ਲੰਬੀ ਵਿਧਾਨ ਸਭਾ ਹਲਕੇ ਤੋਂ ਅਜੇ ਤਕ ਕਿਸੇ ਨਾਂ ਦਾ ਐਲਾਨ ਨਹੀਂ ਹੋਇਆ ਹੈ। ਹਾਲਾਂਕਿ ਜ਼ਿਲੇ ’ਚ ਵੀਆਈਪੀ ਲੰਬੀ ਵਿਧਾਨ ਸਭਾ ਹਲਕੇ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਵਿਧਾਨ ਸਭਾ ਚੋਣਾਂ 2017 'ਚ ਇੱਥੇ ਦੋ ਦਿੱਗਜਾਂ ਵਿਚਕਾਰ ਮੁਕਾਬਲਾ ਸੀ।
ਸ਼੍ਰੀ ਮੁਕਤਸਰ ਸਾਹਿਬ, ਜੇਐੱਨਐੱਨ : Punjab Assembly Election 2022 ਚੋਣ ਕਮਿਸ਼ਨ ਨੇ ਬੇਸ਼ੱਕ ਸ਼ਨਿੱਚਰਵਾਰ ਨੂੰ ਚੋਣ ਬਿਗਲ ਵਜਾ ਦਿੱਤਾ ਹੈ ਪਰ ਕਾਂਗਰਸ, ਭਾਜਪਾ ਸਮੇਤ ਵੱਡੀਆਂਂ ਪਾਰਟੀਆਂਂ ਨੇ ਅਜੇ ਤਕ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਹੈ। ਸਿਰਫ਼ ‘ਆਪ’ ਤੇ ਅਕਾਲੀ ਦਲ ਨੇ ਹੀ ਉਮੀਦਵਾਰ ਐਲਾਨੇ ਹਨ। ਆਮ ਆਦਮੀ ਪਾਰਟੀ ਨੇ ਚਾਰਾਂ ਵਿਧਾਨ ਸਭਾ ਹਲਕਿਆ ਤੋਂਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਇਸ ਦੇ ਨਾਲ ਹੀ ਅਕਾਲੀ ਦਲ ਨੇ ਮੁਕਤਸਰ, ਮਲੋਟ ਤੇ ਗਿੱਦੜਬਾਹਾ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਲੰਬੀ ਵਿਧਾਨ ਸਭਾ ਹਲਕੇ ਤੋਂ ਅਜੇ ਤਕ ਕਿਸੇ ਨਾਂ ਦਾ ਐਲਾਨ ਨਹੀਂ ਹੋਇਆ ਹੈ। ਹਾਲਾਂਕਿ ਜ਼ਿਲੇ ’ਚ ਵੀਆਈਪੀ ਲੰਬੀ ਵਿਧਾਨ ਸਭਾ ਹਲਕੇ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।
ਵਿਧਾਨ ਸਭਾ ਚੋਣਾਂ 2017 'ਚ ਇੱਥੇ ਦੋ ਦਿੱਗਜਾਂ ਵਿਚਕਾਰ ਮੁਕਾਬਲਾ ਸੀ। ਅਕਾਲੀ ਦਲ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਅਕਾਲੀ ਤੇ ਕਾਂਗਰਸ ਕਿਸ ਨੂੰ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਦੇ ਹਨ। ‘ਆਪ’ ਨੇ ਸ੍ਰੀ ਮੁਕਤਸਰ ਸਾਹਿਬ ਤੋਂਂ ਜਗਦੀਪ ਸਿੰਘ ਕਾਕਾ ਬਰਾੜ, ਮਲੋਟ ਤੋਂਂ ਡਾ. ਬਲਜੀਤ ਕੌਰ, ਗਿੱਦੜਬਾਹਾ ਤੋਂਂ ਐਡਵੋਕੇਟ ਪ੍ਰਿਤਪਾਲ ਸ਼ਰਮਾ ਤੇ ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂਂ ਨੂੰ ਮੈਦਾਨ ’ਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮਲੋਟ ਤੋਂ ਹਰਪ੍ਰੀਤ ਸਿੰਘ ਕੋਟਭਾਈ ਅਤੇ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂਂਨੂੰ ਉਮੀਦਵਾਰ ਐਲਾਨਿਆ ਹੈ।
692,065 ਵੋਟਰ ਚਾਰ ਵਿਧਾਇਕਾਂ ਦੀ ਕਰਨਗੇ ਚੋਣ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਸਰਕਲਾਂ (ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ) 'ਚ ਇਸ ਵਾਰ ਕੁੱਲ 692,065 ਵੋਟਰ ਆਪਣੇ ਵਿਧਾਇਕਾਂ ਦੀ ਚੋਣ ਕਰਨਗੇ। ਇਨ੍ਹਾਂ ਵਿੱਚੋਂ 362,903 ਵੋਟਰ ਪੁਰਸ਼ ਅਤੇ 329,142 ਔਰਤਾਂ ਹਨ। 20 ਵੋਟਰ ਤੀਜੇ ਲਿੰਗ ਦੇ ਹਨ। ਕੁੱਲ 5280 ਦਿਵਿਆਂਗ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਵਿਚ ਕੁੱਲ 752 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂਂ 44 ਪੋਲਿੰਗ ਬੂਥ ਸੰਵੇਦਨਸ਼ੀਲ ਹਨ। ਇਸ ਵਾਰ ਜ਼ਿਲ੍ਹੇ ਵਿਚ ਕੁੱਲ 13,812 ਨਵੇਂਂ ਨੌਜਵਾਨ ਵੋਟਰ ਸ਼ਾਮਲ ਹੋਏ ਹਨ। ਸ੍ਰੀ ਮੁਕਤਸਰ ਸਾਹਿਬ ਹਲਕੇ 'ਚ 213, ਮਲੋਟ ਵਿੱਚ 190, ਗਿੱਦੜਬਾਹਾ ਵਿੱਚ 172 ਅਤੇ ਲੰਬੀ ਵਿੱਚ 177 ਪੋਲਿੰਗ ਬੂਥ ਬਣਾਏ ਗਏ ਹਨ।
ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਕੁੱਲ 187614 ਵੋਟਰ ਹਨ। ਜਿਨ੍ਹਾਂ ਵਿੱਚ 98464 ਪੁਰਸ਼ ਅਤੇ 89148 ਮਹਿਲਾ ਵੋਟਰ ਹਨ। ਜਦਕਿ 2 ਤੀਜੇ ਲਿੰਗ ਦੇ ਹਨ। 2017 ਦੀਆਂ ਚੋਣਾਂ ਵਿੱਚ ਕੁੱਲ ਵੋਟਿੰਗ 83.52 ਫ਼ੀਸਦ ਸੀ। ਅਕਾਲੀ ਦਲ ਦੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਾਂਗਰਸ ਦੀ ਕਰਨ ਕੌਰ ਬਰਾੜ ਨੂੰ ਹਰਾਇਆ ਸੀ।
ਵਿਧਾਨ ਸਭਾ ਹਲਕਾ ਮਲੋਟ (ਰਾਖਵਾਂ)
ਮਲੋਟ ਰਾਖਵੇਂ ਹਲਕੇ 'ਚ ਕੁੱਲ 175056 ਵੋਟਰ ਹਨ। ਇਨ੍ਹਾਂ ਵਿੱਚੋਂਂ 92603 ਪੁਰਸ਼ ਅਤੇ 82446 ਔਰਤਾਂ ਹਨ। ਇੱਥੇ 7 ਵੋਟਰ ਤੀਜੇ ਲਿੰਗ ਦੇ ਹਨ। 2017 ਵਿੱਚ ਪੋਲਿੰਗ ਫ਼ੀਸਦੀ 82.62 ਰਹੀ ਅਤੇ ਕਾਂਗਰਸ ਦੇ ਅਜਾਇਬ ਸਿੰਘ ਭੱਟੀ ਨੇ ਅਕਾਲੀ ਦਲ ਦੇ ਦਰਸ਼ਨ ਸਿੰਘ ਕੋਟਫੱਤਾ ਨੂੰ ਹਰਾਇਆ।
ਵਿਧਾਨ ਸਭਾ ਹਲਕਾ ਗਿੱਦੜਬਾਹਾ
ਵਿਧਾਨ ਸਭਾ ਹਲਕਾ ਗਿੱਦੜਬਾਹਾ "ਚ ਕੁੱਲ 165605 ਵੋਟਰ ਹਨ। ਇਨ੍ਹਾਂ ਵਿੱਚੋਂਂ 86333 ਪੁਰਸ਼ ਵੋਟਰ ਅਤੇ 79262 ਮਹਿਲਾ ਵੋਟਰ ਹਨ। ਤੀਜੇ ਲਿੰਗ ਦੇ ਵੋਟਰਾਂ ਦੀ ਗਿਣਤੀ 10 ਹੈ। 2017 ਦੀਆਂਂ ਚੋਣਾਂ 'ਚ 88.99 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਇਸ ਵਿਚ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਹਰਾਇਆ।
ਵਿਧਾਨ ਸਭਾ ਹਲਕਾ ਲੰਬੀ
ਵਿਧਾਨ ਸਭਾ ਹਲਕੇ 'ਚ ਕੁੱਲ ਵੋਟਰਾਂ ਦੀ ਗਿਣਤੀ 163790 ਹੈ। ਇਸ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 85503 ਹੈ। ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 78286 ਹੈ। ਇੱਕ ਵੋਟਰ ਥਰਡ ਜੈਂਡਰ ਹੈ।