ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਨਤੀਜਿਆਂ ਦੀ ਸਥਿਤੀ ਲਗਪਗ ਸਾਫ ਹੋ ਗਈ ਹੈ। ਕਈ ਸੀਟਾਂ 'ਤੇ ਵੋਟਿੰਗ ਅੰਤਿਮ ਦੌਰ ਦੇ ਕਰੀਬ ਪਹੁੰਚ ਗਈਆਂ ਹਨ ਤਾਂ ਕਈ ਸੀਟਾਂ 'ਤੇ ਰਿਜਲਟ ਆ ਗਏ ਹਨ। ਪਟਪੜਗੰਜ ਵਿਧਾਨ ਸਭਾ ਸੀਟ ਤੋਂ ਡਿਪਟੀ ਸੀਐੱਮ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਚੋਣਾਂ ਜਿੱਤ ਗਏ ਹਨ। ਉਨ੍ਹਾਂ ਦਾ ਮੁਕਾਬਲਾ ਭਾਜਪਾ ਉਮੀਦਵਾਰ ਰਵੀ ਨੇਗੀ ਨਾਲ ਕਾਫੀ ਸਖ਼ਤ ਰਿਹਾ। ਸ਼ੁਰੂਆਤ 'ਚ ਸਿਸੋਦੀਆ ਭਾਜਪਾ ਉਮੀਦਵਾਰ ਤੋਂ ਪਿੱਛੇ ਵੀ ਚੱਲ ਰਹੇ ਸਨ ਪਰ ਅੰਤਿਮ ਰਾਊਡ 'ਚ ਜਾਂਦੇ-ਜਾਂਦੇ ਉਨ੍ਹਾਂ ਨੇ ਬੜਤ ਬਣਾ ਲਈ।

ਸਿਸੋਦੀਆ ਨੇ ਪਟਪੜਗੰਜ ਤੋਂ ਲਗਾਤਾਰ ਤੀਜੀ ਵਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2013 ਤੇ 2015 'ਚ ਵੀ ਜਿੱਤੇ ਸਨ।

ਭਾਜਪਾ ਦੇ ਓਪੀ ਸ਼ਰਮਾ ਨੇ ਲਾਈ ਜਿੱਤ ਦੀ ਹੈਟ੍ਰਿਕ

ਵਿਸ਼ਵਾਸ ਨਗਰ ਵਿਧਾਨ ਸਭਾ ਤੋਂ ਭਾਜਪਾ ਉਮੀਦਵਾਰ ਓਮ ਪ੍ਰਕਾਸ਼ ਸ਼ਰਮਾ ਚੋਣਾਂ ਜਿੱਤ ਗਏ ਹਨ। ਉਨ੍ਹਾਂ ਨੇ ਕਰੀਬ 16 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ।

ਆਪ ਦੇ ਸਤੇਂਦਰ ਜੈਨ ਨੇ ਵੀ ਲਾਈ ਜਿੱਤ ਦੀ ਹੈਟ੍ਰਿਕ

ਸ਼ਕੁਰਬਸਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤੇਂਦਰ ਜੈਨ 7 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਚੋਣਾਂ ਜਿੱਤ ਗਏ ਹਨ। ਉਨ੍ਹਾਂ ਨੇ ਭਾਜਪਾ ਦੇ ਡਾਕਟਰ ਐੱਸਸੀ ਵਤਸ ਨੂੰ ਹਾਰ ਦਿੱਤੀ ਹੈ।

ਮੰਗੋਲਪੁਰੀ ਤੋਂ ਰਾਖੀ ਬਿੜਲਾ ਜਿੱਤੀ

ਆਮ ਆਦਮੀ ਪਾਰਟੀ ਦੀ ਉਮੀਦਵਾਰ ਤੇ ਸਾਬਕਾ ਮੰਤਰੀ ਬਿੜਲਾ ਇਕ ਵਾਰ ਫਿਰ ਤੋਂ ਚੋਣਾਂ ਜਿੱਤ ਗਈ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਨੂੰ ਹਰਾਇਆ। ਇਸ ਤੋਂ ਪਹਿਲਾਂ ਉਹ 2013 ਤੇ 2015 'ਚ ਚੋਣਾਂ ਜਿੱਤ ਚੁੱਕੀ ਹੈ।

Posted By: Amita Verma