ਕਪਿਲ ਦੇਵ ਦੀ ਮੌਤ ਦੀ ਅਫਵਾਹ ਫੈਲਣ ਤੋਂ ਬਾਅਦ ਹੁਣ ਸਾਹਮਣੇ ਆਈ ਉਨ੍ਹਾਂ ਦੀ ਵੀਡੀਓ, 11 ਨਵੰਬਰ ਨੂੰ ਕਰਨਗੇ ਗੱਲ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਲੈ ਕੇ ਸੋਮਵਰ ਦੇ ਬੇਹੱਦ ਹੀ ਹੈਰਾਨ ਦੇ ਦੁਖੀ ਕਰਨ ਵਾਲੀ ਖ਼ਬਰ ਸਾਹਮਣੇ ਆਈ। ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਵਿਸ਼ਵ ਕੱਪ ਵਿਜੇਤਾ ਕਪਤਾਨ ਦੇ ਮੌਤ ਦੀ ਖ਼ਬਰ ਦੀ ਅਫਵਾਹ ਅਚਾਨਕ ਫੈਲੀ।
Publish Date: Tue, 03 Nov 2020 08:58 AM (IST)
Updated Date: Tue, 03 Nov 2020 09:10 AM (IST)
ਜੇਐੱਨਐੱਨ, ਨਵੀਂ ਦਿੱਲ਼ੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਲੈ ਕੇ ਸੋਮਵਰ ਦੇ ਬੇਹੱਦ ਹੀ ਹੈਰਾਨ ਦੇ ਦੁਖੀ ਕਰਨ ਵਾਲੀ ਖ਼ਬਰ ਸਾਹਮਣੇ ਆਈ। ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਵਿਸ਼ਵ ਕੱਪ ਵਿਜੇਤਾ ਕਪਤਾਨ ਦੇ ਮੌਤ ਦੀ ਖ਼ਬਰ ਦੀ ਅਫਵਾਹ ਅਚਾਨਕ ਫੈਲੀ। ਹਾਲਾਂਕਿ ਇਸ ਚ ਕਿਸੇ ਵੀ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਸੀ ਤੇ ਇਹ ਉਨ੍ਹਾਂ ਨਾਲ ਖੇਡ ਚੁੱਕੇ ਸਾਬਕਾ ਕ੍ਰਿਕਟਰ ਮਦਨਲਾਲ ਨੇ ਸਾਫ਼ ਕੀਤਾ। ਹੁਣ ਕਪਿਲ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਉਹ ਬਿਲਕੁੱਲ ਸਿਹਤਮੰਦ ਨਜ਼ਰ ਆ ਰਹੇ ਹਨ।
61 ਸਾਲ ਦੇ ਕਪਿਲ ਦੇਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਪਿਛਲੇ ਮਹੀਨੇ 23 ਅਕਤੂਬਰ ਨੂੰ ਦਿੱਲੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦਾ ਸਫਲ ਆਪਰੇਸ਼ਨ ਕੀਤਾ ਤੇ ਦੋ ਦਿਨਾਂ ਬਾਅਦ ਹੀ ਉਨ੍ਹਾਂ ਨੇ ਆਪਣੀ ਸਿਹਤਮੰਦ ਦੀ ਜਾਣਕਾਰੀ ਆਪਣੇ ਫੈਨਜ਼ ਨੂੰ ਦਿੱਤੀ।
ਸੋਮਵਾਰ ਨੂੰ ਮੌਤ ਦੀ ਅਫਵਾਹ ਫੈਲਣ ਤੋਂ ਬਾਅਦ ਹੀ 21 ਸੈਕੰਡ ਦਾ ਇਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ। ਇਕ ਪ੍ਰਾਈਵੇਟ ਬੈਂਕ ਨਾਲ ਸ਼ੂਟ ਕੀਤੇ ਗਏ ਸ਼ੋਅ ਦਾ ਇਹ ਅੰਸ਼ ਹੈ ਜਿਸ 'ਚ ਕਪਿਲ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਇਸ ਪ੍ਰੋਮੋ 'ਚ ਕਪਿਲ ਕਹਿੰਦੇ ਸੁਣਾਈ ਦੇ ਰਹੇ ਹਨ, 'ਹੈਲੋ ਮੈਂ ਕਪਿਲ ਦੇਵ ਹਾਂ ਤੇ ਤੁਹਾਡੇ ਨਾਲ 11 ਨਵੰਬਰ ਨੂੰ ਆਪਣੀ ਕਹਾਣੀ ਸ਼ੇਅਰ ਕਰਨਾ ਜਾ ਰਿਹਾ ਹਾਂ। ਕੁਝ ਕ੍ਰਿਕਟ ਦੇ ਕਿੱਸੇ ਤੇ ਕੁਝ ਯਾਦਾਂ। ਤਿਉਹਾਰ ਦਾ ਮਾਹੌਲ ਹੈ ਤੇ ਤਿਆਰ ਹੋ ਜਾਓ। 11 ਨਵੰਬਰ ਨੂੰ ਮੇਰੇ ਨਾਲ ਸਵਾਲ ਜਵਾਬ ਦੇ ਸੈਸ਼ਨ ਲਈ। ਤੁਸੀਂ ਸਾਰੇ ਪਲ਼ ਦਾ ਮਜ਼ਾ ਲਓ ਤੇ ਖ਼ੁਸ਼ ਰਹੋ।'
ਆਈਏਐੱਨਐੱਸ ਨਾਲ ਗੱਲ ਕਰਦਿਆਂ ਕਪਿਲ ਦੇਵ ਦੇ ਕਰੀਬੀ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਦੀ ਅਫਵਾਹ ਫ਼ੈਲਣ ਤੋਂ ਬਾਅਦ ਹੀ ਸੋਮਵਾਰ ਨੂੰ ਹੀ ਇਸ ਵੀਡੀਓ ਨੂੰ ਬਣਾਇਆ ਗਿਆ। ਸਾਡੇ ਨੇੜੇ-ਤੇੜੇ ਬਹੁਤ ਹੀ ਨਕਾਰਾਤਾਮਕ ਲੋਕ ਹਨ ਤੇ ਉਨ੍ਹਾਂ ਨੂੰ ਲੈ ਕੇ ਝੂਠੀਆਂ ਖ਼ਬਰਾਂ ਫੈਲਾਈਆਂ ਗਈਆਂ ਹਨ।