ਭਾਰਤ, ਖ਼ਾਸ ਤੌਰ ’ਤੇ ਪੰਜਾਬ ਤੋਂ ਵਿਦੇਸ਼ ਜਾਣ ਵਾਲਿਆਂ ਦੀ ਤਾਦਾਦ ਕਾਫ਼ੀ ਵਧ ਗਈ ਹੈ। ਅਣਗਿਣਤ ਲੋਕ ਅਜਿਹੇ ਹਨ ਗ਼ਲਤ ਤੌਰ-ਤਰੀਕੇ ਵਰਤ ਕੇ ਵਿਦੇਸ਼ ਜਾਂਦੇ ਹਨ। ਪਿਛਲੇ ਪੰਜ ਸਾਲਾਂ ਵਿਚ 9 ਲੱਖ ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ ਹੈ। ਸੰਨ 2014 ਤੋਂ 2022 ਤੱਕ ਪੰਜਾਬ ਵਿੱਚੋਂ 28117 ਨੇ ਨਾਗਰਿਕਤਾ ਛੱਡੀ ਸੀ। ਇਹ ਦਿੱਲੀ ਤੋਂ ਬਾਅਦ ਸਭ ਤੋਂ ਵੱਡਾ ਅੰਕੜਾ ਹੈ। ਸਭ ਤੋਂ ਪਹਿਲਾਂ ਪੰਜਾਬ ਦਾ ਦੁਆਬਾ ਖੇਤਰ ਲਗਪਗ 1949-50 ਦੇ ਨੇੜੇ ਬਾਹਰਲੇ ਮੁਲਕਾਂ ਵਿਚ ਜਾਣਾ ਸ਼ੁਰੂ ਹੋਇਆ।

ਭਾਰਤ, ਖ਼ਾਸ ਤੌਰ ’ਤੇ ਪੰਜਾਬ ਤੋਂ ਵਿਦੇਸ਼ ਜਾਣ ਵਾਲਿਆਂ ਦੀ ਤਾਦਾਦ ਕਾਫ਼ੀ ਵਧ ਗਈ ਹੈ। ਅਣਗਿਣਤ ਲੋਕ ਅਜਿਹੇ ਹਨ ਗ਼ਲਤ ਤੌਰ-ਤਰੀਕੇ ਵਰਤ ਕੇ ਵਿਦੇਸ਼ ਜਾਂਦੇ ਹਨ। ਪਿਛਲੇ ਪੰਜ ਸਾਲਾਂ ਵਿਚ 9 ਲੱਖ ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ ਹੈ। ਸੰਨ 2014 ਤੋਂ 2022 ਤੱਕ ਪੰਜਾਬ ਵਿੱਚੋਂ 28117 ਨੇ ਨਾਗਰਿਕਤਾ ਛੱਡੀ ਸੀ। ਇਹ ਦਿੱਲੀ ਤੋਂ ਬਾਅਦ ਸਭ ਤੋਂ ਵੱਡਾ ਅੰਕੜਾ ਹੈ। ਸਭ ਤੋਂ ਪਹਿਲਾਂ ਪੰਜਾਬ ਦਾ ਦੁਆਬਾ ਖੇਤਰ ਲਗਪਗ 1949-50 ਦੇ ਨੇੜੇ ਬਾਹਰਲੇ ਮੁਲਕਾਂ ਵਿਚ ਜਾਣਾ ਸ਼ੁਰੂ ਹੋਇਆ। ਹੌਲੀ-ਹੌਲੀ ਇਹ ਚੰਗਿਆੜੀ ਸਾਰੇ ਪੰਜਾਬ ਵਿਚ ਫੈਲ ਗਈ। ਪੰਜਾਬ ਦਾ ਖੇਤੀ ਕਿੱਤਾ ਪਵਿੱਤਰ ਤੇ ਗੁਲਾਮੀ ਰਹਿਤ ਹੈ। ਪੰਜਾਬ ਦੀ 25 ਲੱਖ ਤੋਂ ਉੱਪਰ ਆਬਾਦੀ ਵਿਦੇਸ਼ਾਂ ’ਚ ਵਸੀ ਹੈ। ਪੰਜਾਬੀ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਡਾਕਟਰ ਜੋਗਿੰਦਰ ਸਿੰਘ ਪੁਆਰ ਨੇ ਪਰਵਾਸ ਦੇ ਰੁਝਾਨ ਰੋਕਣ ਲਈ ਰੁਜ਼ਗਾਰ ਗਾਰੰਟੀ ਘੜਨ ਦੀ ਨਸੀਹਤ ਦਿੱਤੀ ਸੀ। ਪੰਜਾਬ ਵਿਚ ਸਕਿੱਲ ਸੈਂਟਰ ਅਤੇ ਆਈਟੀਆਈ’ਜ਼ ਸਥਾਪਤ ਹੋਈਆਂ ਹਨ ਪਰ ਇਨ੍ਹਾਂ ਵਿੱਚੋਂ ਨਿਕਲੇ ਨੌਜਵਾਨਾਂ ਨੂੰ ਅੱਗੇ ਕੋਈ ਸੁਰੱਖਿਅਤ ਰਸਤਾ ਨਹੀਂ ਦਿਸਿਆ। ਪੰਜਾਬ ’ਚ ਬੇਰੁਜ਼ਗਾਰੀ ਦਰ 2019 ਵਿਚ 8.2 ਸੀ। ਕੈਨੇਡਾ ਦੀ ਵਸੋਂ ਦਾ 1.3 ਪ੍ਰਤੀਸ਼ਤ ਪੰਜਾਬੀ ਹਨ। ਪੰਜਾਬ ’ਚ 55 ਲੱਖ ਘਰ ਹਨ ਤੇ 2014 ਤੋਂ 2021 ਤੱਕ 54.36 ਲੱਖ ਪਾਸਪੋਰਟ ਬਣੇ। ਪੰਜਾਬ ’ਚ 14 ਪਾਸਪੋਰਟ ਕੇਂਦਰ 7 ਤੋਂ 11 ਦਿਨਾਂ ਦੇ ਅੰਦਰ ਪਾਸਪੋਰਟ ਬਣਾਉਂਦੇ ਹਨ। ਸੰਨ 2018 ’ਚ 6031, ਸਾਲ 2019 ’ਚ 73574, ਸੰਨ 2020 ’ਚ 3312 ਪਾਸਪੋਰਟ ਬਣੇ। ਕੋਰੋਨਾ ਕਾਲ ਵਿਚ ਇਹ ਰੁਝਾਨ ਕੁਝ ਮੱਠਾ ਪਿਆ। ਸਿਰਫ਼ ਕੈਨੇਡਾ ਦਾ ਰੁਝਾਨ 2014-16 ’ਚ ਜ਼ਿਆਦਾ ਵਧਿਆ ਸੀ। ਇਸ ਸਮੇਂ ਦੌਰਾਨ 75,000 ਤੋਂ ਵੱਧ ਪੰਜਾਬੀ ਕੈਨੇਡਾ ਗਏ ਸਨ। ਉਸ ਤੋਂ ਬਾਅਦ ਚੱਲ ਸੋ ਚੱਲ। ਕੈਨੇਡਾ ਨੇ 200 ਕਾਲਜ ਵਿਦੇਸ਼ੀਆਂ ਲਈ ਖੋਲ੍ਹੇ। ਸੰਨ 2018 ਵਿਚ 25 ਹਜ਼ਾਰ ਵਿਦਿਆਰਥੀ ਆਸਟ੍ਰੇਲੀਆ ਗਏ। ਹਰ ਸਾਲ 27 ਹਜ਼ਾਰ ਕਰੋੜ ਤੋਂ ਵੱਧ ਰੁਪਈਏ ਪੰਜਾਬੀਆਂ ਦੇ ਵਿਦੇਸ਼ੀ ਖਾਤਿਆਂ ਵਿਚ ਚਲੇ ਜਾਂਦੇ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਦੇ ਕਾਲਜ ਮਨਮਰਜ਼ੀ ਕਰਦੇ ਹੋਏ ਨੌਜਵਾਨ ਵਰਗ ਦਾ ਸ਼ੋਸ਼ਣ ਕਰਦੇ ਹਨ।
ਸਭ ਤੋਂ ਮੰਦਭਾਗਾ ਹੈ ਗ਼ੈਰ-ਕਾਨੂੰਨੀ ਪਰਵਾਸ ਕਰਨਾ। ਪੰਜਾਬੀ ਇਕ ਸਮੇਂ ਤਾਂ ਗ਼ੈਰ-ਕਾਨੂੰਨੀ ਪਰਵਾਸ ਨੂੰ ਆਪਣਾ ਸ਼ੌਕ ਸਮਝਦੇ ਸਨ। ਪਨਾਮਾ ਦੇ ਜੰਗਲ ਅਤੇ ਕਿਸ਼ਤੀਆਂ ਦਾ ਡੁੱਬਣਾ ਵੀ ਗ਼ੈਰ-ਕਾਨੂੰਨੀ ਪਰਵਾਸ ਦੀ ਗਤੀ ਨੂੰ ਮੱਠਾ ਨਹੀਂ ਕਰ ਸਕੇ। ਇਸ ਤੋਂ ਸਾਡੇ ਸਿਸਟਮ ਦਾ ਪਤਾ ਚੱਲਦਾ ਹੈ ਕਿ ਕਿੰਨਾ ਜੋਖ਼ਮ ਉਠਾ ਕੇ ਵੀ ਸਾਡੇ ਨੌਜਵਾਨ ਗ਼ੈਰ-ਕਾਨੂੰਨੀ ਪਰਵਾਸ ਨੂੰ ਤਰਜੀਹ ਦਿੰਦੇ ਹਨ। ਡੋਨਾਲਡ ਟਰੰਪ ਨੇ ਗ਼ੈਰ-ਕਾਨੂੰਨੀ ਪਰਵਾਸ ਘੱਟ ਕਰਨ ਦੇ ਚੋਣ ਵਾਅਦੇ ’ਤੇ ਅਮਲ ਕਰਦੇ ਹੋਏ ਅਮਰੀਕਾ ’ਚ ਬਹੁਤ ਸਖ਼ਤੀ ਕੀਤੀ ਹੋਈ ਹੈ ਤੇ ਕੱਚੇ ਪਰਵਾਸੀਆਂ ਦੇ ਜਹਾਜ਼ ਭਰ ਕੇ ਕਈ ਮੁਲਕਾਂ ਨੂੰ ਭੇਜੇ ਹਨ ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ। ਉੱਥੇ ਗ਼ੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਜਿਸ ਕਾਰਨ ਉਨ੍ਹਾਂ ਦੀ ਗਿਣਤੀ 50 ਸਾਲਾਂ ਦੇ ਇਤਿਹਾਸ ’ਚ ਹੇਠਲੇ ਪੱਧਰ ’ਤੇ ਆ ਗਈ ਹੈ। ਸੰਨ 2025 ’ਚ ਅਮਰੀਕਾ ਨੇ 3528 ਭਾਰਤੀ ਡਿਪੋਰਟ ਕੀਤੇ, 2024 ਵਿਚ ਇਹ ਗਿਣਤੀ 1368 ਸੀ ਜਦਕਿ 2023 ਵਿਚ ਇਹ ਗਿਣਤੀ 617 ਸੀ। ਮਨੁੱਖੀ ਸਮਗਲਿੰਗ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਸ ਤੋਂ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਜਾਂਦੇ ਹੈ। ਅਮਰੀਕਾ ਅਤੇ ਸਾਊਦੀ ਅਰਬ ਵਿਚ 27 ਅਤੇ 25 ਲੱਖ ਪਰਵਾਸੀ ਭਾਰਤੀ ਹਨ।
-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ।
-ਮੋਬਾਈਲ : 98781-11445