PSEB 5th Class Result 2025 : ਨਤੀਜਾ ਜਾਰੀ ਹੋਣ 'ਤੇ ਉਹ ਜਾਂ ਉਨ੍ਹਾਂ ਦੇ ਮਾਤਾ-ਪਿਤਾ ਮਾਰਕਸ਼ੀਟ ਦੀ ਨਕਲ ਹੀ ਆਨਲਾਈਨ ਡਾਊਨਲੋਡ ਕਰ ਸਕਣਗੇ। ਅਸਲ ਮਾਰਕਸ਼ੀਟ ਨਤੀਜੇ ਜਾਰੀ ਹੋਣ ਦੇ ਕੁਝ ਦਿਨ ਬਾਅਦ ਸੰਬੰਧਤ ਸਕੂਲ ਨੂੰ ਭੇਜੀ ਜਾਵੇਗੀ, ਜਿੱਥੋਂ ਮਾਤਾ-ਪਿਤਾ ਜਾਂ ਵਿਦਿਆਰਥੀ ਇਸਨੂੰ ਕਲਾਸ ਟੀਚਰ ਜਾਂ ਪ੍ਰਿੰਸੀਪਲ ਤੋਂ ਪ੍ਰਾਪਤ ਕਰ ਸਕਣਗੇ।

ਸਿੱਖਿਆ ਡੈਸਕ, ਨਵੀਂ ਦਿੱਲੀ। ਪੰਜਾਬ ਬੋਰਡ ਦੇ 5ਵੀਂ ਕਲਾਸ ਦੀ ਬੋਰਡ ਪ੍ਰੀਖਿਆ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਨਤੀਜਾ ਆ ਗਿਆ ਹੈ। SCERT ਪੰਜਾਬ ਅਨੁਸਾਰ, ਪੰਜਵੀਂ ਕਲਾਸ ਦਾ ਨਤੀਜਾ ਸਕੂਲ ਪੱਧਰ 'ਤੇ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਨਤੀਜਾ ਚੈੱਕ ਕਰਨ ਲਈ ਡਾਇਰੈਕਟ ਲਿੰਕ ਅਧਿਕਾਰਤ ਵੈਬਸਾਈਟ 'ਤੇ ਅਜੇ ਤਕ ਐਕਟਿਵ ਨਹੀਂ ਹੋਇਆ ਹੈ। ਇਸ ਲਈ ਵਿਦਿਆਰਥੀ ਜਾਂ ਉਨ੍ਹਾਂ ਦੇ ਮਾਤਾ-ਪਿਤਾ ਸਕੂਲ ਪੱਧਰ 'ਤੇ ਹੀ ਨਤੀਜੇ ਦੀ ਜਾਂਚ ਕਰ ਸਕਦੇ ਹਨ।
ਰਿਪੋਰਟਾਂ ਦੇ ਅਨੁਸਾਰ, ਸੂਬੇ ਭਰ 'ਚ 99.54 ਫੀਸਦੀ ਵਿਦਿਆਰਥੀਆਂ ਨੂੰ ਅਗਲੀ ਕਲਾਸ 'ਚ ਪ੍ਰਮੋਟ ਕੀਤਾ ਗਿਆ ਹੈ। ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦਾ ਨਤੀਜਾ ਬਿਹਤਰ ਦਰਜ ਕੀਤਾ ਗਿਆ ਹੈ।
ਸਭ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਕਿ ਨਤੀਜਾ ਜਾਰੀ ਹੋਣ 'ਤੇ ਉਹ ਜਾਂ ਉਨ੍ਹਾਂ ਦੇ ਮਾਤਾ-ਪਿਤਾ ਮਾਰਕਸ਼ੀਟ ਦੀ ਨਕਲ ਹੀ ਆਨਲਾਈਨ ਡਾਊਨਲੋਡ ਕਰ ਸਕਣਗੇ। ਅਸਲ ਮਾਰਕਸ਼ੀਟ ਨਤੀਜੇ ਜਾਰੀ ਹੋਣ ਦੇ ਕੁਝ ਦਿਨ ਬਾਅਦ ਸੰਬੰਧਤ ਸਕੂਲ ਨੂੰ ਭੇਜੀ ਜਾਵੇਗੀ, ਜਿੱਥੋਂ ਮਾਤਾ-ਪਿਤਾ ਜਾਂ ਵਿਦਿਆਰਥੀ ਇਸਨੂੰ ਕਲਾਸ ਟੀਚਰ ਜਾਂ ਪ੍ਰਿੰਸੀਪਲ ਤੋਂ ਪ੍ਰਾਪਤ ਕਰ ਸਕਣਗੇ।
ਪੰਜਾਬ ਬੋਰਡ 5ਵੀਂ ਨਤੀਜਾ ਜਾਰੀ ਹੋਣ 'ਤੇ ਵਿਦਿਆਰਥੀ ਜਾਂ ਉਨ੍ਹਾਂ ਦੇ ਮਾਪੇ ਸਿਰਫ 4 ਸਟੈੱਪਸ ਦੀ ਪਾਲਣਾ ਕਰ ਕੇ ਨਤੀਜਾ ਚੈੱਕ ਕਰ ਸਕਦੇ ਹਨ। ਸਟੈੱਪਸ ਹੇਠਾਂ ਦਿੱਤੇ ਗਏ ਹਨ:
1. PSEB 5ਵੀਂ ਜਮਾਤ ਨਤੀਜਾ 2025 ਜਾਰੀ ਹੋਣ 'ਤੇ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਮਾਪਿਆਂ ਨੂੰ PSEB ਦੀ ਅਧਿਕਾਰਤ ਵੈਬਸਾਈਟ pseb.ac.in 'ਤੇ ਜਾਣਾ ਹੈ।
2. ਵੈਬਸਾਈਟ ਦੇ ਹੋਮ ਪੇਜ 'ਤੇ 5ਵੀਂ ਕਲਾਸ ਦੇ ਨਤੀਜੇ ਦੇ ਲਿੰਕ 'ਤੇ ਕਲਿੱਕ ਕਰਨਾ ਹੈ।
3. ਇਸ ਤੋਂ ਬਾਅਦ ਨਵੇਂ ਪੇਜ 'ਤੇ ਲੌਗਇਨ ਵੇਰਵੇ (ਰੋਲ ਨੰਬਰ ਅਤੇ ਜਨਮ ਤਾਰੀਖ) ਭਰ ਕੇ ਸਬਮਿਟ ਕਰਨਾ ਹੈ।
4. ਹੁਣ ਤੁਹਾਡਾ ਨਤੀਜਾ ਸਕ੍ਰੀਨ 'ਤੇ ਖੁੱਲ੍ਹ ਜਾਵੇਗਾ, ਜਿੱਥੋਂ ਤੁਸੀਂ ਇਸਨੂੰ ਚੈੱਕ ਕਰਨ ਦੇ ਨਾਲ-ਨਾਲ ਮਾਰਕਸ਼ੀਟ ਦੀ ਨਕਲ ਵੀ ਡਾਊਨਲੋਡ ਕਰ ਸਕੋਗੇ।
ਵੈਬਸਾਈਟ ਇਲਾਵਾ ਵਿਦਿਆਰਥੀ ਐਸਐਮਐਸ ਰਾਹੀਂ ਵੀ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਸ ਲਈ ਤੁਹਾਨੂੰ ਮੈਸੇਜ ਬਾਕਸ 'ਚ PB05 ਲਿਖ ਕੇ 5676750 'ਤੇ ਭੇਜਣਾ ਹੈ। ਕੁਝ ਸਮੇਂ ਬਾਅਦ ਤੁਹਾਡਾ ਨਤੀਜਾ ਇਨਬਾਕਸ ਵਿਚ ਭੇਜ ਦਿੱਤਾ ਜਾਵੇਗਾ।
ਪੰਜਾਬ ਬੋਰਡ 5ਵੀਂ ਦੀ ਬੋਰਡ ਪ੍ਰੀਖਿਆ 'ਚ 3 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵਿਚ ਕੁੜੀਆਂ ਦੀ ਗਿਣਤੀ 144653 ਅਤੇ ਮੁੰਡਿਆਂ ਦੀ ਗਿਣਤੀ 161767 ਦਰਜ ਕੀਤੀ ਗਈ ਸੀ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਅਧਿਕਾਰਤ ਸਾਈਟ 'ਤੇ ਜਾ ਸਕਦੇ ਹਨ।