CUET PG 2026: ਪੋਸਟ ਗ੍ਰੈਜੂਏਟ ਕੋਰਸਾਂ 'ਚ ਦਾਖਲੇ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ, 14 ਜਨਵਰੀ ਹੈ ਆਖਰੀ ਮਿਤੀ
ਇਹ ਪ੍ਰਕਿਰਿਆ 14 ਜਨਵਰੀ ਦੀ ਰਾਤ 11.50 ਵਜੇ ਤੱਕ ਚੱਲੇਗੀ। ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਕਾਮਨ ਯੂਨੀਵਰਸਿਟੀ ਐਂਟ੍ਰੈਂਸ ਟੈਸਟ (ਸੀਯੂਈਟੀ ਪੀਜੀ) 2026 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆ ਵਿਦਿਅਕ ਸੈਸ਼ਨ 2026-27 ਲਈ ਕਰਵਾਈ ਜਾਵੇਗੀ, ਜਿਸ ਰਾਹੀਂ ਕੇਂਦਰੀ ਯੂਨੀਵਰਸਿਟੀਆਂ ਦੇ ਨਾਲ ਹੀ ਸੂਬਿਆਂ ਦੀਆਂ ਯੂਨੀਵਰਸਿਟੀਆਂ, ਡੀਮਡ ਅਤੇ ਨਿੱਜੀ ਯੂਨੀਵਰਸਿਟੀਆਂ ਵਿਚ ਪੀਜੀ ਕੋਰਸਾਂ ਵਿਚ ਦਾਖਲਾ ਮਿਲੇਗਾ।
Publish Date: Mon, 15 Dec 2025 08:59 AM (IST)
Updated Date: Mon, 15 Dec 2025 09:04 AM (IST)
ਜਾਸ, ਨਵੀਂ ਦਿੱਲੀ : ਦੇਸ਼ਭਰ ’ਚ ਕੇਂਦਰੀ ਅਤੇ ਹੋਰ ਯੂਨੀਵਰਸਿਟੀਆਂ ਵਿਚ ਸੀਯੂਈਟੀ ਪੀਜੀ ਕੋਰਸਾਂ ਵਿਚ ਦਾਖਲੇ ਲਈ ਆਨਲਾਈਨ ਅਰਜ਼ੀਆਂ ਦੀ ਪ੍ਰਕਿਰਿਆ ਐਤਵਾਰ ਤੋਂ ਸ਼ੁਰੂ ਹੋ ਗਈ।• ਇਹ ਪ੍ਰਕਿਰਿਆ 14 ਜਨਵਰੀ ਦੀ ਰਾਤ 11.50 ਵਜੇ ਤੱਕ ਚੱਲੇਗੀ। ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਕਾਮਨ ਯੂਨੀਵਰਸਿਟੀ ਐਂਟ੍ਰੈਂਸ ਟੈਸਟ (ਸੀਯੂਈਟੀ ਪੀਜੀ) 2026 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆ ਵਿਦਿਅਕ ਸੈਸ਼ਨ 2026-27 ਲਈ ਕਰਵਾਈ ਜਾਵੇਗੀ, ਜਿਸ ਰਾਹੀਂ ਕੇਂਦਰੀ ਯੂਨੀਵਰਸਿਟੀਆਂ ਦੇ ਨਾਲ ਹੀ ਸੂਬਿਆਂ ਦੀਆਂ ਯੂਨੀਵਰਸਿਟੀਆਂ, ਡੀਮਡ ਅਤੇ ਨਿੱਜੀ ਯੂਨੀਵਰਸਿਟੀਆਂ ਵਿਚ ਪੀਜੀ ਕੋਰਸਾਂ ਵਿਚ ਦਾਖਲਾ ਮਿਲੇਗਾ। ਸਿੱਖਿਆ ਮੰਤਰਾਲੇ ਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਤਹਿਤ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਪ੍ਰੀਖਿਆ ਵਿਦਿਆਰਥੀਆਂ ਨੂੰ ਬਰਾਬਰ ਮੰਚ ਦਿੰਦੀ ਹੈ। ਐੱਨਟੀਏ ਵੱਲੋਂ ਜਾਰੀ ਜਨਤਕ ਨੋਟਿਸ ਦੇ ਮੁਤਾਬਕ ਸੀਯੂਈਟੀ ਪੀਜੀ ਦਾ ਪ੍ਰੋਗਰਾਮ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਮੋਡ ’ਚ ਹੋਵੇਗਾ। ਅਰਜ਼ੀਆਂ ’ਚ ਸੋਧ ਦੀ ਪ੍ਰਕਿਰਿਆ 18 ਤੋਂ 20 ਜਨਵਰੀ ਰਾਤ 11.50 ਵਜੇ ਤੱਕ ਹੋਵੇਗੀ।