JEE Mains ਦੇ ਪਹਿਲੇ ਪੜਾਅ ਲਈ ਆਈਆਂ 13.20 ਲੱਖ ਅਰਜ਼ੀਆਂ, ਹੁਣ ਨਹੀਂ ਵਧੇਗੀ ਤਰੀਕ
ਐੱਨਟੀਏ ਨੇ ਇਸ ਦੇ ਨਾਲ ਹੀ ਕਿਹਾ ਹੈ ਕਿ ਜੇਈਈ ਮੇਨ ਦੇ ਪਹਿਲੇ ਸੈਸ਼ਨ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਆਪਣੀ ਅਰਜ਼ੀ ’ਚ ਸੁਧਾਰ ਦਾ ਇਕ ਮੌਕਾ ਦਿੱਤਾ ਜਾਏਗਾ। ਇਸ ਲਈ ਇਕ ਤੇ ਦੋ ਦਸੰਬਰ ਨੂੰ ਸੁਧਾਰ ਦੀ ਵਿੰਡੋ ਖੋਲ੍ਹੀ ਜਾਏਗੀ।
Publish Date: Fri, 28 Nov 2025 12:48 PM (IST)
Updated Date: Fri, 28 Nov 2025 12:51 PM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਇੰਜੀਨੀਅਰਿੰਗ ਕੋਰਸਾਂ ’ਚ ਦਾਖ਼ਲੇ ਨਾਲ ਜੁੜੀ ਸਾਂਝੀ ਦਾਖ਼ਲਾ ਪ੍ਰੀਖਿਆ (ਮੁੱਖ) (ਜੇਈਈ ਮੇਨ) ਦੇ ਪਹਿਲੇ ਪੜਾਅ ਲਈ ਇਸ ਵਾਰ ਦੇਸ਼ ਭਰ ਦੇ ਕਰੀਬ 13.20 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਇਹ ਸਾਲ 2025 ’ਚ ਜੇਈਈ ਮੇਨ ਦੇ ਪਹਿਲੇ ਸੈਸ਼ਨ ’ਚ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਤੋਂ ਜ਼ਿਆਦਾ ਹੈ। 2025 ਦੇ ਪਹਿਲੇ ਸੈਸ਼ਨ ’ਚ 13.10 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ।
ਇਸ ਨਾਲ ਹੀ ਜੇਈਈ ਮੇਨ ਦੇ ਪਹਿਲੇ ਪੜਾਅ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ ਖ਼ਤਮ ਹੋ ਗਈ ਹੈ। ਉੱਥੇ ਅਪਲਾਈ ਕਰਨ ਦੀ ਆਖ਼ਰੀ ਤਰੀਕ ਵਧਾਉਣ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਕਿਆਸ ਅਰਾਈਆਂ ਨੂੰ ਵਿਰਾਮ ਦਿੰਦੇ ਹੋਏ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਸਾਫ਼ ਕੀਤਾ ਹੈ ਕਿ ਤਰੀਕ ਹੁਣ ਅੱਗੇ ਨਹੀਂ ਵਧੇਗੀ। ਜੇਈਈ ਮੇਨ ਦੇ ਪਹਿਲੇ ਪੜਾਅ ਦੀ ਇਹ ਪ੍ਰੀਖਿਆ 21 ਤੋਂ 30 ਜਨਵਰੀ ਤੱਕ ਹੋਵੇਗੀ।
ਐੱਨਟੀਏ ਨੇ ਇਸ ਦੇ ਨਾਲ ਹੀ ਕਿਹਾ ਹੈ ਕਿ ਜੇਈਈ ਮੇਨ ਦੇ ਪਹਿਲੇ ਸੈਸ਼ਨ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਆਪਣੀ ਅਰਜ਼ੀ ’ਚ ਸੁਧਾਰ ਦਾ ਇਕ ਮੌਕਾ ਦਿੱਤਾ ਜਾਏਗਾ। ਇਸ ਲਈ ਇਕ ਤੇ ਦੋ ਦਸੰਬਰ ਨੂੰ ਸੁਧਾਰ ਦੀ ਵਿੰਡੋ ਖੋਲ੍ਹੀ ਜਾਏਗੀ। ਇਸ ਤਹਿਤ ਵਿਦਿਆਰਥੀ ਆਪਣੇ ਨਾਂ, ਪਿਤਾ ਤੇ ਮਾਤਾ ਦੇ ਨਾਂ ’ਚ ਵੀ ਸੁਧਾਰ ਕਰ ਸਕਦੇ ਹਨ। ਉੱਥੇ ਦਸਵੀਂ, ਬਾਰ੍ਹਵੀਂ ਨਾਲ ਜੁੜੀ ਕਿਸੇ ਵੀ ਜਾਣਕਾਰੀ ’ਚ ਸੁਧਾਰ ਕੀਤਾ ਜਾ ਸਕਦਾ ਹੈ। ਇਸ ਦੌਰਾਨ ਵਿਦਿਆਰਥੀ ਪ੍ਰੀਖਿਆ ਕੇਂਦਰ ਤੇ ਪ੍ਰੀਖਿਆ ਮਾਧਿਅਮ ’ਚ ਵੀ ਬਦਲਾਅ ਕੀਤਾ ਜਾ ਸਕਦਾ ਹੈ।
ਐੱਨਟੀਏ ਨੇ ਸਾਫ਼ ਕੀਤਾ ਹੈ ਕਿ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰਾਂ ਦੀ ਅਲਾਟਮੈਂਟ ਉਨ੍ਹਾਂ ਦੇ ਸਥਾਈ ਤੇ ਮੌਜੂਦਾ ਨਿਵਾਸ ਦੇ ਪਤੇ ਦੇ ਆਧਾਰ ’ਤੇ ਹੀ ਕੀਤੀ ਜਾ ਸਕੇਗੀ। ਇਸ ਕਾਰਨ ਵਿਦਿਆਰਥੀ ਨੇ ਜਿਹੜਾ ਬਦਲ ਦਿੱਤਾ ਹੈ, ਉਸ ਨੂੰ ਮੰਨਣ ਲਈ ਉਹ ਮਜਬੂਰ ਨਹੀਂ ਹਨ। ਵਿਦਿਆਰਥੀ ਇਸ ਨਾਲ ਹੀ ਆਪਣੀ ਜਨਮ ਤਰੀਕ, ਜੈਂਡਰ, ਕੈਟੇਗਰੀ, ਸਬ ਕੈਟੇਗਰੀ, ਦਸਤਖ਼ਤ ਆਦਿ ’ਚ ਵੀ ਸੁਧਾਰ ਕਰ ਸਕਦੇ ਹਨ। ਐੱਨਟੀਏ ਦੇ ਨਿਰਦੇਸ਼ਾਂ ਦੇ ਤਹਿਤ ਵਿਦਿਆਰਥੀ ਅਰਜ਼ੀਆਂ ’ਚ ਸੁਧਾਰ ਦੌਰਾਨ ਜਿਸ ਕੈਟਗਰੀ ਵਿਚ ਕੋਈ ਬਦਲਾਅ ਨਹੀਂ ਕਰ ਸਕਦੇ, ਉਨ੍ਹਾਂ ’ਚ ਮੋਬਾਈਲ ਨੰਬਰ, ਈਮੇਲ, ਪੱਕੀ ਤੇ ਮੌਜੂਦਾ ਰਿਹਾਇਸ਼ ਦਾ ਪਤਾ, ਐਮਰਜੈਂਸੀ ਸੰਪਰਕ ਨੰਬਰ ਤੇ ਫੋਟੋ ਸ਼ਾਮਲ ਹਨ।