ਭਾਰਤ ਦੀ ਜਿੱਤ ਤੋਂ ਬੁਖ਼ਲਾਇਆ ਪਾਕਿਸਤਾਨੀ ਗ੍ਰਹਿ ਮੰਤਰੀ ਮੋਹਸਿਨ ਨਕਵੀ, PM Modi ਦੇ ਟਵੀਟ 'ਤੇ ਦਿੱਤਾ ਬੇਸ਼ਰਮ ਰਿਐਕਸ਼ਨ
PM Modi ਨੇ ਭਾਰਤ ਦੀ ਜਿੱਤ 'ਤੇ ਸੋਸ਼ਲ ਮੀਡੀਆ 'ਤੇ ਖੁਸ਼ੀ ਜਤਾਈ। ਉਨ੍ਹਾਂ ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਲਿਖਿਆ ਕਿ "ਆਪਰੇਸ਼ਨ ਸਿੰਦੂਰ" ਖੇਡ ਦੇ ਮੈਦਾਨ 'ਤੇ ਵੀ ਜਾਰੀ ਹੈ। ਨਤੀਜਾ ਉਹੀ ਹੈ, ਭਾਰਤ ਦੀ ਜਿੱਤ। ਸਾਡੇ ਕ੍ਰਿਕੇਟਰਾਂ ਨੂੰ ਵਧਾਈਆਂ।
Publish Date: Mon, 29 Sep 2025 01:13 PM (IST)
Updated Date: Mon, 29 Sep 2025 01:29 PM (IST)
ਸਪੋਰਟਸ ਡੈਸਕ : ਭਾਰਤੀ ਟੀਮ ਨੇ ਏਸ਼ੀਆ ਕੱਪ 2025 (Asia Cup 2025) ਦੇ ਫਾਈਨਲ 'ਚ ਪਾਕਿਸਤਾਨ ਦੀ ਟੀਮ 'ਤੇ ਇਤਿਹਾਸਕ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਏਸ਼ਿਆਈ ਕੌਂਸਲ ਕ੍ਰਿਕਟ ਦੇ ਪ੍ਰਧਾਨ ਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇਕ ਤੋਂ ਬਾਅਦ ਇਕ ਦੋ ਵਿਵਾਦ ਖੜ੍ਹੇ ਕਰ ਦਿੱਤੇ, ਜੋ ਇਹ ਦਰਸਾਉਂਦੇ ਹਨ ਕਿ ਉਹ ਭਾਰਤ ਦੀ ਜਿੱਤ ਤੋਂ ਕਾਫੀ ਨਿਰਾਸ਼ ਤੇ ਪਰੇਸ਼ਾਨ ਹਨ।
ਅਸਲ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਭਾਰਤ ਦੀ ਜਿੱਤ 'ਤੇ ਸੋਸ਼ਲ ਮੀਡੀਆ 'ਤੇ ਖੁਸ਼ੀ ਜਤਾਈ। ਉਨ੍ਹਾਂ ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਲਿਖਿਆ ਕਿ "ਆਪਰੇਸ਼ਨ ਸਿੰਦੂਰ" ਖੇਡ ਦੇ ਮੈਦਾਨ 'ਤੇ ਵੀ ਜਾਰੀ ਹੈ। ਨਤੀਜਾ ਉਹੀ ਹੈ, ਭਾਰਤ ਦੀ ਜਿੱਤ। ਸਾਡੇ ਕ੍ਰਿਕੇਟਰਾਂ ਨੂੰ ਵਧਾਈਆਂ।
ਪ੍ਰਧਾਨ ਮੰਤਰੀ ਦੇ ਇਸ ਟਵੀਟ ਤੋਂ ਬਾਅਦ ਬੁਖਲਾਏ ਮੋਹਸਿਨ ਨੇ ਲਿਖਿਆ ਕਿ ਜੇ ਜੰਗ ਹੀ ਤੁਹਾਡੀ ਸ਼ਾਨ ਮਾਪਣ ਦਾ ਪੈਮਾਨਾ ਹੈ ਤਾਂ ਇਤਿਹਾਸ 'ਚ ਪਾਕਿਸਤਾਨ ਹੱਥੋਂ ਤੁਹਾਡੀ ਸ਼ਰਮਨਾਕ ਹਾਰ ਪਹਿਲਾਂ ਹੀ ਦਰਜ ਹੈ। ਕੋਈ ਵੀ ਕ੍ਰਿਕਟ ਮੈਚ ਉਸ ਸੱਚਾਈ ਨੂੰ ਨਹੀਂ ਬਦਲ ਸਕਦਾ। ਖੇਡ ਵਿਚ ਜੰਗ ਨੂੰ ਖਿੱਚਣਾ ਸਿਰਫ ਤੁਹਾਡੀ ਨਿਰਾਸ਼ਾ ਤੇ ਖੇਡ ਦੀ ਮੂਲ ਭਾਵਨਾ ਦਾ ਅਪਮਾਨ ਕਰਦਾ ਹੈ।
#OperationSindoor on the games field.
Outcome is the same - India wins!
Congrats to our cricketers.
— Narendra Modi (@narendramodi) September 28, 2025
ਭਾਰਤੀ ਟੀਮ ਨੂੰ ਨਹੀਂ ਮਿਲੀ ਟਰਾਫੀ
ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਏਸ਼ਿਆਈ ਕ੍ਰਿਕਟ ਕੌਂਸਲ (ACC) ਦੇ ਪ੍ਰਧਾਨ ਵੀ ਹਨ। ਭਾਰਤੀ ਟੀਮ ਨੇ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਸਟੇਜ 'ਤੇ ਫਿਰ ਵੀ ਡਟੇ ਰਹੇ। ਇਸ ਨਾਲ ਨਿਰਧਾਰਤ ਪ੍ਰੋਗਰਾਮ ਦੇ ਸ਼ੁਰੂ ਹੋਣ ਵਿਚ ਕਾਫੀ ਦੇਰ ਹੋਈ। ਹੱਦ ਤਾਂ ਹੋ ਗਈ, ਜਦੋਂ ਮੋਹਸਿਨ ਨਕਵੀ ਭਾਰਤ ਦੀ ਟਰਾਫੀ ਲੈ ਕੇ ਉੱਥੋਂ ਭੱਜ ਗਏ। ਭਾਰਤੀ ਟੀਮ ਟਰਾਫੀ ਅਤੇ ਮੈਡਲ ਲਏ ਬਿਨਾਂ ਹੀ ਸਟੇਡੀਅਮ ਤੋਂ ਵਾਪਸ ਚਲੀ ਗਈ।