ਲਾਹਿਰੂ ਥਿਰਿਮਾਨੇ ਦਾ ਸੰਨਿਆਸ ਸਵੀਕਾਰ, ਭਾਰਤ ਖ਼ਿਲਾਫ਼ ਬੈਂਗਲੁਰੂ 'ਚ ਖੇਡਿਆ ਸੀ ਸ੍ਰੀਲੰਕਾ ਲਈ ਆਪਣਾ ਆਖ਼ਰੀ ਮੁਕਾਬਲਾ
ਸ੍ਰੀਲੰਕਾ ਕ੍ਰਿਕਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੱਬੇ ਹੱਥ ਦੇ ਬੱਲੇਬਾਜ਼ ਲਾਹਿਰੂ ਥਿਰੀਮਾਨੇ ਦਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਸਵੀਕਾਰ ਕਰ ਲਿਆ ਗਿਆ ਹੈ।
Publish Date: Fri, 18 Aug 2023 08:59 PM (IST)
Updated Date: Fri, 18 Aug 2023 11:42 PM (IST)
ਕੋਲੰਬੋ (ਪੀਟੀਆਈ) : ਸ੍ਰੀਲੰਕਾ ਕ੍ਰਿਕਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੱਬੇ ਹੱਥ ਦੇ ਬੱਲੇਬਾਜ਼ ਲਾਹਿਰੂ ਥਿਰੀਮਾਨੇ ਦਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਸਵੀਕਾਰ ਕਰ ਲਿਆ ਗਿਆ ਹੈ। ਜਨਵਰੀ 2010 ਵਿਚ ਅੰਤਰਰਾਸ਼ਟਰੀ ਸ਼ੁਰੂਆਤ ਕਰਨ ਵਾਲੇ 34 ਸਾਲਾ ਥਿਰੀਮਾਨੇ ਨੇ ਸੋਸ਼ਲ ਮੀਡੀਆ ਰਾਹੀਂ ਜੁਲਾਈ ਵਿਚ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਸੀ। ਸ੍ਰੀਲੰਕਾ ਕ੍ਰਿਕਟ ਨੇ ਕਿਹਾ ਕਿ ਸ੍ਰੀਲੰਕਾ ਕ੍ਰਿਕਟ ਦੀ ਕਾਰਜਕਾਰੀ ਕਮੇਟੀ ਨੇ ਲਾਹਿਰੂ ਥਿਰੀਮਾਨੇ ਦੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿਣ ਦੇ ਫ਼ੈਸਲੇ ਨੂੰ ਸਵੀਕਾਰ ਕਰ ਲਿਆ ਹੈ। ਥਿਰਿਮਾਨੇ ਨੇ ਦੇਸ਼ ਲਈ ਆਪਣਾ ਆਖ਼ਰੀ ਮੈਚ ਮਾਰਚ 2022 ਵਿਚ ਖੇਡਿਆ ਸੀ ਜਿਸ ਵਿਚ ਉਹ ਬੈਂਗਲੁਰੂ ਟੈਸਟ ਵਿਚ ਭਾਰਤ ਖ਼ਿਲਾਫ਼ ਮੈਦਾਨ ਵਿਚ ਉਤਰੇ ਸਨ।