ਹੰਕਾਰ ਇਕ ਰੱਖਿਆਤਮਕ ਪ੍ਰਕਿਰਿਆ ਹੈ। ਸਰੀਰ ਜ਼ਰੀਏ ਤੁਹਾਡੀ ਪਛਾਣ ਬਣਾ ਦਿੱਤੀ ਗਈ। ਖ਼ੁਦ ਨੂੰ ਸੁਰੱਖਿਅਤ ਬਣਾਈ ਰੱਖਣ ਲਈ ਤੁਹਾਨੂੰ ਖ਼ੁਦ ਨੂੰ ਇਕ ਵੱਡੇ ਮਨੁੱਖ ਦੀ ਤਰ੍ਹਾਂ ਦਿਸਣਾ ਪੈਂਦਾ ਹੈ। ਇਸ ਲਈ ਹੰਕਾਰ ਪੈਦਾ ਹੋਇਆ ਹੈ। ਤੁਸੀਂ ਜਿਸ ਨੂੰ ਆਤਮ-ਵਿਸ਼ਵਾਸ ਕਹਿੰਦੇ ਹੋ, ਉਹ ਬਸ ਝੂਠੀ ਪਛਾਣ ਹੈ ਜੋ ਤੁਸੀਂ ਬਣਾਈ ਹੈ ਆਪਣੇ ਵਜੂਦ ਨੂੰ ਕਾਇਮ ਰੱਖਣ ਲਈ। ਹੰਕਾਰ ਤੁਹਾਡੇ ਪਰਛਾਵੇਂ ਦੀ ਤਰ੍ਹਾਂ ਹੈ।

ਲੋਕ ਸੋਚਦੇ ਹਨ ਕਿ ਕੁਝ ਕਰਨ ਲਈ ਆਤਮ-ਵਿਸ਼ਵਾਸ ਦੀ ਜ਼ਰੂਰਤ ਹੁੰਦੀ ਹੈ ਪਰ ਆਤਮ-ਵਿਸ਼ਵਾਸ ਨਾਲ ਭਰੇ ਹੋਏ ਲੋਕ ਮੂਰਖਤਾਪੂਰਨ ਕੰਮ ਵੀ ਕਰ ਸਕਦੇ ਹਨ। ਕੁਝ ਕਰਨ ਲਈ ਤੁਹਾਨੂੰ ਸਮਝਦਾਰੀ ਦੀ ਜ਼ਰੂਰਤ ਹੈ। ਤੁਹਾਨੂੰ ਬਸ ਆਪਣੀ ਯੋਗਤਾ ਅਨੁਸਾਰ ਕੰਮ ਕਰਨਾ ਚਾਹੀਦਾ ਹੈ, ਨਾ ਕਿ ਆਤਮ-ਵਿਸ਼ਵਾਸ ਦੀ ਵਜ੍ਹਾ ਨਾਲ ਜਾਂ ਉਸ ਦੀ ਕਮੀ ਨਾਲ। ਸਿਰਫ਼ ਇਕ ਹੰਕਾਰ ਹੀ ਹੈ ਜਿਸ ਨੂੰ ਆਤਮ-ਵਿਸ਼ਵਾਸ ਜਾਂ ਉਸ ਦੀ ਕਮੀ ਮਹਿਸੂਸ ਹੁੰਦੀ ਹੈ। ਆਖ਼ਰ ਇਹ ਹੰਕਾਰ ਹੈ ਕੀ? ਤੁਹਾਡੇ ਵਿਚ ਹੰਕਾਰ ਇਸ ਲਈ ਨਹੀਂ ਆਇਆ ਕਿ ਤੁਸੀਂ ਅਮੀਰ ਬਣ ਗਏ ਜਾਂ ਤੁਸੀਂ ਸੁੰਦਰ ਹੋ ਗਏ ਜਾਂ ਤਾਕਤਵਰ ਹੋ ਗਏ। ਜਦ ਤਸੀਂ ਪਹਿਲੀ ਵਾਰ ਮਾਂ ਦੇ ਪੇਟ ਵਿਚ ਲੱਤ ਚਲਾਈ ਸੀ, ਤਦ ਹੀ ਹੰਕਾਰ ਦਾ ਜਨਮ ਹੋ ਗਿਆ ਸੀ। ਆਪਣੇ ਸਥੂਲ ਸਰੀਰ ਵਿਚ ਖ਼ੁਦ ਦੀ ਪਛਾਣ ਬਣਾਉਣ ਦੀ ਪਹਿਲੀ ਪ੍ਰਕਿਰਿਆ ਹੈ-ਹੰਕਾਰ ਦਾ ਜਨਮ।
ਹੰਕਾਰ ਇਕ ਰੱਖਿਆਤਮਕ ਪ੍ਰਕਿਰਿਆ ਹੈ। ਸਰੀਰ ਜ਼ਰੀਏ ਤੁਹਾਡੀ ਪਛਾਣ ਬਣਾ ਦਿੱਤੀ ਗਈ। ਖ਼ੁਦ ਨੂੰ ਸੁਰੱਖਿਅਤ ਬਣਾਈ ਰੱਖਣ ਲਈ ਤੁਹਾਨੂੰ ਖ਼ੁਦ ਨੂੰ ਇਕ ਵੱਡੇ ਮਨੁੱਖ ਦੀ ਤਰ੍ਹਾਂ ਦਿਸਣਾ ਪੈਂਦਾ ਹੈ। ਇਸ ਲਈ ਹੰਕਾਰ ਪੈਦਾ ਹੋਇਆ ਹੈ। ਤੁਸੀਂ ਜਿਸ ਨੂੰ ਆਤਮ-ਵਿਸ਼ਵਾਸ ਕਹਿੰਦੇ ਹੋ, ਉਹ ਬਸ ਝੂਠੀ ਪਛਾਣ ਹੈ ਜੋ ਤੁਸੀਂ ਬਣਾਈ ਹੈ ਆਪਣੇ ਵਜੂਦ ਨੂੰ ਕਾਇਮ ਰੱਖਣ ਲਈ। ਹੰਕਾਰ ਤੁਹਾਡੇ ਪਰਛਾਵੇਂ ਦੀ ਤਰ੍ਹਾਂ ਹੈ। ਪਰਛਾਵਾਂ ਖ਼ੁਦ ਵਿਚ ਨਾ ਚੰਗਾ ਹੈ, ਨਾ ਬੁਰਾ। ਜੇ ਸੂਰਜ ਉੱਪਰ ਅਸਮਾਨ ਵਿਚ ਹੈ, ਤਾਂ ਤੁਹਾਡਾ ਪਰਛਾਵਾਂ ਛੋਟਾ ਹੁੰਦਾ ਹੈ। ਜੇ ਸੂਰਜ ਨੀਚੇ ਆ ਗਿਆ ਹੈ ਤਾਂ ਤੁਹਾਡਾ ਪਰਛਾਵਾਂ ਲੰਬਾ ਹੋਵੇਗਾ। ਬਾਹਰਲੀਆਂ ਸਥਿਤੀਆਂ ਵਿਚ ਤੁਹਾਡਾ ਪਰਛਾਵਾਂ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਆਪਣੇ ਜੀਵਨ ਵਿਚ ਤਰ੍ਹਾਂ-ਤਰ੍ਹਾਂ ਦੀਆਂ ਸਥਿਤੀਆਂ ਨਾਲ ਨਿਪਟਣ ਲਈ ਸਾਨੂੰ ਵੱਖ-ਵੱਖ ਤਰ੍ਹਾਂ ਦੀ ਪਛਾਣ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਇਕ ਪਛਾਣ ਨੂੰ ਦੂਜੀ ਵਿਚ ਬਦਲ ਸਕਦੇ ਹੋ ਪਰ ਸਮੱਸਿਆ ਇਹ ਹੈ ਕਿ ਤੁਸੀਂ ਇੰਨੀ ਡੂੰਘੀ ਪਛਾਣ ਬਣਾ ਲਈ ਹੈ ਕਿ ਤੁਸੀਂ ਭਰੋਸਾ ਕਰਨ ਲੱਗੇ ਹੋ ਕਿ ਤੁਸੀਂ ਬਸ ਉਹ ਪਛਾਣ ਹੀ ਹੋ। ਤੁਹਾਡੇ ਜੀਵਨ ਦਾ ਸੰਪੂਰਨ ਅਨੁਭਵ ਬਸ ਭੌਤਿਕ ਹੈ। ਜਿਸ ਨੂੰ ਤੁਸੀਂ ਪੰਜ ਇੰਦਰੀਆਂ ਜ਼ਰੀਏ ਜਾਣਦੇ ਹੋ, ਉਹ ਭੌਤਿਕ ਹੈ। ਭੌਤਿਕ ਦਾ ਕੋਈ ਉਦੇਸ਼ ਨਹੀਂ ਹੁੰਦਾ, ਇਹ ਫਲ ਦੇ ਛਿਲਕੇ ਦੀ ਤਰ੍ਹਾਂ ਹੈ। ਇਹ ਸਰੀਰ ਇਸ ਲਈ ਅਹਿਮ ਹੈ ਕਿਉਂਕਿ ਇਸ ਅੰਦਰ ਕੁਝ ਹੋਰ ਵੀ ਹੈ। ਤੁਸੀਂ ਉਸ ‘ਕੁਝ ਹੋਰ’ (ਆਤਮਾ) ਨੂੰ ਕਦੇ ਅਨੁਭਵ ਨਹੀਂ ਕੀਤਾ। ਜੇ ਉਹ ਸਰੀਰ ਤੋਂ ਨਿਕਲ ਜਾਵੇ ਤਾਂ ਇਸ ਸਰੀਰ ਨੂੰ ਕੋਈ ਛੂਹਣਾ ਵੀ ਨਹੀਂ ਚਾਹੇਗਾ। ਅੱਜ ਜਦ ਉਹ ਸਰੀਰ ਵਿਚ ਹੈ, ਸਾਨੂੰ ਉਸ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹੀ ਸਭ ਕੁਝ ਹੈ। ਜੇ ਸਭ ਕੁਝ ਤੁਹਾਡੇ ਵਿਰੁੱਧ ਹੈ ਅਤੇ ਤੁਸੀਂ ਸ਼ਾਂਤੀ, ਉਤਸ਼ਾਹ ਨਾਲ ਇਸ ਸਭ ਤੋਂ ਬਿਨਾਂ ਪ੍ਰਭਾਵਿਤ ਹੋਏ ਰਹਿ ਸਕਦੇ ਹੋ, ਤਦ ਤੁਸੀਂ ਜੀਵਨ ਨੂੰ ਜਾਣ ਸਕਦੇ ਹੋ ਕਿ ਉਹ ਕਿਹੋ ਜਿਹਾ ਹੈ।
-ਸਦਗੁਰੂ।