10ਵੀਂ ਪਾਸ ਲਈ ਸਰਕਾਰੀ ਨੌਕਰੀ ਹਾਸਲ ਕਰਨ ਦਾ ਸੁਨਹਿਰੀ ਮੌਕਾ, 8 ਫਰਵਰੀ ਤਕ ਆਫਲਾਈਨ ਜਮ੍ਹਾਂ ਕਰ ਸਕਦੇ ਹੋ ਫਾਰਮ
ਉਮੀਦਵਾਰਾਂ ਨੂੰ ਮੁਕੰਮਲ ਫਾਰਮ ਤੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਅਟੈਚ ਕਰ ਕੇ 'O/o The Senior Manager, Mail Motor Service, No. 37, Greams Road, Chennai- 600006' ਦੇ ਪਤੇ 'ਤੇ ਨਿਰਧਾਰਤ ਅੰਤਿਮ ਤਰੀਕ 8 ਫਰਵਰੀ 2025 ਸ਼ਾਮ 5 ਵਜੇ ਤਕ ਜ਼ਰੂਰ ਪਹੁੰਚ ਜਾਣਾ ਚਾਹੀਦਾ ਹੈ।
Publish Date: Mon, 27 Jan 2025 12:03 PM (IST)
Updated Date: Mon, 27 Jan 2025 12:22 PM (IST)
ਜੌਬ ਡੈਸਕ, ਨਵੀਂ ਦਿੱਲੀ : ਭਾਰਤੀ ਡਾਕ ਵੱਲੋਂ ਸਟਾਫ ਕਾਰ ਡਰਾਈਵਰ ਦੀਆਂ ਖਾਲੀਆਂ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਜਿਹੜੇ ਵੀ ਉਮੀਦਵਾਰ ਸਰਕਾਰੀ ਨੌਕਰੀ ਦੀ ਭਾਲ ਵਿਚ ਹਨ, ਉਹ ਇਸ ਭਰਤੀ ਵਿਚ ਸ਼ਾਮਲ ਹੋਣ ਲਈ ਆਫਲਾਈਨ ਅਰਜ਼ੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਐਪਲੀਕੇਸ਼ਨ ਫਾਰਮ ਨਿਰਧਾਰਤ ਪਤੇ 'ਤੇ ਪਹੁੰਚਣ ਦੀ ਆਖਿਰੀ ਤਰੀਕ 8 ਫਰਵਰੀ 2025 ਤੈਅ ਕੀਤੀ ਗਈ ਹੈ। ਅਜਿਹੇ ਵਿਚ ਚਾਹਵਾਨ ਅਤੇ ਯੋਗ ਉਮੀਦਵਾਰ ਜਲਦ ਤੋਂ ਜਲਦ ਅਪਲਾਈ ਪ੍ਰਕਿਰਿਆ ਪੂਰੀ ਕਰ ਲੈਣ।
ਕਿੱਥੇ ਭੇਜਣਾ ਪਵੇਗਾ ਫਾਰਮ
ਉਮੀਦਵਾਰਾਂ ਨੂੰ ਮੁਕੰਮਲ ਫਾਰਮ ਤੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਅਟੈਚ ਕਰ ਕੇ 'O/o The Senior Manager, Mail Motor Service, No. 37, Greams Road, Chennai- 600006' ਦੇ ਪਤੇ 'ਤੇ ਨਿਰਧਾਰਤ ਅੰਤਿਮ ਤਰੀਕ 8 ਫਰਵਰੀ 2025 ਸ਼ਾਮ 5 ਵਜੇ ਤਕ ਜ਼ਰੂਰ ਪਹੁੰਚ ਜਾਣਾ ਚਾਹੀਦਾ ਹੈ।
ਪਾਤਰਤਾ ਤੇ ਮਾਪਦੰਡ
ਇਸ ਭਰਤੀ 'ਚ ਸ਼ਾਮਲ ਹੋਣ ਲਈ ਉਮੀਦਵਾਰ ਨੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਪਾਸ ਕੀਤੀ ਹੋਵੇ। ਇਸ ਦੇ ਨਾਲ ਹੀ ਉਮੀਦਵਾਰਰ ਕੋਲ ਲਾਈਟ ਤੇ ਹੈਵੀ ਮੋਟਰ ਵਾਹਨ ਦਾ ਵੈਲਿਡ ਡਰਾਈਵਿੰਗ ਲਾਇਸੈਂਸ ਤੇ ਘੱਟੋ-ਘ4ਟ ਤਿੰਨ ਸਾਲ ਦਾ ਡਰਾਈਵਿੰਗ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ।
ਉਮਰ ਹੱਦ
ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 56 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਉਮਰ ਦੀ ਗਣਨਾ ਅਪਲਾਈ ਕਰਨ ਦੀ ਆਖਰੀ ਤਰੀਕ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਵੇਗੀ। ਯੋਗਤਾ ਤੇ ਮਾਪਦੰਡ ਨਾਲ ਜੁੜੀ ਵਧੇਰੇ ਡਿਟੇਲ ਲਈ ਉਮੀਦਵਾਰ ਇਕ ਵਾਰ ਅਧਿਕਾਰਤ ਨੋਟੀਫਿਕੇਸ਼ਨ ਜ਼ਰੂਰ ਪੜ੍ਹ ਲੈਣ।
ਭਰਤੀ ਸਬੰਧੀ ਵੇਰਵੇ
ਇਸ ਭਰਤੀ ਜ਼ਰੀਏ ਕੁੱਲ 25 ਖਾਲੀ ਅਸਾਮੀਆਂ ਭਰਨੀਆਂ ਜਾਣਗੀਆਂ। ਹੇਠਾਂ ਦਿੱਤੇ ਖੇਤਰ ਦੇ ਅਨੁਸਾਰ ਭਰਤੀ ਵੇਰਵੇ ਹਨ-
ਸੈਂਟਰਲ ਖੇਤਰ: 1 ਪੋਸਟ
MMS ਚੇਨਈ: 15 ਪੋਸਟ
ਦੱਖਣੀ ਰੀਜਨ 4 ਪੋਸਟ
ਪੱਛਮੀ ਰੀਜਨ : 5 ਪੋਸਟ