈਨ ਧਰਮਿੰਦਰ (89) ਨੂੰ ਲੈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਧਰਮਿੰਦਰ ਦਾ ਦੇਹਾਂਤ ਹੋ ਗਿਆ ਹੈ। ਧਰਮਿੰਦਰ ਦੀ ਮੌਤ ਦੀ ਖ਼ਬਰ ਆਉਂਦਿਆਂ ਹੀ ਫਿਲਮ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ।
Veteran actor Dharmendra | Film director Karan Johar posts on Instagram - "It is an end of an ERA….. a massive mega star… the embodiment of a HERO in mainstream cinema… incredibly handsome and the most enigmatic screen presence … he is and will always be a bonafide Legend of… pic.twitter.com/Vq1EjyeB3Z
— ANI (@ANI) November 24, 2025
ਦੱਸ ਦਈਏ ਕਿ ਦਿਓਲ ਪਰਿਵਾਰ ਵਲੋਂ ਧਰਮਿੰਦਰ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ। ਹਾਲਾਂਕਿ ਬਾਲੀਵੁੱਡ ਦੇ ਨਿਰਦੇਸ਼ਕ ਕਰਨ ਜੌਹਰ ਨੇ ਧਰਮਿੰਦਰ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਧਰਮਿੰਦਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਧਰਮਿੰਦਰ ਦਾ ਕੁਝ ਦਿਨਾਂ ਤੱਕ ਬ੍ਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਚੱਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਸੀ। ਘਰ ਤੋਂ ਹੀ ਧਰਮਿੰਦਰ ਦਾ ਇਲਾਜ ਚੱਲ ਰਿਹਾ ਸੀ।
ਧਰਮਿੰਦਰ ਦੇ ਘਰ ਪਹੁੰਚ ਰਹੇ ਹਨ ਸੈਲੀਬ੍ਰਿਟੀਜ਼
ਧਰਮਿੰਦਰ ਕਾਫੀ ਸਮੇਂ ਤੋਂ ਬਿਮਾਰ ਹਨ। ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਹਸਪਤਾਲ ਵਿੱਚ ਧਰਮਿੰਦਰ ਨੂੰ ਮਿਲਣ ਲਈ ਕਈ ਅਦਾਕਾਰ ਪਹੁੰਚੇ ਸਨ। ਸਲਮਾਨ ਖਾਨ, ਸ਼ਾਹਰੁਖ ਖਾਨ, ਗੋਵਿੰਦਾ, ਅਮੀਸ਼ਾ ਪਟੇਲ ਵਰਗੇ ਕਲਾਕਾਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਪਹੁੰਚੇ ਸਨ। ਧਰਮਿੰਦਰ ਨੂੰ 31 ਅਕਤੂਬਰ 2025 ਨੂੰ ਰੈਗੂਲਰ ਚੈੱਕਅੱਪ ਲਈ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ 10 ਨਵੰਬਰ ਨੂੰ ਉਨ੍ਹਾਂ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਸੀ। ਉਨ੍ਹਾਂ ਦਾ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਇਲਾਜ ਹੋਇਆ ਅਤੇ ਫਿਰ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਸੀ। ਖ਼ਬਰਾਂ ਸਨ ਕਿ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਚਾਹੁੰਦੀ ਸੀ ਕਿ ਧਰਮਿੰਦਰ ਦਾ ਇਲਾਜ ਘਰ 'ਚ ਹੀ ਹੋਵੇ, ਇਸ ਲਈ ਉਨ੍ਹਾਂ ਦਾ ਘਰੋਂ ਹੀ ਇਲਾਜ ਕੀਤਾ ਜਾ ਰਿਹਾ ਸੀ।
ਧਰਮਿੰਦਰ ਦਾ ਫਿਲਮੀ ਕਰੀਅਰ
ਦੱਸ ਦਈਏ ਕਿ ਧਰਮਿੰਦਰ ਨੇ 1960 ਵਿੱਚ ਫਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ 'ਸ਼ੋਲਾ ਔਰ ਸ਼ਬਨਮ' ਵਿੱਚ ਨਜ਼ਰ ਆਏ ਸਨ। ਧਰਮਿੰਦਰ ਨੇ ਕਈ ਸ਼ਾਨਦਾਰ ਫਿਲਮਾਂ ਕੀਤੀਆਂ ਹਨ। ਉਨ੍ਹਾਂ ਦੀਆਂ 'ਅਨਪੜ੍ਹ', 'ਬੰਦਿਨੀ', 'ਪੂਜਾ ਕੇ ਫੂਲ', 'ਹਕੀਕਤ', 'ਫੂਲ ਔਰ ਪੱਥਰ', 'ਅਨੁਪਮਾ', 'ਖਾਮੋਸ਼ੀ', 'ਪਿਆਰ ਹੀ ਪਿਆਰ', 'ਤੁਮ ਹਸੀਨ ਮੈਂ ਜਵਾਂ', 'ਸੀਤਾ ਔਰ ਗੀਤਾ', 'ਲੋਫਰ', 'ਯਾਦੋਂ ਕੀ ਬਾਰਾਤ', 'ਸ਼ੋਅਲੇ' ਵਰਗੀਆਂ ਕਈ ਸ਼ਾਨਦਾਰ ਫਿਲਮਾਂ ਹਨ।