ਯੂਟਿਊਬਰ ਨੇ ਇੰਸਟਾਗ੍ਰਾਮ 'ਤੇ ਪਾਇਲ ਦੇ ਵਰਕਆਊਟ ਦਾ ਵੀਡੀਓ ਪੋਸਟ ਕੀਤਾ ਹੈ। ਜਿੰਮ ਕਰਨ ਵਿੱਚ ਉਹ ਪਤਨੀ ਦੀ ਮਦਦ ਵੀ ਕਰਦੇ ਹੋਏ ਦਿਖੇ। ਵੀਡੀਓ ਵਿੱਚ ਪਾਇਲ ਸਕੁਐਟਸ (squats) ਕਸਰਤ ਕਰ ਰਹੀ ਹੈ। ਅਰਮਾਨ ਨੇ ਪਤਨੀ ਦੇ ਬੇਬੀ ਬੰਪ ਨੂੰ ਹੱਥਾਂ ਨਾਲ ਫੜਿਆ ਹੋਇਆ ਹੈ।

ਡਿਜੀਟਲ ਡੈਸਕ। ਬਿੱਗ ਬੌਸ OTT ਸੀਜ਼ਨ 3 ਫੇਮ ਯੂਟਿਊਬਰ ਅਰਮਾਨ ਮਲਿਕ ਤੇ ਉਨ੍ਹਾਂ ਦੀਆਂ ਦੋ ਪਤਨੀਆਂ, ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ, ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਅਰਮਾਨ ਦੀ ਪਹਿਲੀ ਪਤਨੀ ਪਾਇਲ ਨੇ ਫਿਰ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਪਾਇਲ ਦੇ ਤਿੰਨ ਬੱਚੇ ਹਨ ਤੇ ਉਹ ਚੌਥੇ ਬੱਚੇ ਤੋਂ ਗਰਭਵਤੀ ਹੈ।
ਯੂਟਿਊਬਰ ਨੇ ਇੰਸਟਾ 'ਤੇ ਪਾਇਲ ਦੇ ਵਰਕਆਊਟ ਦਾ ਵੀਡੀਓ ਪੋਸਟ ਕੀਤਾ
ਯੂਟਿਊਬਰ ਨੇ ਇੰਸਟਾਗ੍ਰਾਮ 'ਤੇ ਪਾਇਲ ਦੇ ਵਰਕਆਊਟ ਦਾ ਵੀਡੀਓ ਪੋਸਟ ਕੀਤਾ ਹੈ। ਜਿੰਮ ਕਰਨ ਵਿੱਚ ਉਹ ਪਤਨੀ ਦੀ ਮਦਦ ਵੀ ਕਰਦੇ ਹੋਏ ਦਿਖੇ। ਵੀਡੀਓ ਵਿੱਚ ਪਾਇਲ ਸਕੁਐਟਸ (squats) ਕਸਰਤ ਕਰ ਰਹੀ ਹੈ। ਅਰਮਾਨ ਨੇ ਪਤਨੀ ਦੇ ਬੇਬੀ ਬੰਪ ਨੂੰ ਹੱਥਾਂ ਨਾਲ ਫੜਿਆ ਹੋਇਆ ਹੈ।
ਦੱਸਣਯੋਗ ਹੈ ਕਿ ਯੂਟਿਊਬਰ ਅਰਮਾਨ ਮਲਿਕ ਪਹਿਲਾਂ ਹੀ ਚਾਰ ਬੱਚਿਆਂ ਦੇ ਪਿਤਾ ਹਨ। ਉਨ੍ਹਾਂ ਦੇ ਪੁੱਤਰ ਚਿਰਾਯੂ ਅਤੇ ਜੁੜਵਾ ਬੱਚੇ ਅਯਾਨ ਅਤੇ ਤੂਬਾ ਪਹਿਲੀ ਪਤਨੀ ਪਾਇਲ ਮਲਿਕ ਤੋਂ ਹਨ। ਉੱਥੇ ਹੀ ਇੱਕ ਪੁੱਤਰ ਜ਼ੈਦ ਦੂਜੀ ਪਤਨੀ ਕ੍ਰਿਤਿਕਾ ਮਲਿਕ ਤੋਂ ਹੈ।