ਇਨਫਾਰਮ ਵੈਭਵ ਸੂਰਿਆਵੰਸ਼ੀ ਅਜੇ 102 ਦਿਨ ਨਹੀਂ ਕਰ ਸਕਦੇ ਇੰਟਰਨੈਸ਼ਨਲ ਡੈਬਿਊ, ICC ਦਾ ਇਕ ਨਿਯਮ ਪਾ ਰਿਹਾ ਅੜਿੱਕਾ
IPL 2026 : ਵੈਭਵ ਨੇ ਆਪਣਾ ਸੈਂਕੜਾ 35 ਗੇਂਦਾਂ 'ਚ ਪੂਰਾ ਕੀਤਾ ਸੀ। ਉੱਥੇ ਹੀ, ਇਨ੍ਹੀਂ ਦਿਨੀਂ ਖੇਡੇ ਜਾ ਰਹੇ ਏਸੀਸੀ ਮੈਨਜ਼ ਅੰਡਰ-19 ਏਸ਼ੀਆ ਕੱਪ 2025 'ਚ ਵੈਭਵ ਦਾ ਕਮਾਲ ਦੇਖਣ ਨੂੰ ਮਿਲਿਆ। ਯੂਏਈ ਖਿਲਾਫ ਪਹਿਲੇ ਹੀ ਮੈਚ ਵਿੱਚ ਉਨ੍ਹਾਂ ਨੇ 95 ਗੇਂਦਾਂ 'ਤੇ 171 ਦੌੜਾਂ ਦੀ ਆਤਿਸ਼ੀ ਪਾਰੀ ਖੇਡੀ।
Publish Date: Mon, 15 Dec 2025 03:50 PM (IST)
Updated Date: Mon, 15 Dec 2025 04:55 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਅਤੇ ਘਰੇਲੂ ਕ੍ਰਿਕਟ 'ਚ ਆਪਣੀ ਤੂਫ਼ਾਨੀ ਬੱਲੇਬਾਜ਼ੀ ਦਾ ਜਲਵਾ ਬਿਖੇਰਨ ਵਾਲੇ ਵੈਭਵ ਸੂਰਿਆਵੰਸ਼ੀ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਰਾਜਸਥਾਨ ਰਾਇਲਜ਼ ਨੇ ਨਿਲਾਮੀ 'ਚ ਉਨ੍ਹਾਂ ਨੂੰ 1 ਕਰੋੜ ਰੁਪਏ ਤੋਂ ਵੱਧ ਖਰਚ ਕੇ ਖਰੀਦਿਆ ਸੀ। ਲੀਗ ਦੇ ਪਿਛਲੇ ਸੀਜ਼ਨ 'ਚ ਉਨ੍ਹਾਂ ਨੇ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਆਪਣੇ ਨਾਮ ਕੀਤਾ ਸੀ। ਵੈਭਵ ਨੇ ਆਪਣਾ ਸੈਂਕੜਾ 35 ਗੇਂਦਾਂ 'ਚ ਪੂਰਾ ਕੀਤਾ ਸੀ। ਉੱਥੇ ਹੀ, ਇਨ੍ਹੀਂ ਦਿਨੀਂ ਖੇਡੇ ਜਾ ਰਹੇ ਏਸੀਸੀ ਮੈਨਜ਼ ਅੰਡਰ-19 ਏਸ਼ੀਆ ਕੱਪ 2025 'ਚ ਵੈਭਵ ਦਾ ਕਮਾਲ ਦੇਖਣ ਨੂੰ ਮਿਲਿਆ। ਯੂਏਈ ਖਿਲਾਫ ਪਹਿਲੇ ਹੀ ਮੈਚ ਵਿੱਚ ਉਨ੍ਹਾਂ ਨੇ 95 ਗੇਂਦਾਂ 'ਤੇ 171 ਦੌੜਾਂ ਦੀ ਆਤਿਸ਼ੀ ਪਾਰੀ ਖੇਡੀ।
ਕਿਉਂ ਨਹੀਂ ਹੋ ਰਿਹਾ ਇੰਟਰਨੈਸ਼ਨਲ ਡੈਬਿਊ ?
ਆਈਪੀਐਲ ਤੇ ਘਰੇਲੂ ਕ੍ਰਿਕਟ 'ਚ ਲਗਾਤਾਰ ਸੈਂਕੜਿਆਂ ਦੀ ਝੜੀ ਲਗਾਉਣ ਵਾਲੇ ਵੈਭਵ ਨੂੰ ਆਖ਼ਰਕਾਰ ਇੰਟਰਨੈਸ਼ਨਲ ਕ੍ਰਿਕਟ 'ਚ ਡੈਬਿਊ ਦਾ ਮੌਕਾ ਕਿਉਂ ਨਹੀਂ ਮਿਲ ਰਿਹਾ ਹੈ? ਇਹ ਸਵਾਲ ਕ੍ਰਿਕਟ ਪ੍ਰੇਮੀਆਂ ਦੇ ਮਨ 'ਚ ਲਗਾਤਾਰ ਉੱਠ ਰਿਹਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਆਈਸੀਸੀ ਦਾ ਇਕ ਨਿਯਮ ਵੈਭਵ ਦੇ ਇੰਟਰਨੈਸ਼ਨਲ ਡੈਬਿਊ ਵਿੱਚ ਅੜਿੱਕਾ ਪਾ ਰਿਹਾ ਹੈ।
ਫਿਲਹਾਲ 14 ਸਾਲ ਦੇ ਹਨ ਵੈਭਵ
ਦਰਅਸਲ, ਇੰਟਰਨੈਸ਼ਨਲ ਕ੍ਰਿਕਟ 'ਚ ਡੈਬਿਊ ਲਈ ਘੱਟੋ-ਘੱਟ ਉਮਰ 15 ਸਾਲ ਹੈ। ਆਈਸੀਸੀ ਨੇ ਸਾਲ 2020 'ਚ ਇਹ ਨਿਯਮ ਬਣਾਇਆ ਸੀ। ਵੈਭਵ ਦੀ ਉਮਰ ਅੱਜ 15 ਦਸੰਬਰ ਤਕ 14 ਸਾਲ ਅਤੇ 263 ਦਿਨ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਇੰਟਰਨੈਸ਼ਨਲ ਡੈਬਿਊ ਲਈ ਹਾਲੇ 102 ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ। ਸਭ ਤੋਂ ਘੱਟ ਉਮਰ 'ਚ ਇੰਟਰਨੈਸ਼ਨਲ ਡੈਬਿਊ ਕਰਨ ਵਾਲੇ ਭਾਰਤੀ ਕ੍ਰਿਕਟਰਾਂ ਦੀ ਸੂਚੀ 'ਚ ਸਿਖਰ 'ਤੇ ਸਚਿਨ ਤੇਂਦੁਲਕਰ ਹਨ। ਉਨ੍ਹਾਂ ਨੇ ਸਿਰਫ਼ 16 ਸਾਲ ਅਤੇ 205 ਦਿਨ ਦੀ ਉਮਰ ਵਿੱਚ ਇੰਟਰਨੈਸ਼ਨਲ ਡੈਬਿਊ ਕੀਤਾ ਸੀ।