ਹਾਕੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ! ਹਾਕੀ ਇੰਡੀਆ ਨੇ ਪੁਰਸ਼ ਜੂਨੀਅਰ ਵਿਸ਼ਵ ਕੱਪ ਲਈ ਕੀਤਾ ਵੱਡਾ ਐਲਾਨ
Hockey India ਦੇ ਪ੍ਰਧਾਨ ਦਿਲੀਪ ਤਿਰਕੇ ਨੇ ਇਕ ਪ੍ਰੈਸ ਰਿਲੀਜ਼ 'ਚ ਕਿਹਾ, 'ਮੁਫ਼ਤ ਟਿਕਟਾਂ ਦੀ ਪੇਸ਼ਕਸ਼ ਕਰ ਕੇ ਸਾਡਾ ਟੀਚਾ ਤਮਿਲਨਾਡੂ ਤੇ ਇਸ ਤੋਂ ਅੱਗੇ ਦੇ ਵਿਦਿਆਰਥੀਆਂ, ਯੁਵਾਂ ਖਿਡਾਰੀਆਂ, ਪਰਿਵਾਰਾਂ ਤੇ ਹਾਕੀ ਪ੍ਰੇਮੀਆਂ ਲਈ ਦਰਵਾਜ਼ੇ ਖੋਲ੍ਹਣਾ ਹੈ।'
Publish Date: Sun, 23 Nov 2025 04:09 PM (IST)
Updated Date: Sun, 23 Nov 2025 04:37 PM (IST)
ਮਦੁਰਈ (ਪੀਟੀਆਈ) : ਹਾਕੀ ਇੰਡੀਆ ਨੇ ਐਤਵਾਰ ਨੂੰ ਇੱਥੇ 28 ਨਵੰਬਰ ਤੋਂ 10 ਦਸੰਬਰ ਤਕ ਕਰਵਾਏ ਜਾਣ ਵਾਲੇ ਪੁਰਸ਼ ਜੂਨੀਅਰ ਵਿਸ਼ਵ ਕੱਪ ਲਈ ਪ੍ਰਸ਼ੰਸਕਾਂ ਲਈ ਮੁਫ਼ਤ ਟਿਕਟਾਂ ਦਾ ਐਲਾਨ ਕੀਤਾ ਹੈ।
ਇਹ ਟੂਰਨਾਮੈਂਟ, ਜੋ ਚੇਨਈ 'ਚ ਵੀ ਕਰਵਾਇਆ ਜਾਵੇਗਾ, ਕੁੱਲ 24 ਟੀਮਾਂ ਨੂੰ ਸ਼ਾਮਲ ਕਰੇਗਾ, ਜਿਸ ਨਾਲ ਇਹ ਜੂਨੀਅਰ ਵਿਸ਼ਵ ਕੱਪ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਡੀਸ਼ਨ ਬਣ ਜਾਵੇਗਾ।
ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਤਿਰਕੇ ਨੇ ਇਕ ਪ੍ਰੈਸ ਰਿਲੀਜ਼ 'ਚ ਕਿਹਾ, 'ਮੁਫ਼ਤ ਟਿਕਟਾਂ ਦੀ ਪੇਸ਼ਕਸ਼ ਕਰ ਕੇ ਸਾਡਾ ਟੀਚਾ ਤਮਿਲਨਾਡੂ ਤੇ ਇਸ ਤੋਂ ਅੱਗੇ ਦੇ ਵਿਦਿਆਰਥੀਆਂ, ਯੁਵਾਂ ਖਿਡਾਰੀਆਂ, ਪਰਿਵਾਰਾਂ ਤੇ ਹਾਕੀ ਪ੍ਰੇਮੀਆਂ ਲਈ ਦਰਵਾਜ਼ੇ ਖੋਲ੍ਹਣਾ ਹੈ।'
ਪ੍ਰੈਸ ਰਿਲੀਜ਼ ਅਨੁਸਾਰ, ਵਰਚੁਅਲ ਮੁਫ਼ਤ ਟਿਕਟਾਂ ਨੂੰ ticketgenie ਵੈਬਸਾਈਟ ਜਾਂ ਹਾਕੀ ਇੰਡੀਆ ਐਪ ਜ਼ਰੀਏ ਬੁੱਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ, "ਜਨੂਨੀ ਪ੍ਰਸ਼ੰਸਕਾਂ ਵੱਲੋਂ ਬਣਾਇਆ ਮਾਹੌਲ ਹਮੇਸ਼ਾ ਸਾਡੀ ਸਭ ਤੋਂ ਵੱਡੀ ਤਾਕਤ ਰਿਹਾ ਹੈ ਅਤੇ ਅਸੀਂ ਅੰਤਰਰਾਸ਼ਟਰੀ ਹਾਕੀ ਨੂੰ ਸਾਰਿਆਂ ਲਈ ਸਹਿਜ ਤੇ ਸਹੂਲਤਯੋਗ ਬਣਾਉਣ ਲਈ ਪ੍ਰਤੀਬੱਧ ਹਾਂ।"