ਅਹਿਮ ਖ਼ਬਰ ! ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਛੁੱਟੀਆਂ ਸਬੰਧੀ ਨਵੇਂ ਹੁਕਮ ਜਾਰੀ
ਅਸਲ ਵਿਚ ਇਹ ਮਾਮਲਾ ਸਿੱਖਿਆ ਸਕੱਤਰ ਦੇ ਧਿਆਨ 'ਚ ਆਇਆ ਸੀ ਕਿ ਡਾਇਰੈਕਟੋਰੇਟ ਅਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਪੋਰਟਲ 'ਤੇ ਪ੍ਰਾਪਤ ਆਨਲਾਈਨ ਛੁੱਟੀਆਂ ਸਬੰਧੀ ਪ੍ਰਤੀ ਬੇਨਤੀਆਂ ਬਿਨਾਂ ਸਵੈ-ਸਪੱਸ਼ਟ ਸਿਫਾਰਸ਼ ਦੇ ਕੇਵਲ ਉੱਚ ਅਧਿਕਾਰੀਆਂ ਨੂੰ ਫਾਰਵਰਡ ਕੀਤੀਆਂ ਜਾਂਦੀਆਂ ਹਨ।
Publish Date: Tue, 30 Aug 2022 01:34 PM (IST)
Updated Date: Wed, 31 Aug 2022 04:26 PM (IST)
ਸਤਵਿੰਦਰ ਸਿੰਘ ਧੜਾਕ, ਮੋਹਾਲੀ : ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਛੁੱਟੀਆਂ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਅਸਲ ਵਿਚ ਇਹ ਮਾਮਲਾ ਸਿੱਖਿਆ ਸਕੱਤਰ ਦੇ ਧਿਆਨ 'ਚ ਆਇਆ ਸੀ ਕਿ ਡਾਇਰੈਕਟੋਰੇਟ ਅਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਪੋਰਟਲ 'ਤੇ ਪ੍ਰਾਪਤ ਆਨਲਾਈਨ ਛੁੱਟੀਆਂ ਸਬੰਧੀ ਪ੍ਰਤੀ ਬੇਨਤੀਆਂ ਬਿਨਾਂ ਸਵੈ-ਸਪੱਸ਼ਟ ਸਿਫਾਰਸ਼ ਦੇ ਕੇਵਲ ਉੱਚ ਅਧਿਕਾਰੀਆਂ ਨੂੰ ਫਾਰਵਰਡ ਕੀਤੀਆਂ ਜਾਂਦੀਆਂ ਹਨ। ਇਸ ਲਈ ਸਮੁੱਚੇ ਮਾਮਲੇ ਨੂੰ ਦੇਖਦਿਆਂ ਡਿਪਾਰਟਮੈਂਟ ਨੇ ਕਿਹਾ ਹੈ ਕਿ ਛੁੱਟੀ ਦੀ ਮਨਜ਼ੂਰੀ ਸਬੰਧੀ ਸੰਬੰਧਤ ਅਧਿਕਾਰੀ ਵੱਲੋਂ ਸਵੈ-ਸਪੱਸ਼ਟ ਸਿਫਾਰਸ਼ ਭੇਜੀ ਜਾਵੇ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਛੁੱਟੀ 'ਤੇ ਜਾਂਦਾ ਹੈ ਤਾਂ ਉਸ ਦੀ ਛੁੱਟੀ ਵਾਲੇ ਦਿਨ ਬਦਲਵੇਂ ਪ੍ਰਬੰਧਾਂ ਦਾ ਧਿਆਨ ਵੀ ਰੱਖਿਆ ਜਾਵੇ।