ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਆਪਣੀ ਟੀਮ ਭਾਰਤ ਨਾ ਭੇਜਣ ਦਾ ਫ਼ੈਸਲਾ ਕਰ ਕੇ ਖ਼ੁਦ ਨੂੰ ਨਾ ਸਿਰਫ਼ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਕਗਾਰ ’ਤੇ ਖੜ੍ਹਾ ਕਰ ਲਿਆ ਹੈ ਸਗੋਂ ਭਾਰਤ ਪ੍ਰਤੀ ਆਪਣੇ ਘੋਰ ਵਿਰੋਧ ਨੂੰ ਵੀ ਪ੍ਰਗਟ ਕੀਤਾ ਹੈ। ਆਪਣੀ ਟੀਮ ਨੂੰ ਭਾਰਤ ਨਾ ਭੇਜਣ ਦਾ ਫ਼ੈਸਲਾ ਜਿਸ ਤਰ੍ਹਾਂ ਉੱਥੋਂ ਦੀ ਅੰਤਰਿਮ ਸਰਕਾਰ ਦੇ ਖੇਡ ਸਲਾਹਕਾਰ ਨੇ ਸੁਣਾਇਆ ਉਸ ਤੋਂ ਇਹੀ ਸਪਸ਼ਟ ਹੁੰਦਾ ਹੈ ਕਿ ਸਰਕਾਰ ਨੇ ਹੀ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਇਸ ਲਈ ਮਜਬੂਰ ਕੀਤਾ ਕਿ ਉਹ ਖੇਡ ਭਾਵਨਾ ਦਾ ਸਬੂਤ ਦੇਣ ਦੀ ਜਗ੍ਹਾ ਭਾਰਤ ਵਿਰੋਧੀ ਭਾਵਨਾਵਾਂ ਭੜਕਾਉਣ ਦਾ ਕੰਮ ਕਰੇ।

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਆਪਣੀ ਟੀਮ ਭਾਰਤ ਨਾ ਭੇਜਣ ਦਾ ਫ਼ੈਸਲਾ ਕਰ ਕੇ ਖ਼ੁਦ ਨੂੰ ਨਾ ਸਿਰਫ਼ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਕਗਾਰ ’ਤੇ ਖੜ੍ਹਾ ਕਰ ਲਿਆ ਹੈ ਸਗੋਂ ਭਾਰਤ ਪ੍ਰਤੀ ਆਪਣੇ ਘੋਰ ਵਿਰੋਧ ਨੂੰ ਵੀ ਪ੍ਰਗਟ ਕੀਤਾ ਹੈ। ਆਪਣੀ ਟੀਮ ਨੂੰ ਭਾਰਤ ਨਾ ਭੇਜਣ ਦਾ ਫ਼ੈਸਲਾ ਜਿਸ ਤਰ੍ਹਾਂ ਉੱਥੋਂ ਦੀ ਅੰਤਰਿਮ ਸਰਕਾਰ ਦੇ ਖੇਡ ਸਲਾਹਕਾਰ ਨੇ ਸੁਣਾਇਆ ਉਸ ਤੋਂ ਇਹੀ ਸਪਸ਼ਟ ਹੁੰਦਾ ਹੈ ਕਿ ਸਰਕਾਰ ਨੇ ਹੀ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਇਸ ਲਈ ਮਜਬੂਰ ਕੀਤਾ ਕਿ ਉਹ ਖੇਡ ਭਾਵਨਾ ਦਾ ਸਬੂਤ ਦੇਣ ਦੀ ਜਗ੍ਹਾ ਭਾਰਤ ਵਿਰੋਧੀ ਭਾਵਨਾਵਾਂ ਭੜਕਾਉਣ ਦਾ ਕੰਮ ਕਰੇ। ਹੁਣ ਇਸ ਵਿਚ ਵੀ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੀ ਕਮਾਨ ਸੰਭਾਲਣ ਵਾਲੇ ਮੁਹੰਮਦ ਯੂਨਸ ਅਤੇ ਉਨ੍ਹਾਂ ਦੇ ਸਹਿਯੋਗੀ ਇਹੀ ਚਾਹ ਰਹੇ ਹਨ ਕਿ ਚੋਣਾਂ ਦੇ ਮੌਕੇ ’ਤੇ ਬੰਗਲਾਦੇਸ਼ ਵਿਚ ਭਾਰਤ ਵਿਰੋਧੀ ਮਾਹੌਲ ਬਣਿਆ ਰਹੇ। ਇਸ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਜੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵਿਚ ਸ਼ਾਮਲ ਅਨਸਰ ਚੋਣਾਂ ਤੋਂ ਬਾਅਦ ਬਣਨ ਵਾਲੀ ਸਰਕਾਰ ਵਿਚ ਆਏ ਤਾਂ ਉਹ ਭਾਰਤ ਦੇ ਵਿਰੋਧ ਦੇ ਰਸਤੇ ’ਤੇ ਚੱਲਦੇ ਰਹਿਣਗੇ। ਇਸ ਨਾਲ ਭਾਰਤ ਦੀ ਚੁਣੌਤੀ ਵਧ ਸਕਦੀ ਹੈ। ਹਾਲੇ ਵੀ ਚੁਣੌਤੀਆਂ ਘੱਟ ਨਹੀਂ ਹਨ ਕਿਉਂਕਿ ਉੱਥੇ ਨਾ ਸਿਰਫ਼ ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਜਾਰੀ ਹੈ ਬਲਕਿ ਹਿੰਦੂਆਂ ਦੀਆਂ ਹੱਤਿਆਵਾਂ ਦਾ ਸਿਲਸਿਲਾ ਹੀ ਬਰਕਰਾਰ ਹੈ। ਇਹ ਵੀ ਸਾਫ਼ ਹੈ ਕਿ ਇਨ੍ਹਾਂ ਹੱਤਿਆਵਾਂ ’ਤੇ ਬੰਗਲਾਦੇਸ਼ ਸਰਕਾਰ ਭੋਰਾ ਵੀ ਸੰਵੇਦਨਸ਼ੀਲ ਨਹੀਂ ਹੈ। ਬੰਗਲਾਦੇਸ਼ ਨੇ ਭਾਰਤ ਵਿਚ ਆਪਣੀ ਟੀਮ ਨਾ ਭੇਜਣ ਦਾ ਫ਼ੈਸਲਾ ਇਸ ਬਹਾਨੇ ਲਿਆ ਕਿ ਆਈਪੀਐੱਲ ਦੀ ਟੀਮ ਕੇਕੇਆਰ ਨੇ ਉਸ ਦੇ ਕ੍ਰਿਕਟਰ ਮੁਸਤਫਿਜ਼ੁਰ ਰਹਿਮਾਨ ਨੂੰ ਰਿਲੀਜ਼ ਕਰ ਦਿੱਤਾ। ਚੰਗਾ ਹੁੰਦਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਸ ਦੀ ਨੌਬਤ ਨਾ ਆਉਣ ਦਿੰਦਾ ਤੇ ਆਈਪੀਐੱਲ ਦੀ ਨਿਲਾਮੀ ਵਿਚ ਬੰਗਲਾਦੇਸ਼ੀ ਕ੍ਰਿਕਟਰਾਂ ਨੂੰ ਸ਼ਾਮਲ ਹੀ ਨਾ ਕਰਦਾ।
ਮੁਸਤਫਿਜ਼ੁਰ ਨੂੰ ਕੇਕੇਆਰ ਤੋਂ ਅਲੱਗ ਕਰਨ ਦੇ ਫ਼ੈਸਲੇ ਨੂੰ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਭਾਰਤ ਵਿਰੋਧ ਦਾ ਜ਼ਰੀਆ ਬਣਾ ਲਿਆ। ਇਸ ਵਿਚ ਉੱਥੋਂ ਦੀ ਸਰਕਾਰ ਵੀ ਸ਼ਾਮਲ ਹੋ ਗਈ ਅਤੇ ਉਹ ਵੀ ਉਦੋਂ ਜਦ ਉਸ ਦੇ ਕ੍ਰਿਕਟਰ ਟੀ-20 ਵਿਸ਼ਵ ਕੱਪ ਵਿਚ ਸ਼ਾਮਲ ਹੋਣ ਦੇ ਤਾਂਘਵਾਨ ਸਨ। ਬਦਕਿਸਮਤੀ ਨਾਲ ਅਜਿਹੀ ਇੱਛਾ ਪ੍ਰਗਟ ਕਰਨ ਵਾਲਿਆਂ ਨੂੰ ਭਾਰਤ ਦਾ ਏਜੰਟ ਕਹਿ ਕੇ ਚੁੱਪ ਕਰਵਾ ਦਿੱਤਾ ਗਿਆ ਅਤੇ ਇਹ ਭੁਲਾ ਦਿੱਤਾ ਗਿਆ ਕਿ ਜੇ ਉਸ ਦੀ ਟੀਮ ਟੀ-20 ਵਿਸ਼ਵ ਕੱਪ ਵਿਚ ਹਿੱਸਾ ਨਹੀਂ ਲੈਂਦੀ ਤਾਂ ਇਸ ਦੇ ਮਾੜੇ ਨਤੀਜੇ ਉਸ ਦੇ ਕ੍ਰਿਕਟਰਾਂ ਨੂੰ ਹੀ ਭੋਗਣੇ ਪੈਣਗੇ। ਉਹ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੇ ਨਾਲ-ਨਾਲ ਆਰਥਿਕ ਲਾਭ ਤੋਂ ਵੀ ਵਿਰਵੇ ਹੋਣਗੇ। ਆਰਥਿਕ ਹਾਨੀ ਉਸ ਦੇ ਕ੍ਰਿਕਟ ਬੋਰਡ ਨੂੰ ਵੀ ਸਹਿਣੀ ਪਵੇਗੀ।
ਇਹ ਮੰਨਣ ਦੇ ਚੰਗੇ-ਭਲੇ ਕਾਰਨ ਹਨ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਪਾਕਿਸਤਾਨ ਕ੍ਰਿਕਟ ਬੋਰਡ ਦੇ ਝਾਂਸੇ ਵਿਚ ਆ ਗਿਆ। ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਇਸ ਦੇ ਲਈ ਖ਼ੂਬ ਉਕਸਾਇਆ ਕਿ ਉਹ ਭਾਰਤ ਵਿਚ ਖੇਡਣ ਤੋਂ ਇਨਕਾਰ ਕਰੇ। ਚੰਗਾ ਹੋਵੇਗਾ ਜੇ ਬੰਗਲਾਦੇਸ਼ ਇਹ ਸਮਝ ਜਾਵੇ ਕਿ ਜੇ ਉਹ ਆਪਣੀ ਟੀਮ ਭਾਰਤ ਨਾ ਭੇਜਣ ਦੇ ਫ਼ੈਸਲੇ ’ਤੇ ਅੜਿਆ ਰਿਹਾ ਤਾਂ ਆਈਸੀਸੀ ਕੋਲ ਉਸ ਦੀ ਜਗ੍ਹਾ ਸਕਾਟਲੈਂਡ ਨੂੰ ਸ਼ਾਮਲ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ।