India Post Recruitment 2026 : ਜਿਹੜੇ ਉਮੀਦਵਾਰ ਡਾਕ ਸੇਵਾ ਵਿਭਾਗ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ। ਇਸ ਭਰਤੀ ਪ੍ਰਕਿਰਿਆ ਰਾਹੀਂ ਜੀਡੀਐੱਸ ਦੇ ਕੁੱਲ 28,000 ਤੋਂ ਵੱਧ ਉਮੀਦਵਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਇੱਛੁਕ ਅਤੇ ਯੋਗ ਉਮੀਦਵਾਰ 14 ਫਰਵਰੀ ਤੱਕ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।

ਜੌਬ ਡੈਸਕ, ਨਵੀਂ ਦਿੱਲੀ: ਡਾਕ ਵਿਭਾਗ 'ਚ ਸਰਕਾਰੀ ਨੌਕਰੀ ਦਾ ਸੁਪਨਾ ਦੇਖਣ ਵਾਲੇ ਉਮੀਦਵਾਰਾਂ ਲਈ ਇੱਕ ਅਹਿਮ ਖ਼ਬਰ ਹੈ। ਦੱਸ ਦੇਈਏ ਕਿ ਡਾਕ ਵਿਭਾਗ ਨੇ ਗ੍ਰਾਮੀਣ ਡਾਕ ਸੇਵਕ (GDS) ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਅੱਜ ਯਾਨੀ 31 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਹੈ। ਜਿਹੜੇ ਉਮੀਦਵਾਰ ਡਾਕ ਸੇਵਾ ਵਿਭਾਗ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ। ਇਸ ਭਰਤੀ ਪ੍ਰਕਿਰਿਆ ਰਾਹੀਂ ਜੀਡੀਐੱਸ ਦੇ ਕੁੱਲ 28,000 ਤੋਂ ਵੱਧ ਉਮੀਦਵਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਇੱਛੁਕ ਅਤੇ ਯੋਗ ਉਮੀਦਵਾਰ 14 ਫਰਵਰੀ ਤੱਕ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।

ਉਮਰ ਹੱਦ : ਜੀ.ਡੀ.ਐੱਸ. ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਨਿਰਧਾਰਤ ਕੀਤੀ ਗਈ ਹੈ।
ਛੋਟ : ਐੱਸਸੀ ਅਤੇ ਐੱਸਟੀ ਉਮੀਦਵਾਰਾਂ ਨੂੰ ਉਮਰ ਹੱਦ 'ਚ 5 ਸਾਲ, ਓਬੀਸੀ ਉਮੀਦਵਾਰਾਂ ਨੂੰ 3 ਸਾਲ ਅਤੇ ਦਿਵਿਆਂਗ ਉਮੀਦਵਾਰਾਂ ਨੂੰ 10 ਸਾਲ ਦੀ ਛੋਟ ਦਿੱਤੀ ਜਾਵੇਗੀ।
ਵਿੱਦਿਅਕ ਯੋਗਤਾ : ਉਮੀਦਵਾਰ ਭਾਰਤ ਦੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਨੂੰ ਕੰਪਿਊਟਰ ਅਤੇ ਸਾਈਕਲ ਚਲਾਉਣ ਦਾ ਗਿਆਨ ਹੋਣਾ ਵੀ ਲਾਜ਼ਮੀ ਹੈ।
ਗ੍ਰਾਮੀਣ ਡਾਕ ਸੇਵਕ ਦੀਆਂ ਅਸਾਮੀਆਂ ਲਈ ਤਨਖ਼ਾਹ ਵੱਖ-ਵੱਖ ਨਿਰਧਾਰਤ ਕੀਤੀ ਗਈ ਹੈ। ਬ੍ਰਾਂਚ ਪੋਸਟ ਮਾਸਟਰ (BPM) ਲਈ ਚੁਣੇ ਗਏ ਉਮੀਦਵਾਰਾਂ ਨੂੰ 12,000 ਰੁਪਏ ਤੋਂ 29,380 ਰੁਪਏ ਪ੍ਰਤੀ ਮਹੀਨਾ ਮਿਲਣਗੇ। ਅਸਿਸਟੈਂਟ ਬ੍ਰਾਂਚ ਪੋਸਟ ਮਾਸਟਰ (ABPM) ਅਤੇ ਡਾਕ ਸੇਵਕ ਲਈ ਚੁਣੇ ਗਏ ਉਮੀਦਵਾਰਾਂ ਨੂੰ 10,000 ਰੁਪਏ ਤੋਂ ਲੈ ਕੇ 24,470 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।
ਉਮੀਦਵਾਰਾਂ ਦੀ ਚੋਣ 10ਵੀਂ ਜਮਾਤ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ 'ਤੇ ਕੀਤੀ ਜਾਵੇਗੀ। 10ਵੀਂ ਦੇ ਅੰਕਾਂ ਦੇ ਅਧਾਰ 'ਤੇ ਇੱਕ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ। ਮੈਰਿਟ ਲਿਸਟ ਵਿੱਚ ਸਫਲ ਹੋਏ ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਪੜਤਾਲ (Document Verification) ਲਈ ਬੁਲਾਇਆ ਜਾਵੇਗਾ।