Blind Women T20 World Cup : ਭਾਰਤੀ ਮਹਿਲਾ ਬਲਾਈਂਡ ਟੀਮ ਨੇ ਜਿੱਤਿਆ ਟੀ20 ਵਰਲਡ ਕੱਪ, ਗੁਆਂਢੀਮੁਲਕ ਨੂੰ ਫਾਈਨਲ 'ਚ ਹਰਾਇਆ
ਕੋਲੰਬੋ ਦੇ ਪੀ ਸਾਰਾ ਓਵਲ 'ਤੇ ਹੋਏ ਫਾਈਨਲ 'ਚ ਨੇਪਾਲ ਨੂੰ ਸੱਤ ਵਿਕਟਾਂ ਨਾਲ ਹਰਾਉਂਦਿਆਂ ਭਾਰਤ ਨੇ ਪਹਿਲਾ ਬਲਾਈਂਡ ਮਹਿਲਾ T20 ਵਿਸ਼ਵ ਕੱਪ ਜਿੱਤਿਆ।
Publish Date: Sun, 23 Nov 2025 04:56 PM (IST)
Updated Date: Sun, 23 Nov 2025 05:00 PM (IST)
Blind Women T20 World Cup : ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਬਲਾਈਂਡ ਮਹਿਲਾ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਸ੍ਰੀਲੰਕਾ 'ਚ ਹੋਏ ਪਹਿਲੇ ਬਲਾਈਂਡ ਮਹਿਲਾ ਟੀ20 ਵਿਸ਼ਵ ਕੱਪ ਦੇ ਖਿਤਾਬ 'ਤੇ ਕਬਜ਼ਾ ਕਰ ਲਿਆ ਹੈ। ਫਾਈਨਲ 'ਚ ਭਾਰਤੀ ਮਹਿਲਾ ਟੀਮ ਨੇ ਨੇਪਾਲ ਦੀ ਟੀਮ ਨੂੰ ਹਰਾਇਆ।
ਕੋਲੰਬੋ ਦੇ ਪੀ ਸਾਰਾ ਓਵਲ 'ਤੇ ਹੋਏ ਫਾਈਨਲ 'ਚ ਨੇਪਾਲ ਨੂੰ ਸੱਤ ਵਿਕਟਾਂ ਨਾਲ ਹਰਾਉਂਦਿਆਂ ਭਾਰਤ ਨੇ ਪਹਿਲਾ ਬਲਾਈਂਡ ਮਹਿਲਾ T20 ਵਿਸ਼ਵ ਕੱਪ ਜਿੱਤਿਆ।
ਇਹ ਸਫਲਤਾ ਨਾ ਸਿਰਫ਼ ਖਿਡਾਰੀਆਂ ਲਈ, ਸਗੋਂ ਸਾਰੇ ਦੇਸ਼ ਲਈ ਮਾਣ ਦੀ ਗੱਲ ਹੈ। ਇਸ ਜਿੱਤ ਨਾਲ ਭਾਰਤ ਨੇ ਵਿਸ਼ਵ ਪੱਧਰ 'ਤੇ ਆਪਣੀ ਮੌਜੂਦਗੀ ਦਰਸਾਈ ਹੈ।