ਬਾਰ੍ਹਵੀਂ ਤੋਂ ਬਾਅਦ ਵਿਸ਼ਿਆਂ ਦੀ ਚੋਣ ਵਿਦਿਆਰਥੀਆਂ ਲਈ ਅਹਿਮ ਫ਼ੈਸਲਾ ਹੁੰਦਾ ਹੈ। ਇਸ ਦੇ ਆਧਾਰ ’ਤੇ ਉਨ੍ਹਾਂ ਦੇ ਕਰੀਅਰ ਨੂੰ ਦਿਸ਼ਾ ਮਿਲਦੀ ਹੈ। ਮੌਜੂਦਾ ਦੌਰ ’ਚ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਰਵਾਇਤੀ ਵਿਸ਼ਿਆਂ ਦੀ ਬਜਾਏ ਅਜਿਹੇ ਵਿਸ਼ਿਆਂ ਵੱਲ ਰੁਖ਼ ਕਰਨਾ ਪਸੰਦ ਕਰਦੇ ਹਨ, ਜੋ ਉਨ੍ਹਾਂ ਲਈ ਕਰੀਅਰ ਦੇ ਨਵੇਂ ਰਾਹ ਖੋਲ੍ਹਦੇ ਹਨ।

ਬਾਰ੍ਹਵੀਂ ਤੋਂ ਬਾਅਦ ਵਿਸ਼ਿਆਂ ਦੀ ਚੋਣ ਵਿਦਿਆਰਥੀਆਂ ਲਈ ਅਹਿਮ ਫ਼ੈਸਲਾ ਹੁੰਦਾ ਹੈ। ਇਸ ਦੇ ਆਧਾਰ ’ਤੇ ਉਨ੍ਹਾਂ ਦੇ ਕਰੀਅਰ ਨੂੰ ਦਿਸ਼ਾ ਮਿਲਦੀ ਹੈ। ਮੌਜੂਦਾ ਦੌਰ ’ਚ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਰਵਾਇਤੀ ਵਿਸ਼ਿਆਂ ਦੀ ਬਜਾਏ ਅਜਿਹੇ ਵਿਸ਼ਿਆਂ ਵੱਲ ਰੁਖ਼ ਕਰਨਾ ਪਸੰਦ ਕਰਦੇ ਹਨ, ਜੋ ਉਨ੍ਹਾਂ ਲਈ ਕਰੀਅਰ ਦੇ ਨਵੇਂ ਰਾਹ ਖੋਲ੍ਹਦੇ ਹਨ। ਬੀਤੇ ਕਈ ਸਾਲਾਂ ਤੋਂ ਵਿਦਿਆਰਥੀਆਂ ਦੇ ਪਸੰਦੀਦਾ ਕਰੀਅਰ ਬਦਲਾਂ ਦੀ ਸੂਚੀ ’ਚ ਇੰਜੀਨੀਅਰਿੰਗ, ਮੈਡੀਕਲ, ਸਾਇੰਸ, ਹੋਟਲ ਮੈਨੇਜਮੈਂਟ, ਫੈਸ਼ਨ ਡਿਜ਼ਾਈਨਿੰਗ ਆਦਿ ਵਿਸ਼ੇ ਸਿਖ਼ਰ ’ਤੇ ਹਨ। ਆਧੁਨਿਕਤਾ ਵੱਲ ਵੱਧਦੇ ਕਦਮਾਂ ਦੇ ਚੱਲਦਿਆਂ ਵਿਕਸਿਤ ਹੋਣ ਵਾਲੇ ਨਵੇਂ ਕਰੀਅਰ ਬਦਲਾਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਜਾਣਦੇ ਹਾਂ ਅਜਿਹੇ ਹੀ ਕਰੀਅਰ ਬਦਲਾਂ ਬਾਰੇ, ਜੋ ਵਿਦਿਆਰਥੀਆਂ ਲਈ ਅੱਗੇ ਵਧਣ ਦੀਆਂ ਨਵੀਆਂ ਸੰਭਾਵਨਾਵਾਂ ਲੈ ਕੇ ਸਾਹਮਣੇ ਆ ਰਹੇ ਹਨ।
- ਫੈਸ਼ਨ ਕਮਿਊਨੀਕੇਸ਼ਨ ’ਚ ਹਨ ਮੌਕੇ
ਇਹ ਅੰਤਰ ਵਪਾਰ ਕੋਰਸ ਹੈ, ਜੋ ਮੀਡੀਆ, ਫੈਸ਼ਨ ਤੇ ਗ੍ਰਾਫਿਕ ਡਿਜ਼ਾਈਨ, ਫੈਸ਼ਨ ਫੋਟੋਗ੍ਰਾਫੀ, ਫੈਸ਼ਨ ਜਰਨਲਿਜ਼ਮ ਐਂਡ ਪਬਲੀਕੇਸ਼ਨ, ਪ੍ਰੋਡਕਟ ਲਾਂਚ, ਪਬਲਿਕ ਰਿਲੇਸ਼ਨ, ਐਗਜ਼ੀਬਿਸ਼ਨ ਐਂਡ ਈਵੈਂਟ ਮੈਨੇਜਮੈਂਟ ਜਿਹੇ ਸੱਭਿਆਚਾਰਕ ਖੇਤਰਾਂ ’ਚ ਦਾਖ਼ਲ ਹੋਣ ਦਾ ਮੌਕਾ ਦਿੰਦਾ ਹੈ। ਫੈਸ਼ਨ ਕਮਿਊਨੀਕੇਸ਼ਨ ਦੇ ਖੇਤਰ ’ਚ ਉਨ੍ਹਾਂ ਨੌਜਵਾਨਾਂ ਲਈ ਬਿਹਤਰੀਨ ਮੌਕੇ ਬਨ, ਜੋ ਡਿਜ਼ਾਇਨ ਰਣਨੀਤੀ, ਬ੍ਰਾਂਡ ਤੇ ਪੋਰਟਫੋਲੀਓ ਆਦਿ ਦਾ ਕੰਮ ਕਰਨਾ ਚਾਹੁੰਦੇ ਹਨ, ਨਾਲ ਹੀ ਇਸ ਖੇਤਰ ’ਚ ਦਾਖ਼ਲ ਹੋਣ ਵਾਲੇ ਵਿਦਿਆਰਥੀ ਬਿਜ਼ਨਸ, ਕਮਿਊਨੀਕੇਸ਼ਨ ਫੀਲਡ ਜਰਨਲਿਜ਼ਮ, ਟੈਲੀਵਿਜ਼ਨ, ਈਵੈਂਟ ਮੈਨੇਜਮੈਂਟ ਆਦਿ ’ਚ ਕਰੀਅਰ ਬਣਾ ਸਕਦੇ ਹਨ।
ਕੋਰਸ
ਕਿਸੇ ਵੀ ਵਿਸ਼ੇ ਨਾਲ 12ਵੀਂ ਪਾਸ ਕਰਨ ਵਾਲੇ ਵਿਦਿਆਰਥੀ ਫੈਸ਼ਨ ਕਮਿਊਨੀਕੇਸ਼ਨ ਦੇ ਬੈਚਲਰ ਡਿਗਰੀ ਕੋਰਸ ’ਚ ਦਾਖ਼ਲਾ ਲੈ ਸਕਦੇ ਹਨ।
- ਸਪੋਰਟਸ ਮੈਨੇਜਮੈਂਟ ’ਚ ਹੈ ਵਧੀਆ ਭਵਿੱਖ
ਖੇਡਾਂ ਦੀ ਵਧਦੀ ਪ੍ਰਸਿੱਧੀ ਦੇ ਚੱਲਦਿਆਂ ਸਪੋਰਟਸ ਮੈਨੇਜਰ ਉੱਭਰ ਰਿਹਾ ਕਰੀਅਰ ਬਦਲ ਬਣ ਗਿਆ ਹੈ। ਅੱਜ-ਕੱਲ੍ਹ ਹਰ ਖੇਡ ਤੇ ਖੇਡ ਗਤੀਵਿਧੀਆਂ ’ਚ ਸਪੋਰਟਸ ਮੈਨੇਜਮੈਂਟ ਦੇ ਮਾਹਿਰ ਦੀ ਜ਼ਰੂਰਤ ਹੁੰਦੀ ਹੈ। ਸਪੋਰਟਸ ਮੈਨੇਜਮੈਂਟ ’ਚ ਡਿਗਰੀ ਜਾਂ ਡਿਪਲੋਮਾ ਹਾਸਿਲ ਕਰਨ ਵਾਲੇ ਨੌਜਵਾਨ ਆਸਾਨੀ ਨਾਲ ਇਸ ਖੇਤਰ ’ਚ ਵਧੀਆ ਪੈਕੇਜ ਨਾਲ ਦਾਖ਼ਲ ਹੋ ਸਕਦੇ ਹਨ। ਸਪੋਰਟਸ ਮੈਨੇਜਮੈਂਟ ਤਹਿਤ ਫਾਇਨਾਂਸ, ਬਿਜ਼ਨੈੱਸ ਮੈਨੇਜਮੈਂਟ, ਲਾਅ ਤੇ ਅਕਾਊਂਟਿੰਗ ਜਿਹੇ ਖੇਤਰ ’ਚ ਵਧੀਆ ਮੌਕੇ ਹਨ।
ਕੋਰਸ ਤੇ ਵਿੱਦਿਅਕ ਯੋਗਤਾ
ਸਪੋਰਟਸ ਮੈਨੇਜਮੈਂਟ ਕੋਰਸ ਪੋਸਟ ਗ੍ਰੈਜੂਏਟ ਡਿਪਲੋਮਾ ਪੱਧਰ ’ਤੇ ਕਰਵਾਏ ਜਾਂਦੇ ਹਨ। ਪੋਸਟ ਗ੍ਰੈਜੂਏਟ ਕੋਰਸ ਲਈ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਕਿਸੇ ਵੀ ਸਟ੍ਰੀਮ ਦੇ ਨੌਜਵਾਨ ਸਪੋਰਟਸ ਮੈਨੇਜਮੈਂਟ ਕੋਰਸ ’ਚ ਦਾਖ਼ਲਾ ਲੈ ਸਕਦੇ ਹਨ ਪਰ ਸਰੀਰਕ ਸਿੱਖਿਆ ’ਚ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ।
- ਉੱਭਰਦਾ ਖੇਤਰ ਹੈ ਯੋਗ
ਅਜੋਕੇ ਤੇਜ਼ ਰਫ਼ਤਾਰ ਯੁੱਗ ’ਚ ਲੋਕਾਂ ਲਈ ਸਰੀਰਕ ਤੇ ਮਾਨਸਿਕ ਸਿਹਤ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੋ ਗਿਆ ਹੈ। ਅਜਿਹੇ ’ਚ ਯੋਗ ਕਰੀਅਰ ਦੇ ਬਿਹਤਰ ਬਦਲ ਵਜੋਂ ਉਭਰਿਆ ਹੈ। ਯੋਗ ਦੇ ਖੇਤਰ ’ਚ ਤੁਸੀਂ ਆਪਣੀ ਯੋਗਤਾ ਅਨੁਸਾਰ ਯੋਗ ਇੰਸਟਰੱਕਟਰ, ਯੋਗ ਅਧਿਆਪਕ, ਥੈਰੇਪਿਸਟ ਤੇ ਨੈਚੁਰੋਪੈਥਸ, ਟ੍ਰੇਨਰ, ਰਿਸਰਚ ਅਫ਼ਸਰ ਯੋਗ ਤੇ ਨੈਚੁਰੋਪੈਥੀ ਆਦਿ ਦੇ ਰੂਪ ’ਚ ਕੰਮ ਕਰ ਸਕਦੇ ਹੋ।
ਕੋਰਸ ਤੇ ਵਿੱਦਿਅਕ ਯੋਗਤਾ
ਇਸ ਖੇਤਰ ’ਚ ਸਫਲਤਾ ਹਾਸਿਲ ਕਰਨ ਲਈ ਤੁਸੀਂ ਯੋਗ ’ਚ ਡਿਪਲੋਮਾ ਕੋਰਸ ਜਾਂ ਸਰਟੀਫਿਕੇਟ ਕੋਰਸ ਕਰ ਸਕਦੇ ਹੋ।
- ਐਨੀਮੇਸ਼ਨ ’ਚ ਬਣਾਓ ਭਵਿੱਖ
ਐਨੀਮੇਸ਼ਨ ਦੀ ਦੁਨੀਆ ’ਚ ਸ਼ਾਮਿਲ ਹੋਣ ਲਈ ਤੁਹਾਡੇ ਕੋਲ ਐਨੀਮੇਸ਼ਨ, ਕੰਪਿਊਟਰ ਗ੍ਰਾਫਿਕਸ, ਫਾਈਨ ਆਰਟਸ ਜਾਂ ਸਬੰਧਤ ਖੇਤਰ ’ਚ ਗ੍ਰੈਜੂਏਸ਼ਨ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਤੁਸੀਂ ਇਸ ’ਚ ਮਾਸਟਰ ਡਿਗਰੀ, ਸਰਟੀਫਿਕੇਟ ਤੇ ਡਿਪਲੋਮਾ ਕੋਰਸ ਵੀ ਕਰ ਸਕਦੇ ਹੋ। ਤੁਸੀਂ ਵੀਐੱਫਐਕਸ, 3ਡੀ ਐਨੀਮੇਸ਼ਨ, ਐਡੀਟਿੰਗ, ਮਿਕਸਿੰਗ ਤੇ ਸੀਜੀ ਆਰਟਸ ਦਾ ਸਰਟੀਫਿਕੇਟ ਜਾਂ ਡਿਪਲੋਮਾ ਕੋਰਸ ਵੀ ਕਰ ਸਕਦੇ ਹੋ।
ਇੰਟੀਰੀਅਰ ਡਿਜ਼ਾਈਨਿੰਗ
ਇਹ ਮੌਜੂਦਾ ਸਮੇਂ ਸਭ ਤੋਂ ਆਕਰਸ਼ਕ ਕਰੀਅਰ ਬਦਲਾਂ ’ਚੋਂ ਇਕ ਹੈ। ਘਰ ਹੋਵੇ ਜਾਂ ਦਫ਼ਤਰ, ਹੋਟਲ ਹੋਵੇ ਜਾਂ ਮਾਲ, ਉਸ ਨੂੰ ਰੌਚਕ ਤੇ ਖ਼ੂਬਸੂਰਤ ਬਣਾਉਣ ’ਚ ਇੰਟੀਰੀਅਰ ਡਿਜ਼ਾਈਨਰ ਅਹਿਮ ਭੂਮਿਕਾ ਨਿਭਾਉਂਦੇ ਹਨ।
ਨੌਕਰੀ ਦੇ ਮੌਕੇ
ਇੰਟੀਰੀਅਰ ਡਿਜ਼ਾਈਨਰ ਲਈ ਆਰਕੀਟੈਕਚਰਲ ਫਰਮ, ਕੰਸਟਰੱਕਸ਼ਨ ਫਰਮ, ਰਿਅਲ ਅਸਟੇਟ ਕੰਪਨੀ, ਟਾਊਨ ਐਂਡ ਸਿਟੀ ਪਲਾਨਿੰਗ ਬਿਓਰੋ, ਡਿਜ਼ਾਈਨ ਸਟੂਡੀਓ, ਹੋਟਲ ਤੇ ਰੈਸਟੋਰੈਂਟ, ਡਿਜ਼ਾਈਨਿੰਗ ਇੰਸਟੀਚਿਊਟ ’ਚ ਕੰਮ ਕਰਨ ਦੇ ਮੌਕੇ ਹਨ। ਇੰਟੀਰੀਅਰ ਡਿਜ਼ਾਈਨਰ ਵਜੋਂ ਕੰਮ ਕਰ ਕੇ ਤੁਸੀਂ ਕਿਸੇ ਫਰਮ ’ਚ ਨੌਕਰੀ ਕਰ ਸਕਦੇ ਹੋ। ਇਹ ਖੇਤਰ ਸੁਤੰਤਰ ਰੂਪ ’ਚ ਕੰਮ ਕਰਨ ਤੇ ਪਛਾਣ ਬਣਾਉਣ ਦਾ ਮੌਕਾ ਦਿੰਦਾ ਹੈ।