ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਤੋਂ ਬਾਅਦ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਬਣਨਾ ਤੈਅ ਹੈ। 'ਆਪ' ਨੇ 70 ਸੀਟਾਂ 'ਚੋਂ 63 ਸੀਟਾਂ 'ਤੇ ਬੜਤ ਬਣਾਈ ਹੈ। ਉੱਥੇ ਭਾਜਪਾ ਨੂੰ ਸਿਰਫ਼ 7 ਸੀਟਾਂ 'ਤੇ ਬੜਤ ਬਣਾਈ ਹੈ। ਆਪ ਦੇ ਸੰਯੋਜਕ ਤੇ ਦਿੱਲ਼ੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ।

ਅਰਵਿੰਦ ਕੇਜਰੀਵਾਲ ਨੇ ਕਿਹਾ, 'ਦਿੱਲੀ ਨੇ ਤੀਜੀ ਵਾਰ ਬੇਟੇ 'ਤੇ ਭਰੋਸਾ ਕੀਤਾ। ਨਵੀਂ ਰਾਜਨੀਤੀ ਦੇਸ਼ ਲਈ ਸ਼ੁੱਭ ਸੰਕੇਤ ਹੈ। ਦਿੱਲੀ ਨੇ ਨਵੀਂ ਰਾਜਨੀਤੀ ਨੂੰ ਜਨਮ ਦਿੱਤਾ ਹੈ। ਇਹ ਮੇਰੀ ਨਹੀਂ ਦਿੱਲੀ ਵਾਲਿਆਂ ਦੀ ਜਿੱਤ ਹੈ। ਸਿਰਫ਼ ਦਿੱਲੀ ਨਹੀਂ, ਭਾਰਤ ਮਾਤਾ ਦੀ ਜਿੱਤ ਹੈ। ਹਨੂਮਾਨ ਜੀ ਨੇ ਅੱਜ ਦਿੱਲੀ 'ਤੇ ਆਪਣੀ ਕ੍ਰਿਪਾ ਬਰਸਾਈ ਹੈ ਤੇ ਅੱਜ ਮੇਰੀ ਪਤਨੀ ਦਾ ਵੀ ਜਨਮ ਦਿਨ ਹੈ। ਅੱਜ ਇਹ ਸਾਫ਼ ਹੈ, ਵੋਟ ਉਸ ਨੂੰ, ਜੋ ਕੰਮ ਕਰੇਗਾ। ਅਗਲੇ 5 ਸਾਲ ਦਿੱਲੀ 'ਚ ਮਿਲ ਕੇ ਕੰਮ ਕਰਾਂਗੇ।'

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਮੰਗਲਵਾਰ ਹੈ ਤੇ ਹਨੂਮਾਨ ਜੀ ਦਾ ਦਿਨ ਹੈ। ਹਨੂਮਾਨ ਜੀ ਨੇ ਦਿੱਲੀ 'ਤੇ ਕ੍ਰਿਪਾ ਬਰਸਾਈ ਹੈ। ਮੈਂ ਇਸ ਲਈ ਹਨੂਮਾਨ ਜੀ ਦਾ ਧਨੰਵਾਦ ਕਰਦਾ ਹਾਂ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਹਨੂਮਾਨ ਜੀ ਸਾਨੂੰ ਸਹੀ ਰਾਹ ਦਿਖਾਉਂਦੇ ਰਹਿਣ ਤਾਂ ਜੋ ਅਸੀਂ ਅਗਲੇ ਪੰਜ ਸਾਲਾਂ ਤਕ ਲੋਕਾਂ ਦੀ ਸੇਵਾ ਕਰਦੇ ਰਹੀਏ।

ਇਸ ਤੋਂ ਇਲ਼ਾਵਾ ਗੋਪਾਲ ਰਾਇ ਨੇ ਕਿਹਾ ਕਿ ਨਫਰਤ ਦੀ ਰਾਜਨੀਤੀ ਦੇ ਅੰਤ ਦੀ ਸ਼ੁਰੂਆਤ ਹੋਈ ਹੈ। ਇਹ ਜਿੱਤ ਸਿਰਫ਼ ਦਿੱਲੀ ਤਕ ਨਹੀਂ ਰੁਕੇਗੀ। ਪਟਪੜਗੰਜ ਦੇ ਵਿਧਾਇਕ ਮਨੀਸ਼ ਸਿਸੋਦੀਆ ਨੇ ਚੋਣ ਜਿੱਤਣ ਤੋਂ ਬਾਅਦ ਕਿਹਾ ਕਿ ਮੈਂ ਪਟਪੜਗੰਜ ਵਿਧਾਨ ਸਭਾ ਦਾ ਵਿਧਾਇਕ ਬਣਨ 'ਤੇ ਖੁਸ਼ ਹਾਂ। ਭਾਜਪਾ ਨੇ ਨਫ਼ਰਤ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਦੇ ਲੋਕਾਂ ਨੇ ਕੰਮ ਕਰਨ ਵਾਲੀ ਸਰਕਾਰ ਨੂੰ ਚੁਣਿਆ ਹੈ।

Posted By: Amita Verma