ਸਮਝੋ ਕਰੁਣਾ ਦਾ ਮੁੱਲ
ਮੈਂ ਅਕਸਰ ਕਹਿੰਦਾ ਹਾਂ ਕਿ ਯੁੱਧ ਦੇ ਕਗਾਰ ’ਤੇ ਬੈਠੀ ਮਾਨਵ ਜਾਤੀ ਨੂੰ ਸੱਚ, ਪ੍ਰੇਮ ਅਤੇ ਕਰੁਣਾ ਸਹਾਰੇ ਹੀ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕੋਈ ਉਪਾਅ ਨਹੀਂ ਹੈ। ਅਸੀਂ ਜੀਵ ਹਾਂ। ਪ੍ਰੇਮ ਨੂੰ ਸ਼ਾਇਦ ਪੂਰਾ ਨਿਭਾ ਵੀ ਨਾ ਸਕੀਏ। ਸਾਡਾ ਪ੍ਰੇਮ ਵੀ ਧੋਖੇ ਦਾ ਰੂਪ ਧਾਰਨ ਕਰ ਸਕਦਾ ਹੈ।
Publish Date: Mon, 18 May 2026 11:47 PM (IST)
Updated Date: Tue, 19 May 2026 08:00 AM (IST)
ਕਰੁਣਾ ਤੋਂ ਵਧ ਕੇ ਕੋਈ ਧਰਮ ਨਹੀਂ ਹੈ। ਕਰੁਣਾ ਅੱਜ ਦੇ ਸਮੇਂ ਦੀ ਮੰਗ ਹੈ। ਮੈਂ ਕਥਾਵਾਂ ਵਿਚ ਕਹਿੰਦਾ ਰਹਿੰਦਾ ਹਾਂ ਕਿ ਕਰੁਣਾ ਦੀ ਪੁੱਤਰੀ ਦਾ ਨਾਂ ਅਹਿੰਸਾ ਹੈ। ਪ੍ਰੇਮ ਦਾ ਇਕ ਪੁੱਤਰ ਹੈ ਜਿਸ ਦਾ ਨਾਂ ਤਿਆਗ ਹੈ। ਪ੍ਰੇਮ ਤੋਂ ਤਿਆਗ ਮਿਲਦਾ ਹੈ ਤੇ ਸ੍ਰੀਮਦ ਭਗਵਤ ਗੀਤਾ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਤਿਆਗ ਨਾਲ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਅੱਜ ਜਦ ਅਸ਼ਾਂਤੀ ਵਾਲਾ ਮਾਹੌਲ ਹੈ, ਅਜਿਹੇ ਸਮੇਂ ਵਿਚ ਕਰੁਣਾ ਦੀ ਸਭ ਤੋਂ ਵੱਧ ਜ਼ਰੂਰਤ ਹੈ। ਬੁੱਧ ਦੀ ਕਰੁਣਾ ਨੇ ਅਹਿੰਸਾ ਦਿੱਤੀ। ਭਗਵਾਨ ਮਹਾਵੀਰ ਸਵਾਮੀ ਤਾਂ ਅਹਿੰਸਾ ਦਾ ਵਰਤ ਲਈ ਬੈਠੇ ਹਨ।
ਗਾਂਧੀ ਜੀ ਨੇ ਵੀ ਅਹਿੰਸਾ ਦੀ ਗੱਲ ਆਖੀ ਹੈ। ਕਰੁਣਾ ਤੋਂ ਬਗ਼ੈਰ ਅਹਿੰਸਾ ਅਸੰਭਵ ਹੈ। ਹਿੰਸਾ ਕਰੋਧ ਤੋਂ ਹੁੰਦੀ ਹੈ ਤੇ ਕਰੋਧ ਸਾੜੇ ਤੋਂ ਹੁੰਦਾ ਹੈ। ਤੁਹਾਨੂੰ ਕੋਈ ਦੂਜਾ ਮਿਲੇ ਤਾਂ ਹੀ ਕਰੋਧ ਕਰ ਸਕਦੇ ਹੋ। ਕੁਰਣਾਵਾਨ ਕਦੇ ਕਰੋਧ ਨਹੀਂ ਕਰ ਸਕਦਾ, ਇਸ ਲਈ ਅਸੀਂ ਆਪਣੇ ਜੀਵਨ ਵਿਚ ਕਰੁਣਾ ਨੂੰ ਸ਼ੁਮਾਰ ਹੋਣ ਦੇਈਏ। ਮੈਂ ਅਕਸਰ ਕਹਿੰਦਾ ਹਾਂ ਕਿ ਯੁੱਧ ਦੇ ਕਗਾਰ ’ਤੇ ਬੈਠੀ ਮਾਨਵ ਜਾਤੀ ਨੂੰ ਸੱਚ, ਪ੍ਰੇਮ ਅਤੇ ਕਰੁਣਾ ਸਹਾਰੇ ਹੀ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕੋਈ ਉਪਾਅ ਨਹੀਂ ਹੈ। ਅਸੀਂ ਜੀਵ ਹਾਂ। ਪ੍ਰੇਮ ਨੂੰ ਸ਼ਾਇਦ ਪੂਰਾ ਨਿਭਾ ਵੀ ਨਾ ਸਕੀਏ। ਸਾਡਾ ਪ੍ਰੇਮ ਵੀ ਧੋਖੇ ਦਾ ਰੂਪ ਧਾਰਨ ਕਰ ਸਕਦਾ ਹੈ। ਪ੍ਰੇਮ ਦੰਭੀ ਹੋ ਸਕਦਾ ਹੈ। ਸਾਡਾ ਸੱਚ ਕਮਜ਼ੋਰ ਹੋ ਸਕਦਾ ਹੈ ਪਰ ਕਰੁਣਾ ਮਾਂ ਹੈ। ਇਸਤਰੀ ਹੈ। ਇਸ ਲਈ ਬੱਚਿਆਂ ਨੂੰ ਗੋਦੀ ਵਿਚ ਲੈਂਦੀ ਹੈ। ਕਰੁਣਾ ਬਚੇਗੀ ਤਾਂ ਸੱਚ ਫਿਰ ਸਾਫ਼-ਸੁਥਰਾ ਹੋ ਜਾਵੇਗਾ। ਪ੍ਰੇਮ ਦੇ ਫਟੇ ਕੱਪੜਿਆਂ ਦੀ ਸਿਲਾਈ ਕਰੁਣਾ ਕਰ ਦੇਵੇਗੀ ਕਿਉਂਕਿ ਕਰੁਣਾ ਮਾਂ ਦੀ ਪ੍ਰਤੀਕ ਹੈ।
ਸ੍ਰੀਰਾਮਚਰਿਤ ਮਾਨਸ ਕਰੁਣਾ ਦਾ ਗ੍ਰੰਥ ਹੈ। ਉਸ ਵਿਚ 18 ਵਾਰ ਕਰੁਣਾ ਸ਼ਬਦ ਦਾ ਇਸਤੇਮਾਲ ਹੋਇਆ ਹੈ। ਅਹਿੰਸਾ ਸ਼ਬਦ ਸਿਰਫ਼ ਇਕ ਵਾਰ ਆਇਆ ਹੈ। ਇਕ ਵਾਰ ਹੀ ਕਿਉਂ? ਤੁਲਸੀ ਸ਼ਾਇਦ ਕਹਿ ਰਹੇ ਹਨ ਕਿ ਵਿਅਕਤੀ ਦੇ ਜੀਵਨ, ਪਰਿਵਾਰ, ਸਮਾਜ, ਪ੍ਰਾਂਤ, ਰਾਸ਼ਟਰ ਤੇ ਵਿਸ਼ਵ ’ਚ ਸਿਰਫ਼ ਇਕ ਵਾਰ ਅਹਿੰਸਾ ਦੀ ਪ੍ਰਤਿਸ਼ਠਾ ਹੋ ਜਾਵੇ ਤਾਂ ਬੇੜਾ ਪਾਰ ਹੋ ਜਾਂਦਾ ਹੈ। ਪਰ ਅਹਿੰਸਾ ਦਾ ਜਨਮ ਕਰੁਣਾ ਨਾਲ ਹੀ ਸੰਭਵ ਹੈ। ਰਾਮਚਰਿਤ ਮਾਨਸ ਦੇ ਹਰ ਭਾਗ ਵਿਚ ਕਰੁਣਾ ਸ਼ਬਦ ਤੇ ਭਾਵ ਦੇ ਦਰਸ਼ਨ ਹੁੰਦੇ ਹਨ। ਇਸ ’ਚ ਕਰੁਣਾ ਨੂੰ ਸਾਗਰ ਕਿਹਾ ਗਿਆ ਹੈ। ਰਾਮ ਕਰੁਣਾਮਈ ਹਨ, ਇਸ ਲਈ ਹੋਰਾਂ ਦੀ ਪੀੜਾ ਨੂੰ ਜਲਦੀ ਸਮਝ ਲੈਂਦੇ ਹਨ। ਵਿਵੇਕ ਸਤਿਸੰਗ ਤੋਂ ਮਿਲਦਾ ਹੈ ਪਰ ਰਾਮਾਇਣਕਾਰ ਕਹਿੰਦੇ ਹਨ ਕਿ ਪਰਮ ਵਿਵੇਕ ਕਰੁਣਾ ਤੋਂ ਹੀ ਮਿਲਦਾ ਹੈ।