ਵਿਸ਼ਵ ਸਿਹਤ ਸੰਗਠਨ ਵੱਲੋਂ ਹਵਾ ਦੀ ਕੁਆਲਿਟੀ ਸਬੰਧੀ ਜਾਰੀ ਕੀਤੇ ਗਏ ਸਰਵੇ ’ਚ ਹੈਰਾਨ ਤੇ ਚੌਕੰਨਾ ਕਰਨ ਵਾਲੇ ਅੰਕੜੇ ਪੇਸ਼ ਕੀਤੇ ਗਏ ਹਨ। ਇਹ ਅੰਕੜੇ ਸੰਸਾਰ ਭਰ ਦੇ ਲਗਪਗ ਛੇ ਹਜ਼ਾਰ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ’ਚੋਂ ਇਕੱਠੇ ਕੀਤੇ ਗਏ ਸਨ। ਸਰਵੇ ’ਚ ਦੱਸਿਆ ਗਿਆ ਹੈ ਕਿ ਦੁਨੀਆ ਦੀ ਕੁੱਲ ਆਬਾਦੀ ਦੇ 99 ਫ਼ੀਸਦੀ ਲੋਕ ਅਜਿਹੀ ਹਵਾ ਵਿਚ ਸਾਹ ਲੈਂਦੇ ਹਨ ਜਿਸ ਦੀ ਕੁਆਲਿਟੀ ਸ਼ੁੱਧਤਾ ਦੇ ਪ੍ਰਮਾਣਿਕ ਮਾਪਦੰਡਾਂ ’ਤੇ ਕਿਸੇ ਵੀ ਤਰੀਕੇ ਨਾਲ ਖ਼ਰੀ ਨਹੀਂ ਉਤਰਦੀ ਹੈ।

ਸਰਵੇ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਆਮ ਲੋਕਾਂ ਵੱਲੋਂ ਸਾਹ ਵਾਸਤੇ ਲਈ ਜਾਂਦੀ ਹਵਾ ਅਜਿਹੇ ਕਣਾਂ ਨਾਲ ਭਰਪੂਰ ਹੁੰਦੀ ਹੈ ਜੋ ਜੀਵਾਂ ਦੀਆਂ ਖ਼ੂਨ ਦੀਆਂ ਨਾੜੀਆਂ ’ਚ ਦਾਖ਼ਲ ਹੋ ਕੇ ਭਿਆਨਕ ਰੋਗਾਂ ਦਾ ਕਾਰਨ ਬਣਦੇ ਹਨ। ਰਿਪੋਰਟ ਵਿਚ ਖ਼ਾਸ ਤੌਰ ’ਤੇ ਪੂਰਬੀ ਮੈਡੀਟੇਰੀਅਨ ਦੇਸ਼ਾਂ (ਜਿਵੇਂ ਜਾਰਡਨ ਮਿਸਰ, ਲੈਬਨਾਨ, ਸੀਰੀਆ ਅਤੇ ਇਜ਼ਰਾਈਲ ਆਦਿ), ਦੱਖਣੀ-ਪੂਰਬੀ ਏਸ਼ਿਆਈ ਦੇਸ਼ਾਂ ਜਿਨ੍ਹਾਂ ’ਚ ਭਾਰਤ ਵੀ ਸ਼ਾਮਲ ਹੈ ਅਤੇ ਅਫ਼ਰੀਕੀ ਦੇਸ਼ਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਇਨ੍ਹਾਂ ਇਲਾਕਿਆਂ ’ਚ ਹਵਾ ਦੀ ਗੁਣਵੱਤਾ ਦਾ ਪੱਧਰ ਸੰਸਾਰ ਭਰ ਵਿਚ ਸਭ ਤੋਂ ਖ਼ਰਾਬ ਹੈ। ਉਕਤ ਸੰਗਠਨ ਦੀ ਵਾਤਾਵਰਨ ਸਬੰਧੀ ਮਹਿਕਮੇ ਦੀ ਮੁਖੀ ਨੇ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਹਰ ਸਾਲ 70 ਕੁ ਲੱਖ ਲੋਕ ਮੌਤ ਦੇ ਮੂੰਹ ’ਚ ਚਲੇ ਜਾਂਦੇ ਹਨ ਜਿਨ੍ਹਾਂ ਨੂੰ ‘ਕਲੀਨ ਤੇ ਗਰੀਨ ਊਰਜਾ’ ਭਾਵ ਪੌਣ ਊਰਜਾ, ਜਲ ਊਰਜਾ ਤੇ ਸੌਰ ਊਰਜਾ ਦੀ ਵਰਤੋਂ ਕਰ ਕੇ ਬਚਾਇਆ ਜਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਆਮ ਲੋਕਾਂ ਦੀ ਸਿਹਤ ’ਤੇ ਮਾਰੂ ਅਸਰ ਪਾਉਣ ਲਈ ਪਾਰਟੀਕੁਲੇਟ ਕਣਾਂ ਭਾਵ ਪੀਐੱਮ-2.5 ਅਤੇ ਪੀਐੱਮ-10 ਕਣਾਂ ਦੇ ਨਾਲ-ਨਾਲ ਨਾਈਟ੍ਰੋਜਨ ਡਾਈਆਕਸਾਈਡ ਗੈਸ ਨੂੰ ਹਵਾ ਨੂੰ ਜ਼ਹਿਰੀਲਾ ਬਣਾਉਣ ਲਈ ਜ਼ਿੰਮੇਵਾਰ ਦੱਸਿਆ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਉਕਤ ਕਣ ਆਵਾਜਾਈ ਦੇ ਸਾਧਨਾਂ, ਪਾਵਰ ਪਲਾਂਟਾਂ, ਉਦਯੋਗਾਂ ਵਿਚ ਵਰਤੇ ਜਾਂਦੇ ਕੋਲੇ ਅਤੇ ਤੇਲ ਦੇ ਬਲਣ ਕਾਰਨ ਤੇ ਕੂੜੇ ਨੂੰ ਅੱਗ ਲਗਾਉਣ ਤੇ ਖੇਤੀਬਾੜੀ ਆਦਿ ਤੋਂ ਉਪਜਦੇ ਹਨ। ਇਨ੍ਹਾਂ ਕਣਾਂ ਤੋਂ ਵਿਕਾਸਸ਼ੀਲ ਦੇਸ਼ ਖ਼ਾਸ ਤੌਰ ’ਤੇ ਪ੍ਰਭਾਵਿਤ ਹੋਏ ਹਨ। ਭਾਰਤ ’ਚ ਪੀਐੱਮ-10 ਕਣਾਂ ਦੀ ਜ਼ਿਆਦਾ ਮਾਤਰਾ ਹੁੁੰਦੀ ਹੈ ਜਦਕਿ ਚੀਨ ਵਿਚ ਪੀਐੱਮ-2.5 ਕਣਾਂ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਪੀਐੱਮ-2.5 ਕਣ ਆਕਾਰ ਵਿਚ ਛੋਟੇ ਹੋਣ ਕਾਰਨ ਫੇਫੜਿਆਂ ’ਚੋਂ ਖ਼ੂਨ ਪ੍ਰਣਾਲੀ ਰਾਹੀਂ ਦਿਲ ਤੇ ਦਿਮਾਗ ਪ੍ਰਣਾਲੀਆਂ ’ਚ ਦਾਖ਼ਲ ਹੋ ਕੇ ਦਿਲ ਦਾ ਦੌਰਾ, ਦਿਮਾਗ ਦਾ ਸਟਰੋਕ ਤੇ ਦਮੇ ਵਰਗੇ ਰੋਗਾਂ ਨੂੰ ਜਨਮ ਦਿੰਦੇ ਹਨ। ਸੰਸਾਰ ਦੇ 100 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ 63 ਤਾਂ ਭਾਰਤ ਦੇ ਹੀ ਹਨ। ਇਨ੍ਹਾਂ ਵਿੱਚੋਂ ਭਿਵੰਡੀ, ਦਿੱਲੀ, ਗਾਜ਼ੀਆਬਾਦ, ਨੋਇਡਾ, ਫਰੀਦਾਬਾਦ, ਜੌਨਪੁਰ, ਬਾਗਪਤ ਅਤੇ ਹਿਸਾਰ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਤਾਂ ਸਭ ਦੇਸ਼ਾਂ ਦੀਆਂ ਰਾਜਧਾਨੀਆਂ ’ਚੋਂ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਦੱਸੀ
ਗਈ ਹੈ।
-ਅਸ਼ਵਨੀ ਚਤਰਥ, ਬਟਾਲਾ।
ਮੋਬਾਈਲ : 62842-20595