Lok Sabha Election 2024 Result: ਅੰਮ੍ਰਿਤਪਾਲ ਨੂੰ ਪੰਜਾਬ 'ਚ ਵੱਡੀ ਲੀਡ, ਕੌਣ ਹਨ ਦੇਸ਼ ਦੇ 6 ਆਜ਼ਾਦ ਉਮੀਦਵਾਰ, ਜੋ ਨਿਰਣਾਇਕ ਵੋਟਾਂ ਨਾਲ ਚੱਲ ਰਹੇ ਹਨ ਅੱਗੇ
Lok Sabha Election 2024 Result ਲੋਕ ਸਭਾ ਚੋਣਾਂ 2024 ਵਿੱਚ ਹੈਰਾਨੀਜਨਕ ਅੰਕੜੇ ਦੇਖਣ ਨੂੰ ਮਿਲ ਰਹੇ ਹਨ। ਦੇਸ਼ ਦੀਆਂ ਛੇ ਲੋਕ ਸਭਾ ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਵੱਡੀ ਲੀਡ ਲੈ ਲਈ ਹੈ। ਸਭ ਤੋਂ ਵੱਧ ਚਰਚਾ ਰਾਜਸਥਾਨ ਦੀ ਬਾੜਮੇਰ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਰਵਿੰਦਰ ਸਿੰਘ ਭਾਟੀ ਸੀ ਪਰ ਉਹ ਪਛੜ ਰਹੇ ਹਨ। ਜੇਲ੍ਹ ਤੋਂ ਚੋਣ ਲੜ ਰਹੇ ਅੰਮ੍ਰਿਤਪਾਲ ਭਾਰੀ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
Publish Date: Tue, 04 Jun 2024 01:29 PM (IST)
Updated Date: Tue, 04 Jun 2024 04:15 PM (IST)
ਇਲੈਕਸ਼ਨ ਡੈਸਕ, ਨਵੀਂ ਦਿੱਲੀ। ਦੇਸ਼ ਦੀਆਂ ਛੇ ਲੋਕ ਸਭਾ ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਬੜ੍ਹਤ ਬਣਾਈ ਰੱਖੀ ਹੈ। ਮਹਾਰਾਸ਼ਟਰ ਦੀ ਸਾਂਗਲੀ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਪ੍ਰਕਾਸ਼ ਬਾਪੂ ਪਾਟਿਲ 30086 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਅੰਮ੍ਰਿਤਪਾਲ ਨੇ 83034 ਵੋਟਾਂ ਦੀ ਵੱਡੀ ਲੀਡ ਲੈ ਲਈ ਹੈ। ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ 'ਚ ਬੰਦ ਹੈ।
ਪੰਜਾਬ ਦੀ ਫਰੀਦਕੋਟ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ 47998 ਵੋਟਾਂ ਨਾਲ ਅੱਗੇ ਹਨ। ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੂਜੇ ਸਥਾਨ 'ਤੇ ਹਨ। ਭਾਜਪਾ ਉਮੀਦਵਾਰ ਹੰਸਰਾਜ ਹੰਸ ਚੌਥੇ ਸਥਾਨ 'ਤੇ ਹਨ।
ਦਮਨ ਦੀਵ ਲੋਕ ਸਭਾ ਸੀਟ 'ਤੇ ਆਜ਼ਾਦ ਉਮੀਦਵਾਰ ਉਮੇਸ਼ਭਾਈ ਬਾਬੂਭਾਈ ਪਟੇਲ 2556 ਵੋਟਾਂ ਨਾਲ ਅੱਗੇ ਹਨ। ਜੰਮੂ-ਕਸ਼ਮੀਰ ਦੀ ਬਾਰਾਮੂਲਾ ਸੀਟ ਤੋਂ ਆਜ਼ਾਦ ਉਮੀਦਵਾਰ ਅਬਦੁਲ ਰਾਸ਼ਿਦ ਸ਼ੇਖ 68933 ਵੋਟਾਂ ਨਾਲ ਅੱਗੇ ਹਨ। ਲੱਦਾਖ ਸੀਟ 'ਤੇ ਵੀ ਆਜ਼ਾਦ ਉਮੀਦਵਾਰ ਮੁਹੰਮਦ ਹਨੀਫਾ 16933 ਵੋਟਾਂ ਨਾਲ ਅੱਗੇ ਚੱਲ ਰਹੇ ਹਨ।