ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 'ਚ ਲਗਾਤਾਰ ਤੀਸਰ ਵਾਰ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਹੁਣ ਕਾਂਗਰਸ ਦੀ ਬਰਾਬਰੀ ਕਰ ਲਈ ਹੈ। ਇਹ ਬਰਾਬਰੀ ਜਿੱਤ ਦੀ ਤਾਂ ਹੈ ਹੀ, ਦਿੱਲੀ ਨੂੰ ਮੁੱਖ ਮੰਤਰੀ ਦੇਣ ਦੇ ਮਾਮਲੇ 'ਚ ਵੀ ਹੈ।

ਹੁਣ ਤਕ ਕਾਂਗਰਸ ਨੇ ਤਿੰਨ ਵਾਰ ਦਿੱਲੀ 'ਚ ਜਿੱਤ ਦਰਜ ਕਰਦੇ ਹੋਏ ਤਿੰਨ ਵਾਰ ਮੁੱਖ ਮੰਤਰੀ ਦਿੱਤੇ ਸਨ, ਹੁਣ ਆਪ ਨੇ ਵੀ ਦਿੱਲੀ ਨੂੰ ਲਗਾਤਾਰ ਤੀਸਰੀ ਵਾਰ ਜਿੱਤ ਕੇ ਦਿੱਲੀ ਨੂੰ ਮੁੱਖ ਮੰਤਰੀ ਦਿੱਤਾ ਹੈ। ਹਾਲਾਂਕਿ ਭਾਜਪਾ ਨੇ ਵੀ ਦਿੱਲੀ ਨੂੰ ਤਿੰਨ ਮੁੱਖ ਮੰਤਰੀ ਦਿੱਤੇ ਹਨ ਪਰ ਉਹ ਪਹਿਲੀ ਵਾਰ ਜਿੱਤ ਤੋਂ ਬਾਅਦ ਪੰਜ ਸਾਲ ਦੇ ਕਾਰਜਕਾਲ 'ਚ ਦਿੱਤੇ ਗਏ ਸਨ।

ਦਿੱਲੀ 'ਚ ਪਹਿਲੀ ਵਾਰ 1993 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਜਿੱਤ ਦਰਜ ਕੀਤੀ ਤੇ ਪੰਜ ਸਾਲ ਦੇ ਕਾਰਜਕਾਲ 'ਚ ਦਿੱਲੀ ਨੂੰ ਤਿੰਨ ਮੁੱਖ ਮੰਤਰੀ ਦਿੱਤੇ ਹਨ। ਸਭ ਤੋਂ ਪਹਿਲਾਂ ਮਦਨ ਲਾਲ ਖੁਰਾਨਾ ਨੂੰ ਮੁੱਖ ਮੰਤਰੀ ਬਣਾਇਆ ਗਿਆ। ਇਕ ਸਾਲ ਬਾਅਦ ਉਨ੍ਹਾਂ ਦੀ ਜਗ੍ਹਾ ਸਿੰਘ ਸਾਹਿਬ ਵਰਮਾ ਨੂੰ ਮੁੱਖ ਮੰਤਰੀ ਬਣਾਇਆ ਗਿਆ। ਕਰੀਬ ਇਕ ਸਾਲ ਬਾਅਦ ਮੁੜ ਭਾਜਪਾ ਨੇ ਆਪਣਾ ਮੁੱਖ ਮੰਤਰੀ ਬਦਲਿਆ ਤੇ ਤੀਸਰੇ ਮੁੱਖ ਮੰਤਰੀ ਦੇ ਰੂਪ 'ਚ ਸੁਸ਼ਮਾ ਸਵਰਾਜ ਨੂੰ ਜ਼ਿੰਮੇਵਾਰੀ ਦਿੱਤੀ।

1998 'ਚ ਹੋਈਆਂ ਦੂਸਰੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਜਿੱਤੀ ਦਰਜ ਕੀਤੀ ਤੇ ਸ਼ੀਲਾ ਦੀਕਸ਼ਤ ਮੁੱਖ ਮੰਤਰੀ ਬਣੀ। 2003 'ਚ ਤੀਸਰੀਆਂ ਤੇ 2008 'ਚ ਚੌਥੀਆਂ ਵਿਧਾਨ ਸਭਾ ਚੋਣਾਂ 'ਚ ਵੀ ਕਾਂਗਰਸ ਨੇ ਲਗਾਤਾਰ ਤੀਸਰੀ ਵਾਰ ਜਿੱਤ ਦਰਜ ਕੀਤੀ ਹੈ ਤੇ ਸ਼ੀਲਾ ਦੀਕਸ਼ਤ ਨੂੰ ਲਗਾਤਾਰ ਤੀਸਰੇ ਵਾਰ ਮੁੱਖ ਮੰਤਰੀ ਬਣਾਇਆ ਗਿਆ। 2013 'ਚ ਦਿੱਲੀ 'ਚ ਪੰਜਵੀਂ ਵਿਧਾਨ ਸਭਾ ਲਈ ਹੋਈਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ।

2015 'ਚ ਹੋਈਆਂ ਛੇਵੀਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਲਗਪਗ ਸਾਰੀਆਂ ਪਾਰਟੀਆਂ ਦਾ ਸਫ਼ਾਇਆ ਕੀਤਾ ਤੇ 70 ਵਿਧਾਨ ਸਭਾ ਸੀਟਾਂ 'ਚੋਂ 67 'ਤੇ ਜਿੱਤ ਦਰਜ ਕੀਤੀ। ਇਸ ਵਾਰ ਮੁੜ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ। 2020 'ਚ ਹੋਈਆਂ ਸੱਤਵੀਆਂ ਵਿਧਾਨ ਸਭਾ ਚੋਣਾਂ 'ਚ ਵੀ ਆਮ ਆਦਮੀ ਪਾਰਟੀ ਦੀ ਜਿੱਤ ਭਾਰੀ ਬਹੁਮਤ ਨਾਲ ਲਗਪਗ ਤੈਅ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਦਿੱਲੀ ਨੂੰ ਪਾਰਟੀ ਵੱਲੋਂ ਲਗਾਤਾਰ ਤੀਸਰੀ ਵਾਰ ਮੁੱਖ ਮੰਤਰੀ ਦੇ ਕੇ ਕਾਂਗਰਸ ਦੇ ਲਗਾਤਾਰ ਤਿੰਨ ਵਾਰ ਜਿੱਤਣ ਤੇ ਲਗਾਤਾਰ ਤਿੰਨ ਵਾਰ ਇੱਕੋ ਮੁੱਖ ਮੰਤਰੀ ਦੇਣ ਦੀ ਬਰਾਬਰੀ ਕੀਤੀ ਹੈ।

ਦਿੱਲੀ 'ਚ ਰਹੇ ਮੁੱਖ ਮੰਤਰੀ ਤੇ ਉਨ੍ਹਾਂ ਦਾ ਕਾਰਜਕਾਲ

ਮੁੱਖ ਮੰਤਰੀ------------------------ਪਾਰਟੀ-----------------ਕਾਰਜਕਾਲ

ਮਦਨ ਲਾਲਾ ਖੁਰਾਨਾ---------------ਭਾਜਪਾ-------------------ਦੋ ਸਾਲ 86 ਦਿਨ

ਸਾਹਿਬ ਸਿੰਘ ਵਰਮਾ---------------ਭਾਜਪਾ-------------------ਦੋ ਸਾਲ 227 ਦਿਨ

ਸੁਸ਼ਮਾ ਸਵਰਾਜ-------------------ਭਾਜਪਾ-------------------51 ਦਿਨ

ਸ਼ੀਲਾ ਦੀਕਸ਼ਤ-------------------ਕਾਂਗਰਸ-------------------ਚਾਰ ਸਾਲ 362 ਦਿਨ

ਸ਼ੀਲਾ ਦੀਕਸ਼ਤ-------------------ਕਾਂਗਰਸ-------------------ਚਾਰ ਸਾਲ 363 ਦਿਨ

ਸ਼ੀਲਾ ਦੀਕਸ਼ਤ-------------------ਕਾਂਗਰਸ-------------------ਪੰਜ ਸਾਲ 27 ਦਿਨ

ਅਰਵਿੰਦ ਕੇਜਰੀਵਾਲ---------------ਆਪ-------------------48 ਦਿਨ

ਅਰਵਿੰਦ ਕੇਜਰੀਵਾਲ---------------ਆਪ-------------------ਚਾਰ ਸਾਲ 362 ਦਿਨ

Posted By: Seema Anand