ਭਾਰਤ ਦੇ ਸਾਬਕਾ ਕ੍ਰਿਕਟਰ ਰਵੀ ਸ਼ਾਸਤਰੀ ਨੇ ਕਿਹਾ, ਵਿਸ਼ਵ ਕੱਪ ਟੀਮ 'ਚ ਤਿਲਕ ਨੂੰ ਕੀਤਾ ਜਾਵੇ ਸ਼ਾਮਲ
ਭਾਰਤ ਦੇ ਸਾਬਕਾ ਕ੍ਰਿਕਟਰ ਰਵੀ ਸ਼ਾਸਤਰੀ ਤੇ ਸੰਦੀਪ ਪਾਟਿਲ ਨੇ ਤਿਲਕ ਵਰਮਾ ਨੂੰ ਵਨ ਡੇ ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਮੱਧਕ੍ਰਮ ਵਿਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ।
Publish Date: Fri, 18 Aug 2023 07:12 PM (IST)
Updated Date: Fri, 18 Aug 2023 07:14 PM (IST)
ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਸਾਬਕਾ ਕ੍ਰਿਕਟਰ ਰਵੀ ਸ਼ਾਸਤਰੀ ਤੇ ਸੰਦੀਪ ਪਾਟਿਲ ਨੇ ਤਿਲਕ ਵਰਮਾ ਨੂੰ ਵਨ ਡੇ ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਮੱਧਕ੍ਰਮ ਵਿਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ। ਸ਼ਾਸਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 20 ਸਾਲਾ ਵਰਮਾ ਨੂੰ ਟੀਮ ਵਿਚ ਸ਼ਾਮਲ ਕਰਨ ਨਾਲ ਲਾਭ ਹੋਵੇਗਾ ਕਿਉਂਕਿ ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ। ਮੈਂ ਤਿਲਕ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹਾਂ। ਜੇ ਮੈਂ ਮੱਧਕ੍ਰਮ ਵਿਚ ਯੁਵਰਾਜ ਸਿੰਘ ਤੇ ਸੁਰੇਸ਼ ਰੈਨਾ ਵਰਗਾ ਖਿਡਾਰੀ ਚਾਹੁੰਦਾ ਹਾਂ ਤਾਂ ਮੈਂ ਯਕੀਨੀ ਤੌਰ 'ਤੇ ਤਿਲਕ ਦੇ ਨਾਂ 'ਤੇ ਵਿਚਾਰ ਕਰਾਂਗਾ।
ਸ਼ਾਸਤਰੀ ਨੇ ਕਿਹਾ ਕਿ ਸੰਦੀਪ ਪਾਟਿਲ ਤੇ ਐੱਮਸਐੱਸਕੇ ਪ੍ਰਸਾਦ ਚੋਣਕਾਰ ਰਹੇ ਹਨ ਤੇ ਜੇ ਮੈਂ ਆਪਣੇ ਪੈਨਲ ਦੇ ਨਾਲ ਚੋਣਕਾਰ ਹੁੰਦਾ ਤਾਂ ਫਿਰ ਮੈਂ ਮੌਜੂਦਾ ਲੈਅ ਨੂੰ ਤਰਜੀਹ ਦਿੰਦਾ ਤੇ ਇਹ ਦੇਖਦਾ ਕਿ ਉਹ ਕਿਵੇਂ ਦੌੜਾਂ ਬਣਾ ਰਿਹਾ ਹੈ। ਸ਼ਾਸਤਰੀ ਦੇ 1983 ਦੇ ਵਿਸ਼ਵ ਕੱਪ ਜੇਤੂ ਟੀਮ ਦੇ ਸਾਥੀ ਪਾਟਿਲ ਨੇ ਵੀ ਵਰਮਾ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਸੂਰਿਆ ਕੁਮਾਰ ਯਾਦਵ ਨੂੰ ਵੀ ਟੀਮ ਵਿਚ ਰੱਖਣ ਦਾ ਪੱਖ ਲਿਆ। ਪਾਟਿਲ ਨੇ ਕਿਹਾ ਕਿ ਯਕੀਨੀ ਤੌਰ 'ਤੇ ਮੈਂ ਤਿਲਕ ਵਰਮਾ ਤੇ ਸੂਰਿਆ ਕੁਮਾਰ ਯਾਦਵ ਨੂੰ ਟੀਮ ਵਿਚ ਰੱਖਾਂਗਾ। ਆਖ਼ਰੀ ਇਲੈਵਨ ਵਿਚ ਕੌਣ ਸ਼ਾਮਲ ਹੋਵੇਗਾ ਇਹ ਫ਼ੈਸਲਾ ਵਿਰੋਧੀ ਟੀਮ ਨੂੰ ਦੇਖ ਕੇ ਕੀਤਾ ਜਾ ਸਕਦਾ ਹੈ ਪਰ ਤਿਲਕ ਵਰਮਾ ਤੇ ਸੂਰਿਆ ਕੁਮਾਰ ਯਾਦਵ ਦੋਵੇਂ ਮੇਰੀ ਟੀਮ ਵਿਚ ਹੋਣਗੇ।