PSEB Punjab Board Class 10th Result 2023 : ਸਤਵਿੰਦਰ ਧੜਾਕ, ਐੱਸ.ਏ.ਐੱਸ.ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਦਸਵੀਂ ਸ਼੍ਰੇਣੀ ਦੀ ਮਾਰਚ 2023 ਵਿੱਚ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਯਾਨੀ ਅੱਜ ਐਲਾਨ ਦਿੱਤਾ ਗਿਆ ਹੈ। ਕੁੱਲ ਨਤੀਜਾ 97.54 ਫ਼ੀਸਦ ਰਿਹਾ। ਸਰਕਾਰੀ ਸਕੂਲਾਂ ਦਾ ਪਾਸ ਫ਼ੀਸਦ 97.76 ਰਿਹਾ ਤੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ 97% ਰਿਹਾ। 98.46 ਫ਼ੀਸਦ ਕੁੜੀਆਂ ਤੇ 96.73 ਫ਼ੀਸਦ ਮੁੰਡੇ ਪਾਸੇ ਹੋਏ ਹਨ। ਟਰਾਂਸਜੈਂਡਰ ਵਿਦਿਆਰਥੀ 100 ਫ਼ੀਸਦ ਪਾਸ ਹੋਏ ਹਨ। 281327 ਵਿਦਿਆਰਥੀਆਂ 'ਚੋਂ 274400 ਪਾਸ ਹੋਏ ਹਨ। 653 ਵਿਦਿਆਰਥੀ ਫੇਲ੍ਹ ਹੋਏ ਹਨ। 6171 ਵਿਦਿਆਰਥੀਆਂ ਦੀ ਕੰਪਾਰਟਮੈੰਟ ਹੈ। 99.19 ਪਾਸ ਫ਼ੀਸਦ ਨਾਲ ਪਠਾਨਕੋਠ ਜ਼ਿਲ੍ਹਾ ਪੰਜਾਬ ਭਰ 'ਚੋਂ ਮੋਹਰੀ ਰਿਹਾ। 2266 ਵਿਦਿਆਰਥੀ ਪੰਜਾਬੀ 'ਚੋਂ ਫੇਲ੍ਹ ਹੋਏ ਹਨ। ਸਿਰਫ਼ ਤਿੰਨ ਵਿਸ਼ਿਆਂ ਦਾ ਨਤੀਜਾ 100 ਫ਼ੀਸਦ ਆਇਆ ਹੈ। ਸੰਗੀਤ ਗਾਇਨ, ਸੰਗੀਤ ਵਾਦਨ ਤੇ ਉਰਦੂ ਇਲੈਕਟਿਵ ਦਾ ਨਤੀਜਾ 100 ਫ਼ੀਸਦ ਹੈ। ਓਪਨ ਸਕੂਲ ਦਾ ਨਤੀਜਾ 79.26 ਫ਼ੀਸਦ ਰਿਹਾ।
ਫਰੀਦਕੋਟ ਦੀ ਗਗਨਦੀਪ ਕੌਰ ਨੇ 650 ਵਿਚੋਂ 650 ਨੰਬਰ ਲੈ ਕੇ 100 ਫ਼ੀਸਦ ਨਾਲ ਸੂਬੇ 'ਚੋਂ ਟਾਪ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਨੂੰ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਮਾਰਚ 2023 ਵਿੱਚ ਕਰਵਾਈ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਨਤੀਜਾ 26 ਮਈ ਨੂੰ ਐਲਾਨ ਕਰ ਦਿੱਤਾ ਜਾਵੇਗਾ। ਸਬੰਧਤ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਇਹ ਨਤੀਜਾ ਅਗਲੇ ਦਿਨ 27 ਮਈ ਨੂੰ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com 'ਤੇ ਉਪਲਬਧ ਕਰਵਾ ਦਿੱਤਾ ਜਾਵੇਗਾ। ਇਨ੍ਹਾਂ ਵੈੱਬ-ਸਾਈਟਜ਼ ਤੋਂ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਦੇਖ ਅਤੇ ਡਾਊਨਲੋਡ ਕਰ ਸਕਣਗੇ।
PSEB 10th Result 2023 : ਨਤੀਜਾ ਦੇਖਣ ਲਈ ਇਸ ਲਿੰਕ 'ਤੇ ਕਰੋ ਕਲਿੱਕ
PSEB 10th Toppers 2023 List : ਪਹਿਲੇ ਤਿੰਨ ਟਾਪਰ
1. ਗਗਨਦੀਪ ਕੌਰ - ਫਰੀਦਕੋਟ - 650/650 - 100%
2. ਨਵਜੋਤ - ਫਰੀਦਕੋਟ - 648/650 - 99.69%
3. ਹਰਮਨਦੀਪ ਕੌਰ - ਮਾਨਸਾ - 646/650 - 99.38%
PSEB 10th Result 2023 : ਇਹ ਹੈ ਪ੍ਰੋਸੈੱਸ
ਪੰਜਾਬ ਬੋਰਡ 10ਵੀਂ ਦੇ ਨਤੀਜੇ ਦੇਖਣ ਲਈ, ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਆਪਣੇ ਲੌਗਇਨ ਵੇਰਵੇ ਦਰਜ ਕਰਨ ਦੀ ਲੋੜ ਹੈ। ਲੌਗਇਨ ਵੇਰਵਿਆਂ ਵਿੱਚ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਵਰਗੇ ਵੇਰਵੇ ਸ਼ਾਮਲ ਹੋ ਸਕਦੇ ਹਨ। ਸਭ ਤੋਂ ਪਹਿਲਾਂ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ। ਇਸ ਤੋਂ ਬਾਅਦ ਹੋਮਪੇਜ 'ਤੇ ਨਤੀਜਾ ਲਿੰਕ ਦੇਖੋ। ਹੁਣ ਅਗਲੇ ਪੜਾਅ ਵਿੱਚ ਲੌਗਇਨ ਵੇਰਵੇ ਦਰਜ ਕਰੋ ਤੇ ਸਬਮਿਟ ਕਰੋ। ਹੁਣ PSEB ਕਲਾਸ 10ਵੀਂ ਦਾ ਨਤੀਜਾ 2023 ਸਕ੍ਰੀਨ 'ਤੇ ਦਿਖਾਈ ਦੇਵੇਗਾ। ਹੁਣ ਉਸੇ ਦੁਆਰਾ ਜਾਓ ਅਤੇ ਇਸ ਨੂੰ ਡਾਊਨਲੋਡ ਕਰੋ। ਹੁਣ ਭਵਿੱਖ ਦੇ ਸੰਦਰਭ ਲਈ ਇਸਦਾ ਪ੍ਰਿੰਟਆਊਟ ਲਓ।
PSEB 12th Result 2023 : ਅਜਿਹਾ ਰਿਹਾ ਜਮਾਤ 12ਵੀਂ ਦਾ ਨਤੀਜਾ
ਜ਼ਿਕਰਯੋਗ ਹੈ ਕਿ PSEB ਵੱਲੋਂ 24 ਮਈ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਜਿਸ ਵਿਚ ਸੁਜਾਨ ਕੌਰ 100 ਫ਼ੀਸਦੀ ਅੰਕ ਲੈਕੇ ਅੱਵਲ ਰਹੀ ਜੋ ਮਾਨਸਾ ਦੇ ਨਿਜੀ ਸਕੂਲ ਦੀ ਵਿਦਿਆਰਥਣ ਹੈ। ਬਠਿੰਡੇ ਦੀ ਸ਼ਰੇਆ ਸਿੰਗਲਾ 99.60 ਫ਼ੀਸਦੀ ਅੰਕ ਲੈ ਕੇ ਦੂਜੇ ਨੰਬਰ 'ਤੇ ਰਹੀ। ਲੁਧਿਆਣੇ ਦੀ ਨਵਪ੍ਰੀਤ ਕੌਰ ਨੇ 99.40 ਫ਼ੀਸਦ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਕੁੱਲ ਨਤੀਜਾ 92.47 ਫ਼ੀਸਦੀ ਰਿਹਾ। 12ਵੀਂ ਜਮਾਤ ਦੀ ਪ੍ਰੀਖਿਆ ਮਾਰਚ 2023 'ਚ ਹੋਈ ਸੀ। 3637 ਵਿਦਿਆਰਥੀ ਫੇਲ੍ਹ ਹੋਏ ਹਨ। 18,569 ਵਿਦਿਆਰਥੀਆਂ ਦੀ ਕੰਪਾਰਟਮੈੰਟ ਆਈ ਹੈ। ਕੁੜੀਆਂ ਦਾ ਪਾਸ ਫ਼ੀਸਦ 95.47 ਹੈ। ਮੁੰਡਿਆਂ ਦਾ ਪਾਸ ਫੀਸਦ 90.14 ਹੈ। ਸਾਇੰਸ ਵਿਸ਼ੇ ਦਾ ਨਤੀਜਾ 98.68 ਫ਼ੀਸਦ ਸਭ ਤੋਂ ਵੱਧ ਰਿਹਾ। 96.91 ਫ਼ੀਸਦ ਨਤੀਜੇ ਨਾਲ ਗੁਰਦਾਸਪੁਰ ਮੋਹਰੀ ਰਿਹਾ।ਮਾਰਚ 2023 ਵਿਚ ਹੋਈ 12ਵੀਂ ਜਮਾਤ ਦੀ ਪ੍ਰੀਖਿਆ 'ਚ 296709 ਵਿਦਿਆਰਥੀ ਬੈਠੇ ਸਨ।
Posted By: Seema Anand