ਵਨ ਡੇ ਦੀ ਨੰਬਰ ਇਕ ਟੀਮ ਬਣਨ ਨੇੜੇ ਪਾਕਿਸਤਾਨ, ਅਫ਼ਗਾਨਿਸਤਾਨ ਖ਼ਿਲਾਫ਼ ਦੂਜੇ ਵਨ ਡੇ 'ਚ ਦਰਜ ਕੀਤੀ ਇਕ ਵਿਕਟ ਨਾਲ ਰੋਮਾਂਚਕ ਜਿੱਤ
ਏਸ਼ੀਆ ਕੱਪ ਤੇ ਵਨ ਡੇ ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਵਨ ਡੇ ਦੀ ਨੰਬਰ ਇਕ ਟੀਮ ਬਣਨ ਤੋਂ ਸਿਰਫ਼ ਇਕ ਜਿੱਤ ਦੂਰ ਹੈ।
Publish Date: Fri, 25 Aug 2023 09:37 PM (IST)
Updated Date: Fri, 25 Aug 2023 09:40 PM (IST)
ਲਾਹੌਰ (ਏਐੱਨਆਈ) : ਏਸ਼ੀਆ ਕੱਪ ਤੇ ਵਨ ਡੇ ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਵਨ ਡੇ ਦੀ ਨੰਬਰ ਇਕ ਟੀਮ ਬਣਨ ਤੋਂ ਸਿਰਫ਼ ਇਕ ਜਿੱਤ ਦੂਰ ਹੈ। ਪਾਕਿਸਤਾਨ ਨੇ ਅਫ਼ਗਾਨਿਸਤਾਨ ਖ਼ਿਲਾਫ਼ ਦੂਜੇ ਵਨ ਡੇ ਵਿਚ ਇਕ ਵਿਕਟ ਨਾਲ ਰੋਮਾਂਚਕ ਜਿੱਤ ਦਰਜ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ। ਇਸ ਜਿੱਤ ਤੋਂ ਬਾਅਦ ਪਾਕਿਸਤਾਨ ਵਨ ਡੇ ਟੀਮ ਦੇ ਅੰਕ ਸਿਖਰ 'ਤੇ ਕਾਬਜ ਆਸਟ੍ਰੇਲੀਆ ਦੇ ਬਰਾਬਰ 118 ਹੋ ਗਏ ਹਨ। ਹੁਣ ਉਸ ਨੂੰ ਪਹਿਲਾ ਸਥਾਨ ਹਾਸਲ ਕਰਨ ਲਈ ਸ਼ਨਿਚਰਵਾਰ ਨੂੰ ਹੋਣ ਵਾਲੇ ਆਖ਼ਰੀ ਤੇ ਤੀਜੇ ਵਨ ਡੇ ਵਿਚ ਜਿੱਤ ਚਾਹੀਦੀ ਹੋਵੇਗੀ।