ਗੋਆ ਵਿਧਾਨ ਸਭਾ ਚੋਣਾਂ : ਅਮਿਤ ਪਾਲੇਕਰ ਹੋਣਗੇ ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ, ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ
ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਵੀ ਪੂਰੀ ਤਿਆਰੀ ਨਾਲ ਜੁੱਟੀ ਹੋਈ ਹੈ। ‘ਆਪ’ ਨੇ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਨੂੰ ਲੈ ਕੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ‘ਆਪ’ ਨੇ ਅਮਿਤ ਪਾਲੇਕਰ ਨੂੰ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਉਮੀਦਵਾਰ ਬਣਾਇਆ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ।
Publish Date: Wed, 19 Jan 2022 01:29 PM (IST)
Updated Date: Wed, 19 Jan 2022 01:44 PM (IST)
ਗੋਆ, ਏਐਨਆਈ : ਗੋਆ ’ਚ ਹੋਣ ਵਾਲੀਆਂਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਵੀ ਪੂਰੀ ਤਿਆਰੀ ਨਾਲ ਜੁੱਟੀ ਹੋਈ ਹੈ। ‘ਆਪ’ ਨੇ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਨੂੰ ਲੈ ਕੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ‘ਆਪ’ ਨੇ ਅਮਿਤ ਪਾਲੇਕਰ ਨੂੰ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਉਮੀਦਵਾਰ ਬਣਾਇਆ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। ਇੱਥੇ ਉਨ੍ਹਾਂ ਨੇ ਇਮਾਨਦਾਰ ਸਰਕਾਰ ਦਾ ਵਾਅਦਾ ਕੀਤਾ ਸੀ।
Amit Palekar will be AAP's chief ministerial candidate for the Goa Assembly polls: Delhi CM & Aam Aadmi Party's national convenor Arvind Kejriwal
The party will be contesting all the 40 Assembly seats in Goa.#GoaAssemblypolls2022 pic.twitter.com/mdzSTAfbbf
— ANI (@ANI) January 19, 2022
ਅਰਵਿੰਦ ਕੇਜਰੀਵਾਲ ਨੇ ਪਿਛਲੇ ਹਫ਼ਤੇ ਇੱਥੇ ਦੇ ਕਈ ਹਲਕਿਆਂਂ’ਚ ਘਰ-ਘਰ ਜਾ ਕੇ ਪ੍ਰਚਾਰ ਮੁਹਿੰਮ ਸ਼ੁਰੂ ਕਰਦਿਆਂ ਸੂਬੇ ਵਿੱਚ ਇਮਾਨਦਾਰ ਸਰਕਾਰ ਦੇਣ ਦਾ ਵਾਅਦਾ ਕੀਤਾ ਸੀ। ਇਸ ਮੁਹਿੰਮ ’ਚ ਉਨ੍ਹਾਂ ਨਾਲ ‘ਆਪ’ ਗੋਆ ਦੇ ਕਨਵੀਨਰ ਰਾਹੁਲ ਮਹਾਮਬਰੇ ਅਤੇ ਪਾਰਟੀ ਨੇਤਾ ਅਮਿਤ ਪਾਲੇਕਰ ਵੀ ਮੌਜੂਦ ਸਨ। ਉਨ੍ਹਾਂ ਪਾਰਟੀ ਉਮੀਦਵਾਰ ਮਹਾਦੇਵ ਨਾਇਕ ਅਤੇ ਹੋਰ ‘ਆਪ’ ਆਗੂਆਂਂਨਾਲ ਸਿਰੋਦਾ ’ਚ ਘਰ-ਘਰ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਦੋਵਾਂ ਵਿਧਾਨ ਸਭਾ ਹਲਕਿਆਂਦੇ ਲੋਕਾਂ ਦੀਆਂਂਸ਼ਿਕਾਇਤਾਂ ਵੀ ਸੁਣੀਆਂਂ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ‘ਆਪ’ ਦੇ ਸੂਬੇ ’ਚ ਸੱਤਾ ’ਚ ਆਉਣ ’ਤੇ ਪਾਰਟੀ ਉਨ੍ਹਾਂ ਦੇ ਸਾਰੇ ਮਸਲੇ ਹੱਲ ਕਰੇਗੀ। ਉਨ੍ਹਾਂ ਕਿਹਾ ਕਿ ਲੋਕ ਨਵੀਂ ਪਾਰਟੀ ਨੂੰ ਮੌਕਾ ਦੇਣ ਲਈ ਉਤਸ਼ਾਹਿਤ ਹਨ ਅਤੇ ਇਮਾਨਦਾਰ ਬਦਲ ਦੀ ਤਲਾਸ਼ ਕਰ ਰਹੇ ਹਨ। ਅਸੀਂ ਇਮਾਨਦਾਰ ਸਰਕਾਰ ਦੇਵਾਂਗੇ।
ਦੂਜੇ ਪਾਸੇ ‘ਆਪ’ ਨੇ ਪੰਜਾਬ ’ਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹੈ। ਇੱਥੇ ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਜਨਤਕ ਵੋਟਿੰਗ ਰਾਹੀਂ ਲਿਆ ਗਿਆ ਹੈ। ਪੰਜਾਬ ਦੇ 21 ਲੱਖ ਤੋਂਂ ਵੱਧ ਲੋਕਾਂ ਨੇ ਜਨਤਕ ਤੌਰ ’ਤੇ ਵੋਟਿੰਗ ਕੀਤੀ, ਜਿਨ੍ਹਾਂ ਵਿੱਚੋਂਂ 93.3 ਫ਼ੀਸਦੀ ਨੇ ਭਗਵੰਤ ਮਾਨ ਦਾ ਨਾਂ ਲਿਆ।