NEET UG-PG ਤੇ IIT-JEE ਸਮੇਤ ਵੱਡੀਆਂ ਪ੍ਰੀਖਿਆਵਾਂ ’ਚ ਹੇਰਾਫੇਰੀ ਰੋਕਣਗੇ ਸਾਈਬਰ ਯੋਧੇ, ਤਿਆਰ ਹੋ ਚੁੱਕੇ ਹਨ 243 ਸਾਈਬਰ ਕਮਾਂਡੋ
ਮੱਧ ਪ੍ਰਦੇਸ਼ ਦੇ ਵੀ ਛੇ ਸਾਈਬਰ ਯੋਧੇ ਇਸ ਵਿਚ ਸ਼ਾਮਲ ਹਨ। ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਕਿਉਂਕਿ ਹੁਣ ਜ਼ਿਆਦਾਤਰ ਪ੍ਰੀਖਿਆਵਾਂ ਆਨਲਾਈਨ ਹੀ ਹੁੰਦੀਆਂ ਹਨ। ਇਸ ਲਈ ਮਾਲਵੇਅਰ ਅਟੈਕ, ਹੈਕਿੰਗ ਦੇ ਜ਼ਰੀਏ ਸਾਈਬਰ ਮਾਲਵੇਅਰ ਅਟੈਕ, ਹੈਕਿੰਗ ਦੇ ਜ਼ਰੀਏ ਸਾਈਬਰ ਅਪਰਾਧੀ ਸਰਵਰ ਨੂੰ ਟਾਰਗੈਟ ਕਰ ਸਕਦੇ ਹਨ।
Publish Date: Thu, 29 Jan 2026 08:41 AM (IST)
Updated Date: Thu, 29 Jan 2026 08:44 AM (IST)

ਅਮਿਤ ਮਿਸ਼ਰਾ, ਨਈ ਦੁਨੀਆ, ਗਵਾਲੀਅਰ : ਦੇਸ਼ ਦੇ 243 ਸਾਈਬਰ ਯੋਧੇ ਹੁਣ ਨੀਟ ਯੂਜੀ-ਪੀਜੀ, ਆਈਆਈਟੀ-ਜੇਈਈ ਮੇਨਸ ਤੇ ਐਡਵਾਂਸ ਸਮੇਤ ਹੋਰ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ’ਤੇ ਡਿਜੀਟਲ ਨਿਗਰਾਨੀ ਰੱਖਣਗੇ। ਪ੍ਰੀਖਿਆਵਾਂ ’ਚ ਹੋਣ ਵਾਲੀ ਹੈਕਿੰਗ, ਸਰਵਰ ’ਤੇ ਮਾਲਵੇਅਰ ਅਟੈਕ, ਪੇਪਰ ਲੀਕ ਸਮੇਤ ਤਮਾਮ ਹੇਰਾਫੇਰੀਆਂ ਨੂੰ ਰੋਕਣ ਲਈ ਕੇਂਦਰੀ ਪੱਧਰ ’ਤੇ ਇਹ ਕਦਮ ਚੁੱਕਿਆ ਗਿਆ ਹੈ। ਨੈਸ਼ਨਲ ਟੈਸਟਿੰਗ ਏਜੰਸੀ ਤੇ ਨੈਸ਼ਨਲ ਬੋਰਡ ਆਫ ਐਗਜ਼ਾਮਿਨੇਸ਼ਨ ਮੈਡੀਕਲ ਸਾਇੰਸ ਵਲੋਂ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ’ਚ ਸਾਈਬਰ ਕਮਾਂਡੋ ਨਿਗਰਾਨੀ ਕਰਨਗੇ। ਮੱਧ ਪ੍ਰਦੇਸ਼ ਦੇ ਵੀ ਛੇ ਸਾਈਬਰ ਯੋਧੇ ਇਸ ਵਿਚ ਸ਼ਾਮਲ ਹਨ। ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਕਿਉਂਕਿ ਹੁਣ ਜ਼ਿਆਦਾਤਰ ਪ੍ਰੀਖਿਆਵਾਂ ਆਨਲਾਈਨ ਹੀ ਹੁੰਦੀਆਂ ਹਨ। ਇਸ ਲਈ ਮਾਲਵੇਅਰ ਅਟੈਕ, ਹੈਕਿੰਗ ਦੇ ਜ਼ਰੀਏ ਸਾਈਬਰ ਮਾਲਵੇਅਰ ਅਟੈਕ, ਹੈਕਿੰਗ ਦੇ ਜ਼ਰੀਏ ਸਾਈਬਰ ਅਪਰਾਧੀ ਸਰਵਰ ਨੂੰ ਟਾਰਗੈਟ ਕਰ ਸਕਦੇ ਹਨ। ਪਹਿਲਾਂ ਰਾਸ਼ਟਰੀ ਪੱਧਰ ਦੀਆਂ ਮੁੱਖ ਪ੍ਰੀਖਿਆਵਾਂ ’ਚ ਸਾਈਬਰ ਕਮਾਂਡੋ ਤੋਂ ਨਿਗਰਾਨੀ ਕਰਵਾਈ ਜਾ ਰਹੀ ਹੈ। ਆਉਣ ਵਾਲੇ ਸਮੇਂ ’ਚ ਸੂਬਿਆਂ ’ਚ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਜ਼ਿੰਮੇਵਾਰੀ ਵੀ ਇਨ੍ਹਾਂ ’ਤੇ ਹੀ ਹੋਵੇਗੀ। ਦੱਸਣਯੋਗ ਹੈ ਕਿ ਇਸ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ। 2024 ’ਚ ਨੀਟ ਯੂਜੀ ਪੇਪਰ ਲੀਕ ਕਾਂਡ ਦੇਸ਼ ਭਰ ’ਚ ਚਰਚਿਤ ਰਿਹਾ। ਬਿਹਾਰ ਤੋਂ ਝਾਰਖੰਡ ਤੱਕ ਇਸ ਕਾਂਡ ਦੇ ਤਾਰ ਜੁੜੇ ਸਨ। ਬਾਅਦ ’ਚ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ। ਇਸ ਵਿਚ ਵੀ ਕਮਜ਼ੋਰ ਡਿਜੀਟਲ ਨਿਗਰਾਨੀ ਦੀ ਗੱਲ ਸਾਹਮਣੇ ਆਈ। ਮੱਧ ਪ੍ਰਦੇਸ਼ ’ਚ ਐੱਚਆਰਐੱਮ ਭਰਤੀ ਪ੍ਰੀਖਿਆ ’ਚ ਤਿੰਨ ਸਾਲ ਪਹਿਲਾਂ ਪਰਚਾ ਲੀਕ ਹੋ ਗਿਆ ਸੀ। ਡਿਜੀਟਲ ਨਿਗਰਾਨੀ ਕਮਜ਼ੋਰ ਸੀ। ਸਾਈਬਰ ਕਮਾਂਡੋ ਹੁਣ ਪ੍ਰੀਖਿਆ ਕੇਂਦਰਾਂ ਦੇ ਸਾਰੇ ਕੰਪਿਊਟਰਾਂ ਨੂੰ ਸੈਂਟਰਲਾਈਜ਼ਡ ਸਿਸਟਮ ਮਾਨੀਟਰ ਕਰਨ ਵਾਲੇ ਸਾਫਟਵੇਅਰ ਰਾਹੀਂ ਸਰਵਰ ਦੀ ਨਿਗਰਾਨੀ ਕਰਨਗੇ।