IND vs SA Test Match : ਦੱਖਣੀ ਅਫਰੀਕਾ ਨੇ ਦਿਨ ਦੀ ਸ਼ੁਰੂਆਤ ਛੇ ਵਿਕਟਾਂ ਦੇ ਨੁਕਸਾਨ 'ਤੇ 247 ਦੌੜਾਂ ਨਾਲ ਕੀਤੀ ਸੀ। ਦੂਜੇ ਦਿਨ ਭਾਰਤ ਨੂੰ ਪਹਿਲੇ ਸੈਸ਼ਨ 'ਚ ਕੋਈ ਵੀ ਵਿਕਟ ਨਹੀਂ ਮਿਲੀ। ਦੂਜੇ ਸੈਸ਼ਨ 'ਚ ਰਵਿੰਦਰ ਜਡੇਜਾ ਨੇ ਕਾਇਲ ਵੇਰੀਨ ਨੂੰ ਆਊਟ ਕਰ ਕੇ ਭਾਰਤ ਨੂੰ ਸਫਲਤਾ ਦਿਵਾਈ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਗੁਹਾਟੀ 'ਚ ਸਾਉਥ ਅਫਰੀਕਾ ਖ਼ਿਲਾਫ਼ ਦੂਜਾ ਟੈਸਟ ਮੈਚ ਖੇਡ ਰਹੀ ਹੈ। ਇਸ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਦੱਖਣੀ ਅਫਰੀਕਾ ਦੇ ਹੇਠਲੇ ਕ੍ਰਮ ਨੇ ਭਾਰਤ ਨੂੰ ਮੁਸ਼ਕਲ 'ਚ ਪਾ ਦਿੱਤਾ। ਸੇਨੁਰਾਨ ਮੁਥੁਸਾਮੀ ਤੇ ਮਾਰਕੋ ਯਾਨਸਨ ਨੇ ਵਿਕਟ 'ਤੇ ਪੈਰ ਜਮਾਉਂਦੇ ਹੋਏ ਭਾਰਤ ਨੂੰ ਪਰੇਸ਼ਾਨ ਕੀਤਾ ਜਿਸ ਨਾਲ ਟੀਮ ਦੇ ਕਪਤਾਨ ਰਿਸ਼ਭ ਪੰਤ ਵੀ ਭੜਕ ਗਏ। ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਪੰਤ ਨੇ ਆਪਣੇ ਸਾਥੀ ਕੁਲਦੀਪ ਯਾਦਵ ਨੂੰ ਝਾੜ ਪਾਈ।
ਦੱਖਣੀ ਅਫਰੀਕਾ ਨੇ ਦਿਨ ਦੀ ਸ਼ੁਰੂਆਤ ਛੇ ਵਿਕਟਾਂ ਦੇ ਨੁਕਸਾਨ 'ਤੇ 247 ਦੌੜਾਂ ਨਾਲ ਕੀਤੀ ਸੀ। ਦੂਜੇ ਦਿਨ ਭਾਰਤ ਨੂੰ ਪਹਿਲੇ ਸੈਸ਼ਨ 'ਚ ਕੋਈ ਵੀ ਵਿਕਟ ਨਹੀਂ ਮਿਲੀ। ਦੂਜੇ ਸੈਸ਼ਨ 'ਚ ਰਵਿੰਦਰ ਜਡੇਜਾ ਨੇ ਕਾਇਲ ਵੇਰੀਨ ਨੂੰ ਆਊਟ ਕਰ ਕੇ ਭਾਰਤ ਨੂੰ ਸਫਲਤਾ ਦਿਵਾਈ।
ਪੰਤ ਨੂੰ ਵਿਕਟ ਨਾ ਮਿਲਣ ਕਾਰਨ ਪਰੇਸ਼ਾਨੀ ਤਾਂ ਹੋ ਹੀ ਰਹੀ ਸੀ, ਉਨ੍ਹਾਂ ਨੂੰ ਗੇਂਦਬਾਜ਼ਾਂ ਦੇ ਓਵਰ ਪੂਰੇ ਕਰਨ ਨੂੰ ਲੈ ਕੇ ਵੀ ਪਰੇਸ਼ਾਨ ਹੋ ਰਹੀ ਸੀ ਤੇ ਇਸ ਦਾ ਗੁੱਸਾ ਉਨ੍ਹਾਂ ਕੁਲਦੀਪ 'ਤੇ ਕੱਢਿਆ। ਕੁਲਦੀਪ ਗੇਂਦ ਸੁੱਟਣ 'ਚ ਦੇਰੀ ਕਰ ਰਹੇ ਸਨ ਜਿਸ 'ਤੇ ਪੰਤ ਭੜਕ ਗਏ। ਉਨ੍ਹਾਂ ਉੱਚੀ ਆਵਾਜ਼ 'ਚ ਕਿਹਾ, "ਯਾਰ 30 ਸੈਕੇਂਡ ਦਾ ਟਾਈਮਰ ਹੈ। ਕੀ ਘਰ 'ਚ ਖੇਡ ਰਹੇ ਹੋ ? ਇਕ ਬਾਲ ਸੁੱਟ ਜਲਦੀ। ਯਾਰ ਕੁਲਦੀਪ, ਦੋ ਵਾਰ ਵਾਰਨਿੰਗ ਲੈ ਚੁੱਕੇ ਹੋ। ਪੂਰਾ ਇਕ ਓਵਰ ਥੋੜ੍ਹਾ ਨਾ ਚਾਹੀਦਾ। ਮਜ਼ਾਕ ਬਣਾਇਆ ਹੋਇਆ ਹੈ ਯਾਰ ਟੈਸਟ ਕ੍ਰਿਕਟ ਨੂੰ।"
What's going to be a good score for #TeamIndia to chase in the 1st innings? 💬#CheteshwarPujara backs the batters to score big in Guwahati! 🏟#INDvSA 2nd Test, Day 2 LIVE NOW 👉 https://t.co/J8u4bmcZud pic.twitter.com/vGjwWPopSm
— Star Sports (@StarSportsIndia) November 23, 2025
ਪੰਤ ਨੇ ਫਿਰ ਦੁਬਾਰਾ ਕਿਹਾ, "ਫੀਲਡ ਮੈਨੂੰ ਕਰਨ ਦੇ। ਤੂੰ ਟੱਪੇ 'ਤੇ ਸੁੱਟਣ ਨੂੰ ਦੇਖ। ਬਾਕੀ ਸਾਰਾ ਕੰਮ ਹੋ ਜਾਵੇਗਾ। ਬਾਈ, ਕੱਲ੍ਹ ਪੂਰਾ ਦਿਨ ਮਿਹਨਤ ਕੀਤੀ ਹੈ ਯਾਰ ਛੱਡਾਂਗੇ ਨਹੀਂ। ਕੰਮ ਕਰਦੇ ਰਹੋ।"
ਨਵੇਂ ਨਿਯਮਾਂ ਅਨੁਸਾਰ, ਫੀਲਡਿੰਗ ਟੀਮ ਨੂੰ ਇਕ ਓਵਰ ਖਤਮ ਹੋਣ ਤੋਂ ਬਾਅਦ ਅਗਲਾ ਓਵਰ ਅਗਲੇ ਦੋ ਮਿੰਟ 'ਚ ਸ਼ੁਰੂ ਕਰਨਾ ਹੁੰਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਕਪਤਾਨ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਅਤੇ ਜੇ ਇਹ ਵਾਰ-ਵਾਰ ਹੁੰਦਾ ਹੈ ਤਾਂ ਫਿਰ ਪੈਨਾਲਟੀ ਵੀ ਲੱਗਦੀ ਹੈ।
ਭਾਰਤ ਲਈ ਸੇਨੁਰਾਨ ਮੁਥੁਸਾਮੀ ਪਰੇਸ਼ਾਨੀ ਬਣ ਗਏ ਹਨ। ਉਨ੍ਹਾਂ ਭਾਰਤੀ ਗੇਂਦਬਾਜ਼ਾਂ ਸਾਹਮਣੇ ਸ਼ਾਨਦਾਰ ਬੈਟਿੰਗ ਕੀਤੀ ਤੇ ਅਰਧ ਸੈਂਕੜਾ ਜੜਿਆ। ਕਾਇਲ ਦੇ ਜਾਣ ਤੋਂ ਬਾਅਦ ਆਏ ਮਾਰਕੋ ਯਾਨਸਨ ਵੀ ਟੀਮ ਇੰਡੀਆ ਲਈ ਪਰੇਸ਼ਾਨੀ ਬਣ ਹਨ। ਉਹ ਆਪਣੇ ਲੰਬੇ-ਲੰਬੇ ਸ਼ਾਟਸ ਨਾਲ ਭਾਰਤੀ ਗੇਂਦਬਾਜ਼ਾਂ ਲਈ ਟੈਨਸ਼ਨ ਬਣ ਗਏ ਹਨ।