MS Dhoni Retires : ਰਿਟਾਇਰਮੈਂਟ ਤੋਂ ਬਾਅਦ ਮਾਹੀ ਨੂੰ ਭਾਜਪਾ ਆਗੂ ਨੇ ਦਿੱਤਾ ਚੋਣ ਲੜਨ ਦਾ ਆਫਰ
ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫ਼ਲ ਕਪਤਾਨਾਂ 'ਚ ਸ਼ਾਮਲ ਮਹਿੰਦਰ ਸਿੰਘ ਧੋਨੀ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤੀ ਹੈ।
Publish Date: Sun, 16 Aug 2020 01:42 PM (IST)
Updated Date: Sun, 16 Aug 2020 03:19 PM (IST)
ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫ਼ਲ ਕਪਤਾਨਾਂ 'ਚ ਸ਼ਾਮਲ ਮਹਿੰਦਰ ਸਿੰਘ ਧੋਨੀ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤੀ ਹੈ। ਸੰਨਿਆਸ ਲੈਣ ਤੋਂ ਬਾਅਦ ਧੋਨੀ ਕੀ ਕਰਨਗੇ, ਇਸ ਬਾਰੇ ਉਨ੍ਹਾਂ ਜਾਣਕਾਰੀ ਨਹੀਂ ਦਿੱਤੀ ਹੈ, ਪਰ ਰਾਜਨੀਤੀ 'ਚ ਹੱਥ ਅਜ਼ਮਾਉਣ ਦਾ ਆਫਰ ਉਨ੍ਹਾਂ ਨੂੰ ਜ਼ਰੂਰ ਮਿਲ ਗਿਆ ਹੈ। ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਧੋਨੀ ਨੂੰ 2024 'ਚ ਲੋਕ ਸਭਾ ਚੋਣ ਲੜਨ ਦਾ ਸੱਦਾ ਦੇ ਦਿੱਤਾ ਹੈ।
ਕਾਬਿਲੇਗ਼ੌਰ ਹੈ ਕਿ ਸ਼ਨਿਚਰਵਾਰ ਸ਼ਾਮ ਨੂੰ ਮਹਿੰਦਰ ਸਿੰਘ ਧੋਨੀ ਨੇ ਰਿਟਾਇਰਮੈਂਟ ਦਾ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੇ ਇਕ ਦਿਨ ਬਾਅਦ ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਨੇ ਟਵੀਟ ਕਰ ਕੇ ਕਿਹਾ ਕਿ ਐੱਮਐੱਸ ਧੋਨੀ ਕ੍ਰਿਕਟ ਤੋਂ ਰਿਟਾਇਰ ਹੋ ਰਹੇ ਹਨ ਤੇ ਕਿਸੇ ਹੋਰ ਚੀਜ਼ ਤੋਂ ਨਹੀਂ। ਰੁਕਾਵਟਾਂ ਨਾਲ ਲੜਨ ਦਾ ਉਨ੍ਹਾਂ ਦਾ ਹੁਨਰ ਤੇ ਇਕ ਟੀਮ ਦੀ ਅਗਵਾਈ ਕਰਨ ਦੀ ਜਿਹੜੀ ਸਮਰੱਥਾ ਉਨ੍ਹਾਂ ਨੇ ਕ੍ਰਿਕਟ 'ਚ ਦਿਖਾਈ ਹੈ, ਉਸ ਦੀ ਜਨਤਕ ਜੀਵਨ 'ਚ ਕਾਫ਼ੀ ਜ਼ਰੂਰਤ ਹੈ। ਉਨ੍ਹਾਂ ਨੂੰ 2024 'ਚ ਲੋਕ ਸਭਾ ਚੋਣ ਲੜਨੀ ਚਾਹੀਦੀ ਹੈ।