ਜੀਵਨ ਜਿਉਣ ਦੀ ਕਲਾ
ਜੇਕਰ ਮਨ ਨੂੰ ਸ਼ਾਂਤ ਰੱਖਿਆ ਜਾਵੇ ਤਾਂ ਹਰ ਸਥਿਤੀ ਵਿਚ ਆਨੰਦ ਹੀ ਆਨੰਦ ਹੈ। ਸਾਡਾ ਚਿਹਰਾ ਸਾਡੇ ਅੰਦਰ ਦੇ ਸੱਚ ਦਾ ਸ਼ੀਸ਼ਾ ਹੁੰਦਾ ਹੈ। ਲੱਖ ਕੋਸ਼ਿਸ਼ ਕਰੀਏ ਪਰ ਮਨ ਦੇ ਵਿਚਾਰਾਂ ਦੇ ਪਰਛਾਵੇਂ ਨੂੰ ਚਿਹਰੇ ’ਤੇ ਉਤਰਨ ਤੋਂ ਰੋਕਣਾ ਸੰਭਵ ਨਹੀਂ। ਇਸ ਲਈ ਚੰਗਾ ਸੋਚਦੇ ਹੀ ਸਾਡੀ ਸ਼ਖ਼ਸੀਅਤ ਵੀ ਖਿੜ ਉੱਠਦੀ ਹੈ।
Publish Date: Thu, 21 May 2026 11:36 PM (IST)
Updated Date: Fri, 22 May 2026 07:38 AM (IST)
ਇਕ ਅਜਿਹੇ ਸਮੇਂ ਜਦ ਬਾਹਰ ਦਾ ਤਾਪਮਾਨ ਅੰਗਿਆਰਿਆਂ ਨੂੰ ਛੂਹ ਰਿਹਾ ਹੈ, ਤਦ ਜੇ ਅੰਦਰ ਦਾ ਤਾਪਮਾਨ ਵੀ ਅੱਗ ਉਗਲਣ ਲੱਗ ਜਾਵੇ ਤਾਂ ਸਾਡਾ ਝੁਲਸਣਾ ਤੈਅ ਹੈ। ਇਸ ਤਪਸ਼ ਦਾ ਅਸਰ ਸਾਡੇ ਤਨ-ਮਨ ਦੇ ਨਾਲ ਹੀ ਕਰੀਬੀਆਂ ਨੂੰ ਵੀ ਹੋਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੁੱਖੀ ਮਨ ਸੰਸਾਰਕ ਵਿਸ਼ਿਆਂ ਦੇ ਸੁੱਖ ਨੂੰ ਭੋਗਣ ਦੀ ਇੱਛਾ ਕਰਦੇ ਹਨ ਅਤੇ ਇਸ ਇੱਛਾ ਵਿਚ ਅੜਿੱਕਾ ਪੈਂਦਾ ਹੈ ਜੇ ਉਹ ਪੂਰੀ ਨਹੀਂ ਹੁੰਦੀ ਤਾਂ ਸੁਭਾਅ ਵਿਚ ਨਰਮੀ-ਗਰਮੀ ਹੋਣੀ ਸੁਭਾਵਕ ਹੈ। ਸਾਡੀ ਭੋਗ ਦੀ ਪਿਆਸ ਦੀ ਇਹੀ ਤੀਬਰਤਾ ਸਾਨੂੰ ਇੰਨਾ ਸਵਾਰਥੀ ਬਣਾ ਦਿੰਦੀ ਹੈ ਕਿ ਸਾਨੂੰ ਕਿਸੇ ਹੋਰ ਦੀ ਪਿਆਸ ਮਹਿਸੂਸ ਹੀ ਨਹੀਂ ਹੁੰਦੀ ਹੈ। ਇਸ ‘ਮੈਂ ਤੇ ਮੇਰੇ’ ਦੀ ਚਿੰਤਾ ਤੇ ਤਣਾਅ ਦੇ ਤਪਦੇ ਇਸ ਮਾਰੂਥਲ ਵਿਚ ਥੋੜ੍ਹੀ ਜਿਹੀ ਠੰਢੀ ਚਾਨਣੀ ਰਾਤ ਦਾ ਸੁਮੇਲ ਹੀ ਸਾਰਥਕ ਹੋਵੇਗਾ। ਇਸ ਦੇ ਲਈ ਸਭ ਤੋਂ ਪਹਿਲਾਂ ਆਪਣੇ ਮਨ ਦੇ ਤਾਪ ਨੂੰ ਕਾਬੂ ਕਰਨਾ ਹੋਵੇਗਾ।
ਜੇਕਰ ਮਨ ਨੂੰ ਸ਼ਾਂਤ ਰੱਖਿਆ ਜਾਵੇ ਤਾਂ ਹਰ ਸਥਿਤੀ ਵਿਚ ਆਨੰਦ ਹੀ ਆਨੰਦ ਹੈ। ਸਾਡਾ ਚਿਹਰਾ ਸਾਡੇ ਅੰਦਰ ਦੇ ਸੱਚ ਦਾ ਸ਼ੀਸ਼ਾ ਹੁੰਦਾ ਹੈ। ਲੱਖ ਕੋਸ਼ਿਸ਼ ਕਰੀਏ ਪਰ ਮਨ ਦੇ ਵਿਚਾਰਾਂ ਦੇ ਪਰਛਾਵੇਂ ਨੂੰ ਚਿਹਰੇ ’ਤੇ ਉਤਰਨ ਤੋਂ ਰੋਕਣਾ ਸੰਭਵ ਨਹੀਂ। ਇਸ ਲਈ ਚੰਗਾ ਸੋਚਦੇ ਹੀ ਸਾਡੀ ਸ਼ਖ਼ਸੀਅਤ ਵੀ ਖਿੜ ਉੱਠਦੀ ਹੈ। ਸਾਡਾ ਵਿਵਹਾਰ ਅਤੇ ਸ਼ਖ਼ਸੀਅਤ ਆਕਰਸ਼ਕ ਬਣ ਜਾਂਦੇ ਹਨ। ਉਦਾਸੀ ਦੇ ਮਾਹੌਲ ਵਿਚ ਹਾਸੇ ਦੀ ਲਹਿਰ ਤੋਂ ਬਿਖਰਦੀ ਮੁਸਕਾਨ ਨਕਾਰਾਤਮਕਤਾ ਦੀ ਤਪਸ਼ ਨੂੰ ਸਕਾਰਾਤਮਕਤਾ ਦੀ ਠੰਢਕ ਵਿਚ ਬਦਲ ਦਿੰਦੀ ਹੈ। ਪਰ ਕਈ ਵਾਰ ਭਰਪੂਰ ਯਤਨ ਕਰਨ ’ਤੇ ਅਗਿਆਨਤਾ ਤੇ ਹਾਲਾਤ ਕਾਰਨ ਸਾਡਾ ਅਕਸ ਨਕਾਰਾਤਮਕ ਦਿਸਣ ਲੱਗਦਾ ਹੈ।
ਭੋਰਾ ਵੀ ਅਜਿਹਾ ਅਹਿਸਾਸ ਹੋਵੇ ਤਾਂ ਆਪਣੀ ਸੋਚ-ਵਿਚਾਰ ਵਿਚ ਲੋੜੀਂਦੀ ਤਬਦੀਲੀ ਲਿਆਓ। ਅਸਹਿਮਤੀ ਹੁੰਦੇ ਹੋਏ ਵੀ ਸਹਿਮਤੀ ਦੇ ਬਿੰਦੂਆਂ ਨੂੰ ਖੋਜਣਾ ਵੀ ਸੁਖੀ ਰਹਿਣ ਦਾ ਇਕ ਸ੍ਰੇਸ਼ਠ ਤਰੀਕਾ ਹੈ। ਕਾਮਨਾ ਪੂਰਤੀ ਦੇ ਪਿੱਛੇ ਅਸੀਂ ਕਰੋਧ, ਨਫ਼ਰਤ, ਲਾਲਚ ਤੇ ਮਾੜੇ ਵਿਚਾਰਾਂ ਵਿਚਕਾਰ ਫਸ ਕੇ ਜੀਣ ਦਾ ਸਹੀ ਤਰੀਕਾ ਹੀ ਭੁੱਲ ਗਏ ਹਾਂ। ਹਰ ਹਾਲਾਤ ਵਿਚ ਜੀਵਨ ਦੇ ਬਾਹਰਲੇ ਅਤੇ ਅੰਦਰਲੇ, ਦੋਵਾਂ ਪੱਖਾਂ ਵਿਚ ਸੰਤੁਲਨ ਸੇਧਣ ਦੀ ਸਮਝ ਦੇ ਨਾਲ ਜੀਵਨ ਦੇ ਉਤਰਾਅ-ਚੜ੍ਹਾਅ ਨੂੰ ਸਹਿਜਤਾ ਨਾਲ ਸਵੀਕਾਰ ਕਰਨਾ ਅਤੇ ਵਰਤਮਾਨ ਵਿਚ ਜੀਣਾ ਹੀ ਜੀਵਨ ਜੀਣ ਦੀ ਸਭ ਤੋਂ ਵੱਡੀ ਕਲਾ ਹੈ।-ਡਾ. ਨਿਰਮਲ ਜੈਨ।