SSC) ਨੇ GD ਕਾਂਸਟੇਬਲ ਭਰਤੀ 2026 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਭਰਤੀ ਰਾਹੀਂ ਕੁੱਲ 25,487 ਅਸਾਮੀਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਅਰਜ਼ੀ ਪ੍ਰਕਿਰਿਆ 1 ਦਸੰਬਰ 2025 ਤੋਂ ਸ਼ੁਰੂ ਹੋ ਗਈ ਹੈ।

ਐਜੂਕੇਸ਼ਨ ਡੈਸਕ, ਨਈ ਦੁਨੀਆ : SSC GD ਕਾਂਸਟੇਬਲ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮੁਲਾਜ਼ਮ ਚੋਣ ਕਮਿਸ਼ਨ (SSC) ਨੇ GD ਕਾਂਸਟੇਬਲ ਭਰਤੀ 2026 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਭਰਤੀ ਰਾਹੀਂ ਕੁੱਲ 25,487 ਅਸਾਮੀਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਅਰਜ਼ੀ ਪ੍ਰਕਿਰਿਆ 1 ਦਸੰਬਰ 2025 ਤੋਂ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 31 ਦਸੰਬਰ 2025 ਹੈ।
ਯੋਗਤਾ : ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ।
ਉਮਰ ਹੱਦ : 18 ਤੋਂ 23 ਸਾਲ (ਰਾਖਵੇਂ ਵਰਗ ਨੂੰ ਨਿਯਮਾਂ ਅਨੁਸਾਰ ਉਮਰ 'ਚ ਛੋਟ ਮਿਲੇਗੀ)।
ਤਨਖਾਹ (Salary) : ਪੇ-ਲੈਵਲ 3 ਅਨੁਸਾਰ ₹21,700 ਤੋਂ ₹69,100 ਪ੍ਰਤੀ ਮਹੀਨਾ ਤਨਖਾਹ ਮਿਲੇਗੀ।
ਚੋਣ ਪ੍ਰਕਿਰਿਆ (Selection Process) : ਉਮੀਦਵਾਰਾਂ ਦੀ ਚੋਣ ਇਹਨਾਂ ਪੜਾਵਾਂ ਦੇ ਆਧਾਰ 'ਤੇ ਹੋਵੇਗੀ:
ਕੰਪਿਊਟਰ ਆਧਾਰਿਤ ਪ੍ਰੀਖਿਆ (CBT)
ਸਰੀਰਕ ਕੁਸ਼ਲਤਾ ਟੈਸਟ (PET)
ਸਰੀਰਕ ਮਿਆਰੀ ਟੈਸਟ (PST)
ਮੈਡੀਕਲ ਜਾਂਚ
ਦਸਤਾਵੇਜ਼ਾਂ ਦੀ ਤਸਦੀਕ
| ਮਾਪ | ਪੁਰਸ਼ (Male) | ਔਰਤ (Female) |
| ਕੱਦ (Height) | 170 ਸੈਂਟੀਮੀਟਰ | 157 ਸੈਂਟੀਮੀਟਰ |
| ਛਾਤੀ (Chest) | 80 ਸੈਂਟੀਮੀਟਰ + 5 ਸੈਂਟੀਮੀਟਰ ਫੁਲਾਵ (ਸਿਰਫ ਪੁਰਸ਼ਾਂ ਲਈ) | ਲਾਗੂ ਨਹੀਂ |
| ਵਰਗ | ਦੂਰੀ (Distance) | ਸਮਾਂ (Time) |
| ਪੁਰਸ਼ | 5 ਕਿਲੋਮੀਟਰ | 24 ਮਿੰਟ |
| ਔਰਤ | 1.6 ਕਿਲੋਮੀਟਰ | 8 ਮਿੰਟ |
ਪ੍ਰੀਖਿਆ ਪੈਟਰਨ (Exam Pattern)
| ਵਿਸ਼ਾ (Subject) | ਪ੍ਰਸ਼ਨ (Questions) | ਅੰਕ (Marks) |
| ਜਨਰਲ ਇੰਟੈਲੀਜੈਂਸ ਅਤੇ ਰੀਜ਼ਨਿੰਗ | 20 | 40 |
| ਜਨਰਲ ਗਿਆਨ ਅਤੇ ਜਾਗਰੂਕਤਾ | 20 | 40 |
| ਐਲੀਮੈਂਟਰੀ ਗਣਿਤ | 20 | 40 |
| ਅੰਗਰੇਜ਼ੀ/ਹਿੰਦੀ | 20 | 40 |
| ਕੁੱਲ | 80 | 160 |
ਅਸਾਮੀ ਵੇਰਵੇ (Vacancy Details)
| ਫੋਰਸ (Force) | ਪੁਰਸ਼ (Male) | ਔਰਤ (Female) | ਕੁੱਲ (Total) |
| BSF | 524 | 92 | 616 |
| CISF | 13,135 | 1,460 | 14,595 |
| CRPF | 5,366 | 124 | 5,490 |
| SSB | 1,764 | 0 | 1,764 |
| ITBP | 1,099 | 194 | 1,293 |
| Assam Rifles | 1,556 | 150 | 1,706 |
| Secretariat Security Force | 23 | 0 | 23 |
| ਕੁੱਲ | 23,467 | 2,020 | 25,487 |
SSC ਦੀ ਅਧਿਕਾਰਤ ਵੈੱਬਸਾਈਟ ssc.gov.in 'ਤੇ ਜਾਓ।
ਵਨ-ਟਾਈਮ ਰਜਿਸਟ੍ਰੇਸ਼ਨ (OTR) ਪੂਰਾ ਕਰੋ।
ਲੌਗਇਨ ਕਰ ਕੇ Constable (GD) Exam 2026 ਲਈ ਅਰਜ਼ੀ ਲਿੰਕ ਖੋਲ੍ਹੋ।
ਲੋੜੀਂਦੇ ਦਸਤਾਵੇਜ਼ ਅਤੇ ਦਸਤਖਤ (Signature) ਅੱਪਲੋਡ ਕਰੋ।
ਫੀਸ (₹100) ਜਮ੍ਹਾਂ ਕਰੋ। (ਔਰਤਾਂ/SC/ST/ESM ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੈ)।
ਫਾਰਮ ਜਮ੍ਹਾਂ ਕਰਕੇ ਪ੍ਰਿੰਟਆਊਟ ਸੁਰੱਖਿਅਤ ਰੱਖੋ।
ਰੀਜ਼ਨਿੰਗ ਤੇ ਗਣਿਤ ਦਾ ਰੋਜ਼ਾਨਾ ਅਭਿਆਸ ਕਰੋ- 20-30 ਪ੍ਰਸ਼ਨ ਟਾਈਮਰ ਨਾਲ ਹੱਲ ਕਰੋ।
ਪ੍ਰਾਚੀਨ ਤੇ ਆਧੁਨਿਕ ਇਤਿਹਾਸ 'ਤੇ ਧਿਆਨ ਦਿਓ।
ਗਣਿਤ 'ਚ ਪ੍ਰਤੀਸ਼ਤ, ਰੇਸ਼ੋ, ਪ੍ਰੋਫਿਟ-ਲੌਸ, ਟਾਈਮ ਵਰਕ ਮਹੱਤਵਪੂਰਨ ਹਨ।
ਲੈਂਗਵੇਜ ਸੈਕਸ਼ਨ 'ਚ ਗ੍ਰਾਮਰ, ਸ਼ਬਦਾਵਲੀ, ਪੈਰਾਜੰਬਲ, ਸਪੈਲਿੰਗ 'ਤੇ ਕੰਮ ਕਰੋ।
GK 'ਚ ਪਿਛਲੇ 6 ਮਹੀਨਿਆਂ ਦੇ ਕਰੰਟ ਅਫੇਅਰਸ, ਸੰਵਿਧਾਨ, ਭੂਗੋਲ, ਖੇਡਾਂ, ਵਿਗਿਆਨ ਪੜ੍ਹੋ।
ਹਰ ਹਫ਼ਤੇ ਮੌਕ ਟੈਸਟ ਜ਼ਰੂਰ ਦਿਓ।
ਪਿਛਲੀਆਂ ਪ੍ਰੀਖਿਆਵਾਂ ਦੇ ਪੇਪਰ ਹੱਲ ਕਰੋ ਤੇ ਕਮਜ਼ੋਰ ਟੌਪਿਕਸ ਵੱਲ ਜ਼ਿਆਦਾ ਸਮਾਂ ਦਿਉ।