ਪੰਜਾਬ ਬੋਰਡ ਨੇ ਐਲਾਨਿਆ 12ਵੀਂ ਜਮਾਤ ਦਾ ਨਤੀਜਾ, ਟਾਪਰ ਤਿੰਨੋਂ ਕੁੜੀਆਂ, ਸੁਜਾਨ ਕੌਰ 100% ਨੰਬਰ ਲੈ ਕੇ ਅੱਵਲ, 92.47% ਰਿਹਾ ਨਤੀਜਾ
PSEB 12th Result 2023 : ਸੁਜਾਨ ਕੌਰ 100 ਫ਼ੀਸਦੀ ਅੰਕ ਲੈਕੇ ਅੱਵਲ ਰਹੀ ਜੋ ਮਾਨਸਾ ਦੇ ਨਿਜੀ ਸਕੂਲ ਦੀ ਵਿਦਿਆਰਥਣ ਹੈ। ਸ਼ਰੇਆ 99.60 ਫ਼ੀਸਦੀ ਅੰਕ ਲੈ ਕੇ ਦੂਜੇ ਨੰਬਰ 'ਤੇ ਰਹੀ। ਨਵਪ੍ਰੀਤ ਨੇ 99.40 ਫ਼ੀਸਦ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਕੁੱਲ ਨਤੀਜਾ 92.47 ਫ਼ੀਸਦੀ ਰਿਹਾ। 12ਵੀਂ ਜਮਾਤ ਦੀ ਪ੍ਰੀਖਿਆ ਮਾਰਚ 2023 'ਚ ਹੋਈ ਸੀ। 3637 ਵਿਦਿਆਰਥੀਆਂ ਫੇਲ੍ਹ ਹੋਏ ਹਨ।
Publish Date: Wed, 24 May 2023 12:06 PM (IST)
Updated Date: Wed, 24 May 2023 04:39 PM (IST)
ਸਤਵਿੰਦਰ ਧੜਾਕ, ਮੋਹਾਲੀ : PSEB 12th Result 2023 declared : ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਪੰਜਾਬ ਬੋਰਡ ਵੱਲੋਂ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਜਾਨ ਕੌਰ 100 ਫ਼ੀਸਦੀ ਅੰਕ ਲੈਕੇ ਅੱਵਲ ਰਹੀ ਜੋ ਮਾਨਸਾ ਦੇ ਨਿਜੀ ਸਕੂਲ ਦੀ ਵਿਦਿਆਰਥਣ ਹੈ। ਬਠਿੰਡੇ ਦੀ ਸ਼ਰੇਆ ਸਿੰਗਲਾ 99.60 ਫ਼ੀਸਦੀ ਅੰਕ ਲੈ ਕੇ ਦੂਜੇ ਨੰਬਰ 'ਤੇ ਰਹੀ। ਲੁਧਿਆਣੇ ਦੀ ਨਵਪ੍ਰੀਤ ਕੌਰ ਨੇ 99.40 ਫ਼ੀਸਦ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਕੁੱਲ ਨਤੀਜਾ 92.47 ਫ਼ੀਸਦੀ ਰਿਹਾ। 12ਵੀਂ ਜਮਾਤ ਦੀ ਪ੍ਰੀਖਿਆ ਮਾਰਚ 2023 'ਚ ਹੋਈ ਸੀ। 3637 ਵਿਦਿਆਰਥੀ ਫੇਲ੍ਹ ਹੋਏ ਹਨ। 18,569 ਵਿਦਿਆਰਥੀਆਂ ਦੀ ਕੰਪਾਰਟਮੈੰਟ ਆਈ ਹੈ। ਕੁੜੀਆਂ ਦਾ ਪਾਸ ਫ਼ੀਸਦ 95.47 ਹੈ। ਮੁੰਡਿਆਂ ਦਾ ਪਾਸ ਫੀਸਦ 90.14 ਹੈ। ਸਾਇੰਸ ਵਿਸ਼ੇ ਦਾ ਨਤੀਜਾ 98.68 ਫ਼ੀਸਦ ਸਭ ਤੋਂ ਵੱਧ ਰਿਹਾ। 96.91 ਫ਼ੀਸਦ ਨਤੀਜੇ ਨਾਲ ਗੁਰਦਾਸਪੁਰ ਮੋਹਰੀ ਰਿਹਾ।ਮਾਰਚ 2023 ਵਿਚ ਹੋਈ 12ਵੀਂ ਜਮਾਤ ਦੀ ਪ੍ਰੀਖਿਆ 'ਚ 296709 ਵਿਦਿਆਰਥੀ ਬੈਠੇ ਸਨ।
ਨਤੀਜਾ ਜਾਰੀ ਹੋਣ ਤੋੰ ਬਾਅਦ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਚੈੱਕ ਕਰ ਸਕਦੇ ਹਨ। ਬੋਰਡ ਵੱਲੋਂ ਪਹਿਲਾਂ ਹੀ ਅਲਰਟ ਕਰ ਦਿੱਤਾ ਗਿਆ ਸੀ ਕਿ ਅਕਾਦਮਿਕ ਸਾਲ 2023 ਲਈ ਸੀਨੀਅਰ ਸੈਕੰਡਰੀ ਨਤੀਜੇ 31 ਮਈ 2023 ਤਕ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੇ ਜਾ ਸਕਦੇ ਹਨ।
PSEB 12th Class Result 2023 : ਨਤੀਜਾ ਦੇਖਣ ਲਈ ਇਸ ਡਾਇਰੈਕਟ ਲਿੰਕ 'ਤੇ ਕਰੋ ਕਲਿੱਕ
PSEB 12th Result 2023 : ਇਹ ਹੈ ਪ੍ਰੋਸੈੱਸ
ਪੰਜਾਬ ਬੋਰਡ 12ਵੀਂ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਹੋਮਪੇਜ 'ਤੇ ਨਤੀਜਾ ਲਿੰਕ ਦੇਖੋ। ਹੁਣ ਅਗਲੇ ਪੜਾਅ ਵਿੱਚ ਲੌਗਇਨ ਵੇਰਵੇ ਦਰਜ ਕਰੋ ਤੇ ਸਬਮਿਟ ਕਰੋ। ਹੁਣ PSEB ਕਲਾਸ 12ਵੀਂ ਦਾ ਨਤੀਜਾ 2023 ਸਕ੍ਰੀਨ 'ਤੇ ਦਿਖਾਈ ਦੇਵੇਗਾ। ਹੁਣ ਉਸੇ ਦੁਆਰਾ ਜਾਓ ਅਤੇ ਇਸ ਨੂੰ ਡਾਊਨਲੋਡ ਕਰੋ. ਹੁਣ ਭਵਿੱਖ ਦੇ ਸੰਦਰਭ ਲਈ ਇਸਦਾ ਪ੍ਰਿੰਟਆਊਟ ਲਓ।