ਵਿਦਿਆਰਥੀਆਂ ਲਈ ਅਹਿਮ ਖ਼ਬਰ: ਸਿੱਖਿਆ ਬੋਰਡ ਵੱਲੋਂ 12ਵੀਂ ਦੇ ਇਸ ਪੇਪਰ ਦੀ ਤਰੀਕ 'ਚ ਤਬਦੀਲੀ, ਜਾਣੋ ਹੁਣ ਕਦੋਂ ਹੋਵੇਗਾ ਪੇਪਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਫਰਵਰੀ/ਮਾਰਚ 2026 ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਨਾਲ ਸਬੰਧਤ ਡੇਟਸ਼ੀਟ 30 ਦਸੰਬਰ 2025 ਨੂੰ ਜਾਰੀ ਕੀਤੀ ਗਈ ਸੀ। ਜਿਸ ਅਨੁਸਾਰ ਕਮਿਸਟਰੀ ਦਾ ਪੇਪਰ 04 ਅਪ੍ਰੈਲ 2026 ਨੂੰ ਕਰਵਾਇਆ ਜਾਣਾ ਸੀ।
Publish Date: Fri, 09 Jan 2026 11:46 AM (IST)
Updated Date: Fri, 09 Jan 2026 11:51 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਫਰਵਰੀ/ਮਾਰਚ 2026 ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਨਾਲ ਸਬੰਧਤ ਡੇਟਸ਼ੀਟ 30 ਦਸੰਬਰ 2025 ਨੂੰ ਜਾਰੀ ਕੀਤੀ ਗਈ ਸੀ। ਜਿਸ ਅਨੁਸਾਰ ਕਮਿਸਟਰੀ ਦਾ ਪੇਪਰ 04 ਅਪ੍ਰੈਲ 2026 ਨੂੰ ਕਰਵਾਇਆ ਜਾਣਾ ਸੀ। ਪ੍ਰਬੰਧਕੀ ਕਾਰਣਾਂ ਕਰਕੇ ਹੁਣ ਕਮਿਸਟਰੀ ਦਾ ਪੇਪਰ 20 ਮਾਰਚ 2026 ਨੂੰ ਪਹਿਲਾਂ ਜਾਰੀ ਨਿਰਧਾਰਤ ਸਮੇਂ ਅਨੁਸਾਰ ਕਰਵਾਇਆ ਜਾਵੇਗਾ। ਬਾਰ੍ਹਵੀਂ ਸ਼੍ਰੇਣੀ ਦੀ ਰੀ-ਵਾਇਜ਼ ਡੇਟਸ਼ੀਟ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲੱਬਧ ਹੈ।