ਭਾਰਤੀ ਟੀਮ ਏਸ਼ੀਆ ਕੱਪ ਦੀ ਸਭ ਤੋਂ ਸਫਲ ਟੀਮ ਹੈ। ਭਾਰਤ ਨੇ 11 ਵਾਰ ਫਾਈਨਲ ਖੇਡਿਆ ਤੇ 8 ਵਾਰੀ ਜਿੱਤ ਹਾਸਲ ਕੀਤੀ ਹੈ। 3 ਵਾਰ ਸ੍ਰੀਲੰਕਾ ਨੇ ਭਾਰਤ ਨੂੰ ਫਾਈਨਲ 'ਚ ਹਰਾਇਆ ਹੈ। ਮੈਨ ਇਨ ਬਲੂ ਨੇ ਆਖਰੀ ਵਾਰੀ 2008 'ਚ ਏਸ਼ੀਆ ਕੱਪ ਦਾ ਫਾਈਨਲ ਹਾਰਿਆ ਸੀ। ਏਸ਼ੀਆ ਕੱਪ 'ਚ ਭਾਰਤੀ ਟੀਮ ਦੇ ਰਿਕਾਰਡ ਨੂੰ ਦੇਖਦੇ ਹੋਏ, 9ਵਾਂ ਖਿਤਾਬ ਜ਼ਿਆਦਾ ਦੂਰ ਨਹੀਂ ਦਿਸਦਾ।
ਸਪੋਰਟਸ ਡੈਸਕ, ਨਵੀਂ ਦਿੱਲੀ : ਜਿੱਤ ਦੇ ਰਥ 'ਤੇ ਸਵਾਰ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਏਸ਼ੀਆ ਕੱਪ 2025 ਦਾ ਫਾਈਨਲ ਖੇਡਣ ਲਈ ਤਿਆਰ ਹੈ। ਇਹ ਮਹਾ ਮੁਕਾਬਲਾ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਉਨ੍ਹਾਂ ਦੀ ਮੁਕਾਬਲੇਬਾਜ਼ ਟੀਮ ਪਾਕਿਸਤਾਨ ਨਾਲ ਹੋਵੇਗਾ। ਇਹ ਮੁਕਾਬਲਾ ਰਾਤ 8 ਵਜੇ ਸ਼ੁਰੂ ਹੋਵੇਗਾ ਜਦੋਂਕਿ ਟਾਸ 7:30 ਵਜੇ ਹੋਵੇਗਾ। ਏਸ਼ੀਆ ਕੱਪ ਦੀ ਸ਼ੁਰੂਆਤ 1984 'ਚ ਹੋਈ ਸੀ। ਇਸ ਤਰ੍ਹਾਂ, 41 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਭਾਰਤੀ ਟੀਮ 12ਵੀਂ ਵਾਰੀ ਤੇ ਪਾਕਿਸਤਾਨੀ ਟੀਮ 6ਵੀਂ ਵਾਰ ਏਸ਼ੀਆ ਕੱਪ ਦਾ ਫਾਈਨਲ ਖੇਡਣਗੀਆਂ। ਇਸ ਮਹੱਤਵਪੂਰਨ ਮੈਚ 'ਚ ਭਾਰਤੀ ਟੀਮ ਦਾ ਟੀਚਾ ਖਿਤਾਬ ਦੀ ਰੱਖਿਆ ਕਰਨਾ ਹੋਵੇਗਾ। 2023 'ਚ ਜਦੋਂ ਇਹ ਟੂਰਨਾਮੈਂਟ ਵਨ ਡੇ ਫਾਰਮੈਟ 'ਚ ਖੇਡਿਆ ਗਿਆ ਸੀ ਤਾਂ ਫਾਈਨਲ 'ਚ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਇਸ ਵਾਰੀ ਟੂਰਨਾਮੈਂਟ ਟੀ20 ਫਾਰਮੈਟ 'ਚ ਖੇਡਿਆ ਜਾ ਰਿਹਾ ਹੈ। ਇਹ ਤੀਜਾ ਮੌਕਾ ਹੈ ਜਦੋਂ ਏਸ਼ੀਆ ਕੱਪ ਫਟਾਫਟ ਫਾਰਮੈਟ 'ਚ ਹੋ ਰਿਹਾ ਹੈ। ਇਸ ਤੋਂ ਪਹਿਲਾਂ 2016 ਦੇ ਫਾਈਨਲ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ, ਜਦਕਿ 2022 ਦੇ ਫਾਈਨਲ 'ਚ ਸ੍ਰੀਲੰਕਾ ਨੇ ਪਾਕਿਸਤਾਨ ਨੂੰ ਮਾਤ ਦਿੱਤੀ ਸੀ।
ਭਾਰਤੀ ਟੀਮ ਏਸ਼ੀਆ ਕੱਪ ਦੀ ਸਭ ਤੋਂ ਸਫਲ ਟੀਮ ਹੈ। ਭਾਰਤ ਨੇ 11 ਵਾਰ ਫਾਈਨਲ ਖੇਡਿਆ ਤੇ 8 ਵਾਰੀ ਜਿੱਤ ਹਾਸਲ ਕੀਤੀ ਹੈ। 3 ਵਾਰ ਸ੍ਰੀਲੰਕਾ ਨੇ ਭਾਰਤ ਨੂੰ ਫਾਈਨਲ 'ਚ ਹਰਾਇਆ ਹੈ। ਮੈਨ ਇਨ ਬਲੂ ਨੇ ਆਖਰੀ ਵਾਰੀ 2008 'ਚ ਏਸ਼ੀਆ ਕੱਪ ਦਾ ਫਾਈਨਲ ਹਾਰਿਆ ਸੀ। ਏਸ਼ੀਆ ਕੱਪ 'ਚ ਭਾਰਤੀ ਟੀਮ ਦੇ ਰਿਕਾਰਡ ਨੂੰ ਦੇਖਦੇ ਹੋਏ, 9ਵਾਂ ਖਿਤਾਬ ਜ਼ਿਆਦਾ ਦੂਰ ਨਹੀਂ ਦਿਸਦਾ।
ਏਸ਼ੀਆ ਕੱਪ 2025 'ਚ ਇਹ ਤੀਜਾ ਮੌਕਾ ਹੋਵੇਗਾ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਤਕਰਾਰ ਹੋਵੇਗੀ। ਦੋਹਾਂ ਟੀਮਾਂ ਨੂੰ ਗਰੁੱਪ ਏ 'ਚ ਰੱਖਿਆ ਗਿਆ ਸੀ। ਗਰੁੱਪ ਸਟੇਜ 'ਚ ਜਦੋਂ ਸੂਰਿਆ ਕੁਮਾਰ ਯਾਦਵ ਦੀ ਕਪਤਾਨੀ ਵਾਲੀ ਟੀਮ ਨੇ ਸਲਮਾਨ ਆਗਾ ਦੀ ਕਪਤਾਨੀ ਵਾਲੀ ਟੀਮ ਨੂੰ 7 ਵਿਕਟਾਂ ਨਾਲ ਹਰਾਇਆ, ਉਸ ਤੋਂ ਬਾਅਦ ਜਦੋਂ ਸੁਪਰ-4 'ਚ ਇਨ੍ਹਾਂ ਟੀਮਾਂ ਨੇ ਮੁਕਾਬਲਾ ਕੀਤਾ ਤਾਂ ਵੀ ਨੌਜਵਾਨ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਹੁਣ ਮੈਨ ਇਨ ਬਲੂ ਦੀ ਕੋਸ਼ਿਸ਼ ਹੈ ਕਿ ਮੈਨ ਇਨ ਗ੍ਰੀਨ ਨੂੰ ਤੀਜੀ ਵਾਰੀ ਹਰਾਇਆ ਜਾਵੇ।
- ਭਾਰਤ: 8 ਵਾਰੀ
- ਸ੍ਰੀਲੰਕਾ : 6 ਵਾਰੀ
- ਪਾਕਿਸਤਾਨ: 2 ਵਾਰੀ
- ਭਾਰਤੀ ਟੀਮ: 11 ਵਾਰੀ
- ਸ੍ਰੀਲੰਕਾ ਟੀਮ: 13 ਵਾਰੀ
- ਪਾਕਿਸਤਾਨ ਟੀਮ: 5 ਵਾਰੀ
- ਬੰਗਲਾਦੇਸ਼ ਟੀਮ: 3 ਵਾਰੀ
ਸਾਲ----------------ਜੇਤੂ----------------ਫਾਰਮੈਟ----------------ਰਨਰਅਪ
1984-----------ਭਾਰਤੀ ਟੀਮ------------ਵਨ ਡੇ----------------ਸ੍ਰੀਲੰਕਾ
1986----------ਸ੍ਰੀਲੰਕਾ ਟੀਮ-------------ਵਨ ਡੇ--------------ਪਾਕਿਸਤਾਨ
1988----------------ਭਾਰਤੀ ਟੀਮ----------------ਵਨ ਡੇ----------------ਸ੍ਰੀਲੰਕਾ
1990-91----------------ਭਾਰਤੀ ਟੀਮ----------------ਵਨ ਡੇ----------------ਸ੍ਰੀਲੰਕਾ
1995----------------ਭਾਰਤੀ ਟੀਮ----------------ਵਨ ਡੇ----------------ਸ੍ਰੀਲੰਕਾ
1997----------------ਸ੍ਰੀਲੰਕਾ ਟੀਮ----------------ਵਨ ਡੇ----------------ਭਾਰਤ
2000----------------ਪਾਕਿਸਤਾਨ ਟੀਮ----------------ਵਨ ਡੇ------------ਸ੍ਰੀਲੰਕਾ
2004----------------ਸ੍ਰੀਲੰਕਾ ਟੀਮ----------------ਵਨ ਡੇ----------------ਭਾਰਤ
2008----------------ਸ੍ਰੀਲੰਕਾ ਟੀਮ----------------ਵਨ ਡੇ----------------ਭਾਰਤ
2010----------------ਭਾਰਤੀ ਟੀਮ----------------ਵਨ ਡੇ----------------ਸ੍ਰੀਲੰਕਾ
2012----------------ਪਾਕਿਸਤਾਨ ਟੀਮ------------ਵਨ ਡੇ----------------ਬੰਗਲਾਦੇਸ਼
2014----------------ਸ੍ਰੀਲੰਕਾ ਟੀਮ ----------------ਵਨ ਡੇ----------------ਪਾਕਿਸਤਾਨ
2016----------------ਭਾਰਤੀ ਟੀਮ----------------ਟੀ20----------------ਬੰਗਲਾਦੇਸ਼
2018----------------ਭਾਰਤੀ ਟੀਮ----------------ਵਨ ਡੇ----------------ਬੰਗਲਾਦੇਸ਼
2022----------------ਸ੍ਰੀਲੰਕਾ ਟੀਮ----------------ਟੀ20----------------ਪਾਕਿਸਤਾਨ
2023----------------ਭਾਰਤੀ ਟੀਮ----------------ਵਨ ਡੇ----------------ਸ੍ਰੀਲੰਕਾ