Arbaaz Khan ਦੀ ਦੂਜੀ ਪਤਨੀ ਬਣੀ ਮਾਂ, ਬੇਟਾ ਜਾਂ ਬੇਟੀ ਸ਼ੂਰਾ ਖ਼ਾਨ ਨੇ ਕਿਸ ਨੂੰ ਦਿੱਤਾ ਜਨਮ ?
Good News : ਕੁਝ ਦਿਨ ਪਹਿਲਾਂ ਦੋਵਾਂ ਨੂੰ ਹਸਪਤਾਲ 'ਚ ਦੇਖਿਆ ਗਿਆ ਸੀ ਤੇ ਹੁਣ ਇਸ ਜੋੜੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰ ਲਿਆ ਹੈ। ਹਾਲਾਂਕਿ ਖਾਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਇਸ ਖਬਰ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਨਹੀਂ ਕੀਤਾ ਪਰ ਮੀਡੀਆ ਰਿਪੋਰਟਾਂ ਮੁਤਾਬਕ ਸ਼ੂਰਾ ਨੇ ਇਕ ਲੜਕੀ ਨੂੰ ਜਨਮ ਦਿੱਤਾ ਹੈ।
Publish Date: Sun, 05 Oct 2025 03:45 PM (IST)
Updated Date: Sun, 05 Oct 2025 04:25 PM (IST)
Good News : ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਅਦਾਕਾਰ ਅਰਬਾਜ਼ ਖਾਨ (Arbaaz Khan) ਤੇ ਉਨ੍ਹਾਂ ਦੀ ਪਤਨੀ ਸ਼ੂਰਾ ਖਾਨ (Sshura Khan) ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਸ਼ੂਰਾ ਨੂੰ ਵੀਰਵਾਰ, 4 ਅਕਤੂਬਰ ਨੂੰ ਮੁੰਬਈ ਦੇ ਪੀਡੀ ਹਿੰਦੂਜਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਐਤਵਾਰ, 5 ਅਕਤੂਬਰ ਨੂੰ ਸ਼ੂਰਾ ਨੇ ਬੇਬੀ ਗਰਲ ਨੂੰ ਜਨਮ ਦਿੱਤਾ। ਇਸ ਖੁਸ਼ੀ ਦੇ ਮੌਕੇ 'ਤੇ ਸਲਮਾਨ ਖਾਨ ਵੀ ਆਪਣੇ ਪਰਿਵਾਰ ਨਾਲ ਮਿਲ ਕੇ ਪਨਵੈਲ ਸਥਿਤ ਆਪਣੇ ਫਾਰਮਹਾਊਸ ਤੋਂ ਵਾਪਸ ਆ ਰਹੇ ਹਨ।