PSEB Alert ! ਰੀ-ਚੈਕਿੰਗ/ਰੀ-ਵੈਲੂਏਸ਼ਨ ਲਈ 12ਵੀਂ ਦੇ ਵਿਦਿਆਰਥੀ ਇੰਨੀ ਤਰੀਕ ਤਕ ਕਰ ਸਕਦੇ ਨੇ ਅਪਲਾਈ, ਜਾਣੋ ਪ੍ਰੋਸੈੱਸ
PSEB 12th Result 2022 declared : ਪ੍ਰੀਖਿਆਰਥੀ ਆਨਲਾਈਨ ਫ਼ਾਰਮ ਤੇ ਫ਼ੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣ। ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ ’ਤੇ ਦੇਖੀ ਜਾ ਸਕਦੀ ਹੈ।
Publish Date: Sat, 02 Jul 2022 07:47 AM (IST)
Updated Date: Sat, 02 Jul 2022 03:06 PM (IST)
PSEB 12th Result 2022 declared : ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵਲੋਂ ਬਾਰ੍ਹਵੀਂ ਸ਼੍ਰੇਣੀ ਅਪ੍ਰੈਲ 2022 (ਟਰਮ -2) ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਵਾਧੂ ਵਿਸ਼ਾ, ਦਰਜਾ ਵਧਾਉਣ, ਉਪਨ ਰੀ-ਅਪੀਅਰ ਦਾ ਨਤੀਜਾ ਘੋਸ਼ਿਤ ਕੀਤਾ ਜਾ ਚੁੱਕਾ ਹੈ। ਇਸ ਪ੍ਰੀਖਿਆ ਨਾਲ ਸਬੰਧਤ ਪ੍ਰੀਖਿਆਰਥੀ ਜੇਕਰ ਰੀ-ਚੈਕਿੰਗ /ਰੀ-ਵੈਲੂਏਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਆਨਲਾਈਨ ਫ਼ਾਰਮ ਤੇ ਫ਼ੀਸ ਭਰਨ ਲਈ ਮਿਤੀ 5 ਜੁਲਾਈ 2022 ਤੋਂ 14 ਜੁਲਾਈ ਤਕ ਦਾ ਸਮਾਂ ਦਿੱਤਾ ਜਾਂਦਾ ਹੈ। ਪ੍ਰੀਖਿਆਰਥੀ ਆਨਲਾਈਨ ਫ਼ਾਰਮ ਤੇ ਫ਼ੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣ। ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ ’ਤੇ ਦੇਖੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਬੋਰਡ ਵੱਲੋਂ 28 ਜੂਨ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਬੋਰਡ ਵੱਲੋਂ 302 ਵਿਦਿਆਰਥੀਆਂ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ। ਮੈਰਿਟ ਸੂਚੀ ’ਚ ਪਹਿਲੇ 11 ਸਥਾਨਾਂ 'ਚੋਂ 10 ਸਥਾਨਾਂ ’ਤੇ ਲਡ਼ਕੀਆਂ ਸ਼ਾਮਲ ਹਨ। ਚੌਥੇ ਸਥਾਨ ’ਤੇ ਹੁਸ਼ਿਆਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਰੋਹਿਤ ਕੁਮਾਰ ਰਿਹਾ ਜਿਸ ਦੀ ਪਾਸ ਪ੍ਰਤੀਸ਼ਤਤਾ 99.20 ਹੈ। ਪਹਿਲੇ ਸਥਾਨ ’ਤੇ ਤੇਜਾ ਸਿੰਘ ਸੁਤੰਤਰਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ (Ludhiana) ਦੀ ਅਰਸ਼ਦੀਪ ਕੌਰ ਰਹੀ ਜਿਸ ਦੀ ਪਾਸ ਪ੍ਰਤੀਸ਼ਤਤਾ 99.40 ਰਹੀ। ਦੂਜੇ ਸਥਾਨ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਛੋਆਣਾ (Mansa) ਦੀ ਅਰਸ਼ਪ੍ਰੀਤ ਕੌਰ ਰਹੀ ਇਸ ਦੀ ਪਾਸ ਪ੍ਰਤੀਸ਼ਤਤਾ ਵੀ 99.40 ਰਹੀ ਜਦਕਿ ਤੀਜੇ ਸਥਾਨ ’ਤੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ (Faridkot) ਦੀ ਕੁਲਵਿੰਦਰ ਕੌਰ ਰਹੀ। ਇਸ ਦੀ ਪਾਸ ਪ੍ਰਤੀਸ਼ਤਤਾ ਵੀ 99.40 ਰਹੀ। ਬੋਰਡ ਦੀ ਮੈਰਿਟ ਸੂਚੀ ’ਚ ਪਹਿਲੇ ਤਿੰਨ ਮੈਰਿਟ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਇੱਕੋ ਜਿਹੀ ਸੀ ਜਿਸ ਕਾਰਨ ਪਹਿਲੀ, ਦੂਜੀ ਤੇ ਤੀਜੀ ਰੈਕਿੰਗ ਉਮਰ ਦੇ ਹਿਸਾਬ ਨਾਲ ਕੱਢੀ ਹੈ। ਸਭ ਤੋਂ ਘੱਟ ਉਮਰ ਦੀ ਅਰਸ਼ਦੀਪ ਕੌਰ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ।