ਭਾਰਤੀ ਫ਼ੌਜ ਦੇ ਅੰਗ ਹਨ-ਜਲ ਸੈਨਾ, ਥਲ ਸੈਨਾ ਅਤੇ ਹਵਾਈ ਫ਼ੌਜ। ਇਨ੍ਹਾਂ ਵਿੱਚੋਂ ਜਲ ਸੈਨਾ ਸਭ ਤੋਂ ਪੁਰਾਣਾ ਸੈਨਾ ਬਲ ਹੈ। ਜਲ ਸੈਨਿਕ ਆਪਣੇ ਘਰਾਂ-ਬਾਰਾਂ ਨੂੰ ਛੱਡ ਕੇ ਸਮੁੰਦਰ ਵਿਚ ਸ਼ਾਂਤਮਈ ਮਾਹੌਲ ਬਣਾਉਣ ਵਾਸਤੇ ਡਟੇ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਗ਼ੈਰ-ਕਾਨੂੰਨੀ ਵਪਾਰ, ਅੱਤਵਾਦੀਆਂ ਦੀ ਆਵਾਜਾਈ, ਤਸਕਰੀ ਅਤੇ ਗ਼ੈਰ-ਕਾਨੂੰਨੀ ਤੌਰ ’ਤੇ ਮੱਛੀਆਂ ਫੜਨ ਵਰਗੀਆਂ ਘਟਨਾਵਾਂ ਆਦਿ ਨੂੰ ਰੋਕਦੇ ਹੈ।

ਭਾਰਤੀ ਫ਼ੌਜ ਦੇ ਅੰਗ ਹਨ-ਜਲ ਸੈਨਾ, ਥਲ ਸੈਨਾ ਅਤੇ ਹਵਾਈ ਫ਼ੌਜ। ਇਨ੍ਹਾਂ ਵਿੱਚੋਂ ਜਲ ਸੈਨਾ ਸਭ ਤੋਂ ਪੁਰਾਣਾ ਸੈਨਾ ਬਲ ਹੈ। ਜਲ ਸੈਨਿਕ ਆਪਣੇ ਘਰਾਂ-ਬਾਰਾਂ ਨੂੰ ਛੱਡ ਕੇ ਸਮੁੰਦਰ ਵਿਚ ਸ਼ਾਂਤਮਈ ਮਾਹੌਲ ਬਣਾਉਣ ਵਾਸਤੇ ਡਟੇ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਗ਼ੈਰ-ਕਾਨੂੰਨੀ ਵਪਾਰ, ਅੱਤਵਾਦੀਆਂ ਦੀ ਆਵਾਜਾਈ, ਤਸਕਰੀ ਅਤੇ ਗ਼ੈਰ-ਕਾਨੂੰਨੀ ਤੌਰ ’ਤੇ ਮੱਛੀਆਂ ਫੜਨ ਵਰਗੀਆਂ ਘਟਨਾਵਾਂ ਆਦਿ ਨੂੰ ਰੋਕਦੇ ਹੈ। ਜਲ ਸੈਨਾ ਕੁਦਰਤੀ ਆਫ਼ਤਾਂ ਦੌਰਾਨ ਸਮੁੰਦਰ ਵਿਚ ਫਸੇ ਲੋਕਾਂ ਨੂੰ ਬਚਾਉਣ ਦਾ ਕੰਮ ਕਰਦੀ ਹੈ ਅਤੇ ਅੰਤਰਰਾਸ਼ਟਰੀ ਸ਼ਾਂਤੀ ਮਿਸ਼ਨਾਂ ਵਿਚ ਭਾਗ ਵੀ ਲੈਂਦੀ ਹੈ। ਦੇਸ਼ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਜਲ ਸੈਨਾ ਨੂੰ ਨਜ਼ਰਅੰਦਾਜ਼ ਕਰਨਾ ਸਹੀ ਨਹੀਂ ਹੋਵੇਗਾ। ਕਈ ਲੋਕਾਂ ਦਾ ਕਹਿਣਾ ਹੈ ਕਿ ਜਲ ਸੈਨਾ ਅੰਗਰੇਜ਼ ਹਕੂਮਤ ਦੌਰਾਨ ਹੋਂਦ ਵਿਚ ਆਈ ਪਰ ਇਸ ਦਾ ਇਤਿਹਾਸ ਤਾਂ ਇਸ ਤੋਂ ਵੀ ਕਈ ਸਦੀਆਂ ਪਹਿਲਾਂ ਦਾ ਹੈ। ਇਸ ਦੀ ਸ਼ੁਰੂਆਤ ਹੜੱਪਾ ਸੱਭਿਅਤਾ ਵਿਚ ਹੀ ਹੋ ਗਈ ਸੀ। ਲੋਥਲ (ਗੁਜਰਾਤ) ਬੰਦਰਗਾਹ ਨੂੰ ਸਭ ਤੋਂ ਪੁਰਾਣੀਆਂ ਬੰਦਰਗਾਹਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਇੱਥੋਂ ਵਪਾਰ ਲਈ ਜਹਾਜ਼ ਮਿਸਰ, ਮੈਸੋਪੋਟਾਮੀਆ ਅਤੇ ਓਮਾਨ ਭੇਜੇ ਜਾਂਦੇ ਸਨ। ਇਸ ਤੋਂ ਇਲਾਵਾ ਪੁਰਾਤਨ ਵੇਦਾਂ ਵਿਚ ਵੀ ਸਮੁੰਦਰੀ ਜਹਾਜ਼ਾਂ ਦਾ ਜ਼ਿਕਰ ਮਿਲਦਾ ਹੈ। ਚਾਣਕਿਆ ਦੇ ਅਰਥ ਸ਼ਾਸਤਰ ਵਿਚ ਵੀ ਜਹਾਜ਼ਾਂ ਬਾਰੇ ਲਿਖਿਆ ਗਿਆ ਹੈ। ਸਮਰਾਟ ਚੰਦਰ ਗੁਪਤ ਮੌਰੀਆ ਤੋਂ ਲੈ ਕੇ ਚੋਲ ਰਾਜਿਆਂ ਤੱਕ ਭਾਰਤ ਕੋਲ ਬਹੁਤ ਵੱਡੀਆਂ ਸਮੁੰਦਰੀ ਤਾਕਤਾਂ ਸਨ। ਕਾਲੀਕਟ ਜੋ ਗੁਜਰਾਤ ਦਾ ਰਾਜਾ ਸੀ, ਇਬਨਬਤੂਤਾ ਉਸ ਬਾਰੇ ਲਿਖਦਾ ਹੈ ਕਿ ਉਸ ਕੋਲ 300 ਤੋਂ ਵੱਧ ਜੰਗੀ ਜਹਾਜ਼ ਸਨ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਕੋਲ ਸਿਰਫ਼ ਵਪਾਰਕ ਜਹਾਜ਼ ਹੀ ਨਹੀਂ ਸਗੋਂ ਦੁਨੀਆ ਦੀਆਂ ਸਭ ਤੋਂ ਤਾਕਤਵਰ ਜੰਗੀ ਜਲ ਸੈਨਾਵਾਂ ਵੀ ਸਨ।
ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਜਲ ਸੈਨਾ ਸੰਗਠਿਤ ਹੋਈ ਅਤੇ ਫਿਰ ਇਸ ਦੌਰਾਨ ਹੀ ਮਸਾਲੇ, ਕੱਪੜੇ, ਨੀਲ ਅਤੇ ਚਾਹ ਦੇ ਵਪਾਰ ਦਾ ਸਿਲਸਿਲਾ ਸ਼ੁਰੂ ਹੋਇਆ। ਇਸ ਜਲ ਸੈਨਿਕ ਟੁਕੜੀ ਨੂੰ ਈਸਟ ਇੰਡੀਆ ਕੰਪਨੀ ਨੇ “ਈਸਟ ਇੰਡੀਆ ਕੰਪਨੀ ਮੈਰੀਨ” ਜਾਂ “ਰਾਇਲ ਨੇਵੀ” ਦਾ ਨਾਂ ਦਿੱਤਾ ਅਤੇ ਫਿਰ ਆਜ਼ਾਦੀ ਮਗਰੋਂ ਇਸ ਨੂੰ ਭਾਰਤੀ ਜਲ ਸੈਨਾ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਸੰਨ 1971 ਦੀ ਭਾਰਤ-ਪਾਕਿ ਜੰਗ ਜੋ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਸੀ, ਉਸ ਵਿਚ ਭਾਰਤੀ ਜਲ ਸੈਨਾ ਦੀ ਸਭ ਤੋਂ ਵੱਡੀ ਸਮੁੰਦਰੀ ਘੇਰਾਬੰਦੀ ਸੀ। ਇਸ ਜੰਗ ਵਿਚ ਜਿੱਤ ਪ੍ਰਾਪਤ ਕਰਨ ਦੀ ਖ਼ੁਸ਼ੀ ਵਿਚ ਹੀ ਭਾਰਤ ਹਰ ਸਾਲ ਚਾਰ ਦਸੰਬਰ ਨੂੰ ਜਲ ਸੈਨਾ ਦਿਵਸ ਮਨਾਉਂਦਾ ਹੈ। ਇਸ ਦਿਨ ਲੜਾਕੂ ਜਹਾਜ਼ ਅਤੇ ਪਣਡੁੱਬੀਆਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਜਲ ਸੈਨਾ ਦੇ ਜਵਾਨਾਂ ਵੱਲੋਂ ਪਰੇਡ ਵੀ ਕੀਤੀ ਜਾਂਦੀ ਹੈ। ਕਈ ਵਾਰ ਤਾਂ ਇਕ ਜਲ ਸੈਨਿਕ ਨੂੰ 2-6 ਮਹੀਨੇ ਤੱਕ ਦਾ ਸਮਾਂ ਵੀ ਸਮੁੰਦਰ ਵਿਚ ਬਤੀਤ ਕਰਨਾ ਪੈਂਦਾ ਹੈ। ਹਰ ਸਾਲ 3000 ਨੌਜਵਾਨਾਂ ਨੂੰ ਤੈਰਾਕੀ, ਹਥਿਆਰਾਂ ਦੀ ਸਿਖਲਾਈ, ਸਮੁੰਦਰੀ ਜਹਾਜ਼ਾਂ ਨੂੰ ਚਲਾਉਣਾ, ਅਨੁਸ਼ਾਸਨ ਅਤੇ ਸਰੀਰਕ ਕਸਰਤ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਾਨੂੰ ਸਾਡੀ ਜਲ ਸੈਨਾ ’ਤੇ ਮਾਣ ਮਹਿਸੂਸ ਹੁੰਦਾ ਹੈ ਜਦੋਂ ਸਮੁੰਦਰੀ ਜਹਾਜ਼ ਇਹ ਕਹਿ ਕੇ ਸਮੁੰਦਰ ਵਿਚ ਉਤਾਰਿਆ ਜਾਂਦਾ ਹੈ (ਸ਼ੰ ਨੋ ਵਰੁਣ): ਭਾਵ ਸਮੁੰਦਰ ਦੇਵਤਾ ਸਦਾ ਸਾਥ ਦੇਵੇ।
- ਰੋਬਿਨਦੀਪ ਕੌਰ।
-ਮੋਬਾਈਲ : 92898-22535