Happy Birthday Virat Kohli : ਕਿੰਗ ਕੋਹਲੀ ਦੇ ਜਨਮਦਿਨ 'ਤੇ ਦੇਖੋ 5 ਸਭ ਤੋਂ ਸ਼ਾਨਦਾਰ ਪਾਰੀਆਂ, ਪੜ੍ਹੋ ਸੋਸ਼ਲ ਮੀਡੀਆ ਰਿਐਕਸ਼ਨ
ਟੀਮ ਇੰਡੀਆ ਦੇ ਦਿਲਾਂ ਦੀ ਧੜਕਣ ਵਿਰਾਟ ਕੋਹਲੀ 34 ਸਾਲ ਦੇ ਹੋ ਗਏ ਹਨ। ਦੁਨੀਆ ਭਰ ਦੇ ਪ੍ਰਸ਼ੰਸਕ ਕਿੰਗ ਕੋਹਲੀ ਦੇ ਜਨਮਦਿਨ ਦਾ ਜਸ਼ਨ ਮਨਾ ਰਹੇ ਹਨ। ਵਿਰਾਟ ਕੋਹਲੀ ਦਾ ਇਹ ਜਨਮਦਿਨ ਬਹੁਤ ਮਹੱਤਵਪੂਰਨ ਹੈ। ਕਿਹਾ ਜਾ ਰਿਹਾ ਹੈ ਕਿ ਵਿਰਾਟ
Publish Date: Sat, 05 Nov 2022 08:05 AM (IST)
Updated Date: Sat, 05 Nov 2022 09:07 AM (IST)
Happy Birthday Virat Kohli : ਟੀਮ ਇੰਡੀਆ ਦੇ ਦਿਲਾਂ ਦੀ ਧੜਕਣ ਵਿਰਾਟ ਕੋਹਲੀ 34 ਸਾਲ ਦੇ ਹੋ ਗਏ ਹਨ। ਦੁਨੀਆ ਭਰ ਦੇ ਪ੍ਰਸ਼ੰਸਕ ਕਿੰਗ ਕੋਹਲੀ ਦੇ ਜਨਮਦਿਨ ਦਾ ਜਸ਼ਨ ਮਨਾ ਰਹੇ ਹਨ। ਵਿਰਾਟ ਕੋਹਲੀ ਦਾ ਇਹ ਜਨਮਦਿਨ ਬਹੁਤ ਮਹੱਤਵਪੂਰਨ ਹੈ। ਕਿਹਾ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਦੇ 33ਵੇਂ ਜਨਮਦਿਨ ਅਤੇ 34ਵੇਂ ਜਨਮਦਿਨ ਦੇ ਵਿਚਕਾਰ ਬਹੁਤ ਕੁਝ ਬਦਲ ਗਿਆ ਹੈ। ਖਰਾਬ ਫਾਰਮ 'ਚੋਂ ਲੰਘਣ ਤੋਂ ਬਾਅਦ ਕੋਹਲੀ ਨੇ ਖੁਦ ਨੂੰ ਨਵਾਂ ਰੂਪ ਦਿੱਤਾ। ਹਰ ਮੁਸੀਬਤ ਵਿੱਚ ਆਪਣੇ ਆਪ ਨੂੰ ਤਿਆਰ ਕੀਤਾ ਅਤੇ ਹੁਣ ਜ਼ਬਰਦਸਤ ਵਾਪਸੀ ਕਰਕੇ ਕ੍ਰਿਕਟ ਦੀ ਦੁਨੀਆ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਹੈ। ਇਹੀ ਵਜ੍ਹਾ ਹੈ ਕਿ ਵਿਰਾਟ ਕੋਹਲੀ ਦੀ ਜ਼ਬਰਦਸਤ ਪਾਰੀ ਨੂੰ ਉਨ੍ਹਾਂ ਦੇ 34ਵੇਂ ਜਨਮਦਿਨ 'ਤੇ ਯਾਦ ਕੀਤਾ ਜਾ ਰਿਹਾ ਹੈ। ਜਦਕਿ ਸਾਥੀ ਕ੍ਰਿਕਟਰ ਉਸ ਨੂੰ ਵਧਾਈ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਖਾਸ ਅੰਦਾਜ਼ 'ਚ ਉਨ੍ਹਾਂ ਦੇ ਚੀਕੂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ।
Virat Kohli Birthday Special : ਕੋਹਲੀ ਦੀਆਂ ਪੰਜ ਵੱਡੀਆਂ ਪਾਰੀਆਂ
1. ਪਾਕਿਸਤਾਨ ਦੇ ਖਿਲਾਫ ਟੀ-20 ਵਿਸ਼ਵ ਕੱਪ 2022 'ਚ ਪਾਰੀ ਦੌਰਾਨ 53 ਗੇਂਦਾਂ 'ਚ 82 ਦੌੜਾਂ, 6 ਚੌਕੇ ਅਤੇ 4 ਛੱਕੇ ਲਗਾਏ ਸਨ। ਟੀਮ ਨੂੰ ਇਤਿਹਾਸਕ ਜਿੱਤ ਦਿਵਾਈ।
2. ਟੀ-20 ਵਿਸ਼ਵ ਕੱਪ 2016 'ਚ ਆਸਟ੍ਰੇਲੀਆ ਦੇ ਖਿਲਾਫ ਨਾਬਾਦ 82 ਦੌੜਾਂ ਦੀ ਪਾਰੀ ਖੇਡੀ, ਮੋਹਾਲੀ ਸਟੇਡੀਅਮ 'ਚ ਜੇਮਸ ਫਾਕਨਰ ਦੀਆਂ ਗੇਂਦਾਂ 'ਤੇ ਜ਼ਬਰਦਸਤ ਛੱਕੇ ਮਾਰੇ।
3. ਏਸ਼ੀਆ ਕੱਪ 2012 ਪਾਕਿਸਤਾਨ ਦੇ ਖਿਲਾਫ 183 ਦੌੜਾਂ, 22 ਚੌਕੇ ਅਤੇ 1 ਛੱਕੇ ਦੀ ਮਦਦ ਨਾਲ ਭਾਰਤ ਨੂੰ 48 ਓਵਰਾਂ ਵਿੱਚ ਜਿੱਤ ਮਿਲੀ।
4. ਆਸਟ੍ਰੇਲੀਆ ਖਿਲਾਫ ਐਡੀਲੇਡ ਟੈਸਟ 2014 'ਚ 141 ਦੌੜਾਂ ਦੀ ਪਾਰੀ, ਬਤੌਰ ਕਪਤਾਨ ਪਹਿਲੇ ਟੈਸਟ 'ਚ ਖੇਡੀ ਵੱਡੀ ਪਾਰੀ
5. ਇੰਗਲੈਂਡ ਖਿਲਾਫ ਐਜਬੈਸਟਨ ਟੈਸਟ 'ਚ 149 ਦੌੜਾਂ ਦੀ ਪਾਰੀ, ਇਹ ਵਿਰਾਟ ਕੋਹਲੀ ਦੇ ਕ੍ਰਿਕਟ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਹੈ।
ਵੀਡੀਓ : ਪ੍ਰਸ਼ੰਸਕਾਂ ਨੇ ਮੈਲਬੌਰਨ ਵਿੱਚ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦਾ ਜਨਮਦਿਨ ਮਨਾਇਆ।