ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 23 ਜੂਨ, 2023 ਹੈ। 23 ਜੂਨ 2023 ਤੋਂ ਬਾਅਦ ਕੋਈ ਵੀ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ indiapostgdsonline.gov.in ਰਾਹੀਂ ਆਨਲਾਈਨ ਅਪਲਾਈ ਕਰਨ ਦੇ ਯੋਗ ਹੋਣਗੇ।

ਐਜੂਕੇਸ਼ਨ ਡੈਸਕ : India Post GDS recruitment 2023: GDS ਅਸਾਮੀਆਂ ਲਈ ਅਪਲਾਈ ਕਰਨ ਦਾ ਇਕ ਹੋਰ ਮੌਕਾ ਹੈ। ਭਾਰਤੀ ਡਾਕ ਵਿਭਾਗ ਨੇ ਗ੍ਰਾਮੀਣ ਡਾਕ ਸੇਵਕ ਦੀਆਂ ਅਸਾਮੀਆਂ 'ਤੇ ਭਰਤੀ ਲਈ ਰਜਿਸਟ੍ਰੇਸ਼ਨ ਵਿੰਡੋ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਐਪਲੀਕੇਸ਼ਨ ਵਿੰਡੋ ਨਾਰਥ ਈਸਟ ਡਿਵੀਜ਼ਨ ਲਈ ਖੋਲ੍ਹੀ ਜਾਵੇਗੀ। ਇਸ ਤਹਿਤ ਮੇਘਾਲਿਆ, ਸਿੱਕਮ, ਤ੍ਰਿਪੁਰਾ ਤੇ ਮਨੀਪੁਰ ਲਈ ਗ੍ਰਾਮੀਣ ਡਾਕ ਸੇਵਕ (GDS) (ਬ੍ਰਾਂਚ ਪੋਸਟਮਾਸਟਰ (BPM)/ਸਹਾਇਕ ਸ਼ਾਖਾ ਪੋਸਟਮਾਸਟਰ (ABPM)/ਡਾਕ ਸੇਵਕ) ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਦੁਬਾਰਾ ਸ਼ੁਰੂ ਕੀਤੀ ਜਾਵੇਗੀ। ਰਜਿਸਟ੍ਰੇਸ਼ਨ ਲਿੰਕ 16 ਜੂਨ ਤੋਂ ਉਪਲਬਧ ਹੋਵੇਗਾ। ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 23 ਜੂਨ, 2023 ਹੈ। 23 ਜੂਨ 2023 ਤੋਂ ਬਾਅਦ ਕੋਈ ਵੀ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ indiapostgdsonline.gov.in ਰਾਹੀਂ ਆਨਲਾਈਨ ਅਪਲਾਈ ਕਰਨ ਦੇ ਯੋਗ ਹੋਣਗੇ।
ਇਸ ਤਰੀਕ ਤੋਂ ਖੁੱਲ੍ਹੇਗੀ ਸੁਧਾਰ ਵਿੰਡੋ
GDS ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਸੁਧਾਰ ਵਿੰਡੋ 24 ਜੂਨ 2023 ਤੋਂ ਖੋਲ੍ਹੀ ਜਾਵੇਗੀ। ਜੇਕਰ ਕਿਸੇ ਉਮੀਦਵਾਰ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਅਰਜ਼ੀ ਫਾਰਮ ਵਿਚ ਕੋਈ ਗੜਬੜ ਹੈ ਤਾਂ ਉਹ ਉਸ ਵਿਚ ਸੁਧਾਰ ਕਰ ਸਕਦੇ ਹਨ। ਇਸ ਲਈ ਉਮੀਦਵਾਰਾਂ ਕੋਲ 26 ਜੂਨ 2023 ਤਕ ਦਾ ਮੌਕਾ ਹੋਵੇਗਾ।
ਇਹ ਹੋਵੇਗੀ ਫੀਸ
GDS ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 100 ਰੁਪਏ ਅਦਾ ਕਰਨੇ ਪੈਣਗੇ। ਹਾਲਾਂਕਿ, ਸਾਰੀਆਂ ਮਹਿਲਾ ਬਿਨੈਕਾਰਾਂ, SC/ST ਅਤੇ PWD ਬਿਨੈਕਾਰਾਂ ਨੂੰ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ।
ਉਮਰ ਹੱਦ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 11 ਜੂਨ 2023 ਨੂੰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ ਵਿੱਚ ਛੋਟ ਦਿੱਤੀ ਗਈ ਹੈ।
ਗ੍ਰਾਮੀਣ ਡਾਕ ਭਰਤੀ ਲਈ ਕਿਵੇਂ ਕਰੀਏ ਅਪਲਾਈ
ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਸਾਈਟ indiapostgdsonline.gov.in 'ਤੇ ਜਾਣ। ਇਸ ਤੋਂ ਬਾਅਦ ਹੋਮ ਪੇਜ 'ਤੇ ਉਪਲਬਧ ਰਜਿਸਟ੍ਰੇਸ਼ਨ ਲਿੰਕ 'ਤੇ ਕਲਿੱਕ ਕਰੋ। ਹੁਣ ਆਪਣੇ-ਆਪ ਨੂੰ ਰਜਿਸਟਰ ਕਰੋ ਤੇ ਅਕਾਊਂਟ 'ਚ ਲੌਗਇਨ ਕਰੋ। ਇਸ ਤੋਂ ਬਾਅਦ ਅਰਜ਼ੀ ਫਾਰਮ ਭਰੋ। ਹੁਣ ਅਰਜ਼ੀ ਫੀਸ ਦਾ ਭੁਗਤਾਨ ਕਰੋ। ਇਸ ਤੋਂ ਬਾਅਦ ਪੇਜ ਨੂੰ ਡਾਉਨਲੋਡ ਕਰੋ ਤੇ ਹੋਰ ਜ਼ਰੂਰਤ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।