Shreyas Iyer ਆਸਟ੍ਰੇਲੀਆ ਖ਼ਿਲਾਫ਼ ਚੱਲ ਰਹੀ ਟੀ20 ਅੰਤਰਰਾਸ਼ਟਰੀ ਸੀਰੀਜ਼ 'ਚ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ ਤੇ ਉਹ ਅਗਲੇ ਮਹੀਨੇ ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ 'ਚ ਖੇਡਦੇ ਦਿਖਾਈ ਦੇ ਸਕਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਸ਼੍ਰੇਅਸ ਅਈਅਰ ਨੂੰ ਵਾਪਸੀ 'ਚ ਲੰਮਾ ਸਮਾਂ ਲੱਗ ਸਕਦਾ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਸ਼੍ਰੇਅਸ ਅਈਅਰ ਨੂੰ ਸਿਡਨੀ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਅਈਅਰ ਨੂੰ ਆਸਟ੍ਰੇਲੀਆ ਖ਼ਿਲਾਫ਼ ਤੀਸਰੇ ਵਨਡੇ ਦੌਰਾਨ ਪਸਲੀਆਂ 'ਚ ਗੰਭੀਰ ਸੱਟ ਲੱਗੀ ਸੀ।
30 ਸਾਲ ਦੇ ਸ਼੍ਰੇਅਸ ਅਈਅਰ ਨੂੰ ਹਰਸ਼ਿਤ ਰਾਣਾ ਦੀ ਗੇਂਦ 'ਤੇ ਐਲੈਕਸ ਕੈਰੀ ਦਾ ਕੈਚ ਫੜਨ ਦੌਰਾਨ ਪੇਟ 'ਚ ਸੱਟ ਲੱਗੀ ਸੀ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤੇ ਫਿਰ ਆਈਸੀਯੂ 'ਚ ਉਨ੍ਹਾਂ ਦਾ ਇਲਾਜ ਹੋਇਆ। ਬੀਸੀਸੀਆਈ ਨੇ ਸ਼ਨਿਚਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਸ਼੍ਰੇਅਸ ਅਈਅਰ ਦੀ ਫਿਟਨੈੱਸ ਬਾਰੇ ਵੱਡੀ ਜਾਣਕਾਰੀ ਦਿੱਤੀ।
ਬੀਸੀਸੀਆਈ ਨੇ ਆਪਣੇ ਬਿਆਨ 'ਚ ਕਿਹਾ, "ਸਿਡਨੀ ਅਤੇ ਭਾਰਤ 'ਚ ਮਾਹਿਰਾਂ ਦੇ ਨਾਲ ਬੀਸੀਸੀਆਈ ਮੈਡੀਕਲ ਟੀਮ ਸ਼੍ਰੇਅਸ ਅਈਅਰ ਦੀ ਰਿਕਵਰੀ ਤੋਂ ਖੁਸ਼ ਹੈ। ਉਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।" ਬੀਸੀਸੀਆਈ ਨੇ ਸਪਸ਼ਟ ਕੀਤਾ ਕਿ ਭਾਰਤੀ ਬੱਲੇਬਾਜ਼ ਅਜੇ ਵੀ ਸਿਡਨੀ 'ਚ ਹੀ ਰਹਿਣਗੇ। ਜਦੋਂ ਮੈਡੀਕਲ ਟੀਮ ਇਜਾਜ਼ਤ ਦੇਵੇਗੀ, ਉਦੋਂ ਉਹ ਭਾਰਤ ਵਾਪਸ ਆਉਣਗੇ।
ਇਹ ਵੀ ਜਾਣਨਾ ਜ਼ਰੂਰੀ ਹੈ ਕਿ ਸ਼੍ਰੇਅਸ ਅਈਅਰ ਆਸਟ੍ਰੇਲੀਆ ਖ਼ਿਲਾਫ਼ ਚੱਲ ਰਹੀ ਟੀ20 ਅੰਤਰਰਾਸ਼ਟਰੀ ਸੀਰੀਜ਼ 'ਚ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ ਤੇ ਉਹ ਅਗਲੇ ਮਹੀਨੇ ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ 'ਚ ਖੇਡਦੇ ਦਿਖਾਈ ਦੇ ਸਕਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਸ਼੍ਰੇਅਸ ਅਈਅਰ ਨੂੰ ਵਾਪਸੀ 'ਚ ਲੰਮਾ ਸਮਾਂ ਲੱਗ ਸਕਦਾ ਹੈ।
ਇਸ ਤੋਂ ਪਹਿਲਾਂ, ਸ਼੍ਰੇਅਸ ਅਈਅਰ ਨੇ ਵੀ ਆਪਣੀ ਸਿਹਤ ਬਾਰੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਸੀ। ਅਈਅਰ ਨੇ ਪੋਸਟ ਕੀਤਾ, "ਮੈਂ ਰਿਕਵਰੀ ਪ੍ਰਕਿਰਿਆ 'ਚ ਹਾਂ ਅਤੇ ਹਰ ਦਿਨ ਦੇ ਨਾਲ ਬਿਹਤਰ ਹੋ ਰਿਹਾ ਹਾਂ। ਮੈਂ ਇੰਨੀਆਂ ਪ੍ਰਾਰਥਨਾਵਾਂ ਤੇ ਵਿਸ਼ਵਾਸ ਹਾਸਲ ਕਰ ਕੇ ਸ਼ੁਕਰਗੁਜ਼ਾਰ ਹਾਂ ਤੇ ਇਹ ਬਹੁਤ ਮਹੱਤਵ ਰੱਖਦਾ ਹੈ। ਮੈਨੂੰ ਆਪਣੇ ਵਿਚਾਰਾਂ 'ਚ ਰੱਖਣ ਲਈ ਧੰਨਵਾਦ।"
ਤੁਹਾਨੂੰ ਦੱਸ ਦੇਈਏ ਕਿ ਸ਼੍ਰੇਅਸ ਅਈਅਰ ਦੀ ਘਟਨਾ ਉਸ ਵੇਲੇ ਹੋਈ ਜਦੋਂ ਉਹ ਫਿਜ਼ੀਓ ਦੇ ਨਾਲ ਮੈਦਾਨ ਤੋਂ ਬਾਹਰ ਗਏ। ਉਨ੍ਹਾਂ ਦੀ ਸਥਿਤੀ ਖਰਾਬ ਹੋ ਗਈ ਕਿਉਂਕਿ ਉਨ੍ਹਾਂ ਨੂੰ ਬਹੁਤ ਤੇਜ਼ ਦਰਦ ਮਹਿਸੂਸ ਹੋਇਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਮੈਡੀਕਲ ਟੈਸਟ 'ਚ ਪਤਾ ਲੱਗਾ ਕਿ ਉਨ੍ਹਾਂ ਦੀ ਪਸਲੀ ਤੋਂ ਇੰਟਰਨਲ ਬਲੀਡਿੰਗ ਹੋ ਰਹੀ ਸੀ ਜਿਸ ਕਾਰਨ ਉਨ੍ਹਾਂ ਨੂੰ ਆਈਸੀਯੂ ਵਿਚ ਭਰਤੀ ਕਰਨਾ ਪਿਆ।
🚨 Medical update on Shreyas Iyer
The BCCI Medical Team, along with specialists in Sydney and India, are pleased with his recovery, and he has been discharged from the hospital today.
Details 🔽 | #TeamIndia https://t.co/g3Gg1C4IRw
— BCCI (@BCCI) November 1, 2025
ਸ਼੍ਰੇਅਸ ਅਈਅਰ ਨੂੰ 25 ਅਕਤੂਬਰ 2025 ਨੂੰ ਆਸਟ੍ਰੇਲੀਆ ਖ਼ਿਲਾਫ਼ ਤੀਸਰੇ ਵਨਡੇ ਦੌਰਾਨ ਫੀਲਡਿੰਗ ਕਰਦੇ ਸਮੇਂ ਪੇਟ 'ਚ ਗੰਭੀਰ ਸੱਟ ਲੱਗੀ ਸੀ। ਨਤੀਜੇ ਵਜੋਂ ਉਨ੍ਹਾਂ ਦੀ ਤਿੱਲੀ 'ਚ ਜ਼ਖ਼ਮ ਹੋ ਗਿਆ ਤੇ ਅੰਦਰੂਨੀ ਰਿਸਾਅ ਸ਼ੁਰੂ ਹੋ ਗਿਆ। ਸੱਟ ਦਾ ਪਤਾ ਲਗਾਇਆ ਗਿਆ ਤੇ ਇਕ ਛੋਟੀ ਪ੍ਰਕਿਰਿਆ ਰਾਹੀਂ ਖ਼ੂਨ ਵਹਿਣ 'ਤੇ ਕੰਟਰੋਲ ਕੀਤਾ ਗਿਆ। ਇਸ ਲਈ ਉਨ੍ਹਾਂ ਨੂੰ ਯੋਗ ਮੈਡੀਕਲ ਪ੍ਰਬੰਧ ਦਿੱਤਾ ਗਿਆ ਹੈ।
ਸ਼੍ਰੇਅਸ ਅਈਅਰ ਦੀ ਹਾਲਤ ਹੁਣ ਸਥਿਰ ਹੈ ਅਤੇ ਉਹ ਬਿਹਤਰ ਹੋ ਰਹੇ ਹਨ। ਸਿਡਨੀ ਅਤੇ ਭਾਰਤ ਵਿਚ ਮਾਹਿਰਾਂ ਦੇ ਨਾਲ ਬੀਸੀਸੀਆਈ ਮੈਡੀਕਲ ਟੀਮ ਉਨ੍ਹਾਂ ਦੀ ਰਿਕਵਰੀ ਤੋਂ ਸੰਤੁਸ਼ਟ ਹੈ। ਉਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਬੀਸੀਸੀਆਈ ਸਿਡਨੀ 'ਚ ਡਾ. ਕੌਰੁਸ਼ ਹਗਹੀਗੀ ਤੇ ਉਨ੍ਹਾਂ ਦੀ ਟੀਮ ਅਤੇ ਭਾਰਤ 'ਚ ਡਾ. ਦਿਨਸ਼ੋ ਪਾਰਡੀਵਾਲਾ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਸ਼੍ਰੇਅਸ ਨੂੰ ਉਨ੍ਹਾਂ ਦੀ ਸੱਟ ਲਈ ਸਰਬੋਤਮ ਇਲਾਜ ਮਿਲ ਸਕੇ। ਸ਼੍ਰੇਅਸ ਹੁਣ ਅਗਲੀ ਸਲਾਹ ਲਈ ਸਿਡਨੀ ਵਿਚ ਹੀ ਰਹਿਣਗੇ। ਜਦੋਂ ਉਹ ਫਿੱਟ ਹੋ ਜਾਣਗੇ, ਤਦ ਉਹ ਭਾਰਤ ਵਾਪਸ ਆਉਣਗੇ।