CLAM ਦੇ ਤਹਿਤ, ਰਲੇਵੇਂ ਵੇਲੇ ਵੋਡਾਫੋਨ ਦਾ ਵੱਧ ਤੋਂ ਵੱਧ ਐਕਸਪੋਜ਼ਰ 8,369 ਕਰੋੜ ਰੁਪਏ ਤੈਅ ਸੀ, ਜੋ ਪਹਿਲਾਂ ਕੀਤੀਆਂ ਅਦਾਇਗੀਆਂ ਤੋਂ ਬਾਅਦ ਘਟ ਕੇ 6,394 ਕਰੋੜ ਰੁਪਏ ਰਹਿ ਗਿਆ ਸੀ। ਇਸ ਸਮਝੌਤੇ ਦੀ ਮਿਆਦ 31 ਦਸੰਬਰ, 2025 ਨੂੰ ਖਤਮ ਹੋ ਰਹੀ ਸੀ, ਜਿਸ ਨੂੰ ਹੁਣ ਨਵੇਂ ਰੂਪ ਵਿੱਚ ਸੈਟਲ ਕੀਤਾ ਗਿਆ ਹੈ।
-1767245171024.webp)
ਨਵੀਂ ਦਿੱਲੀ: ਸਾਲ ਦੇ ਪਹਿਲੇ ਦਿਨ, 1 ਜਨਵਰੀ ਨੂੰ Vodafone Idea (Vi) ਦੇ ਸ਼ੇਅਰਾਂ ਵਿੱਚ 8 ਫੀਸਦੀ ਤੋਂ ਵੱਧ ਦਾ ਉਛਾਲ ਦੇਖਣ ਨੂੰ ਮਿਲਿਆ। ਸ਼ੇਅਰਾਂ ਵਿੱਚ ਇਹ ਤੇਜ਼ੀ ਉਸ ਰੈਗੂਲੇਟਰੀ ਫਾਈਲਿੰਗ ਤੋਂ ਬਾਅਦ ਆਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਟੈਲੀਕਾਮ ਕੰਪਨੀ ਨੂੰ ਦੇਣਦਾਰੀ ਦਾਅਵਾ (Liability Claim) ਸਮਝੌਤੇ ਦੇ ਮੁੜ-ਨਿਪਟਾਰੇ (Re-settlement) ਤਹਿਤ ਵੋਡਾਫੋਨ ਗਰੁੱਪ ਤੋਂ ਲਗਪਗ 5,836 ਕਰੋੜ ਰੁਪਏ ਮਿਲਣਗੇ।
ਨਵੇਂ ਸਮਝੌਤੇ ਅਨੁਸਾਰ, ਵੋਡਾਫੋਨ ਗਰੁੱਪ ਦੇ ਪ੍ਰਮੋਟਰ ਅਗਲੇ 12 ਮਹੀਨਿਆਂ ਵਿੱਚ ਵੋਡਾਫੋਨ ਆਈਡੀਆ ਲਈ 2,307 ਕਰੋੜ ਰੁਪਏ ਜਾਰੀ ਕਰਨਗੇ। ਇਸ ਤੋਂ ਇਲਾਵਾ ਵੋਡਾਫੋਨ ਗਰੁੱਪ ਨੇ Vi ਵਿੱਚ ਮੌਜੂਦ ਆਪਣੇ 328 ਕਰੋੜ ਸ਼ੇਅਰ ਵੀ ਕੰਪਨੀ (Vi) ਦੇ ਫਾਇਦੇ ਲਈ ਵੱਖਰੇ ਰੱਖ ਦਿੱਤੇ ਹਨ।
1 ਜਨਵਰੀ ਨੂੰ ਵੋਡਾਫੋਨ ਆਈਡੀਆ ਦਾ ਸ਼ੇਅਰ 11.26 ਰੁਪਏ 'ਤੇ ਖੁੱਲ੍ਹਿਆ ਅਤੇ ਇਸ ਨੇ 11.76 ਰੁਪਏ ਦਾ ਉੱਚਤਮ ਪੱਧਰ (High) ਛੂਹ ਲਿਆ। ਦੱਸਣਯੋਗ ਹੈ ਕਿ 31 ਦਸੰਬਰ ਦੇ ਕਾਰੋਬਾਰੀ ਸੈਸ਼ਨ ਦੌਰਾਨ ਸ਼ੇਅਰਾਂ ਵਿੱਚ ਕਾਫੀ ਉਤਾਰ-ਚੜ੍ਹਾਅ ਦੇਖਿਆ ਗਿਆ ਸੀ, ਜਿੱਥੇ ਸਵੇਰੇ ਸ਼ੇਅਰ 3 ਫੀਸਦੀ ਚੜ੍ਹਿਆ ਸੀ ਪਰ ਦੁਪਹਿਰ ਤੱਕ 15 ਫੀਸਦੀ ਡਿੱਗ ਗਿਆ ਸੀ।
ਵੋਡਾਫੋਨ ਆਈਡੀਆ ਦੇ ਸ਼ੇਅਰਾਂ ਵਿੱਚ ਤੇਜ਼ੀ ਕਿਉਂ ਆਈ?
ਸਾਲ 2017 ਵਿੱਚ ਵੋਡਾਫੋਨ ਇੰਡੀਆ ਅਤੇ ਆਈਡੀਆ ਸੈਲੂਲਰ ਦੇ ਰਲੇਵੇਂ (Merger) ਸਮੇਂ, ਦੋਵਾਂ ਧਿਰਾਂ ਵਿਚਕਾਰ ਇੱਕ 'ਕੰਟਿਨਜੈਂਟ ਲਾਇਬਿਲਟੀ ਐਡਜਸਟਮੈਂਟ ਮਕੈਨਿਜ਼ਮ' (CLAM) ਤੈਅ ਕੀਤਾ ਗਿਆ ਸੀ। ਇਹ ਸਮਝੌਤਾ ਰਲੇਵੇਂ ਤੋਂ ਪਹਿਲਾਂ ਦੀਆਂ ਕਾਨੂੰਨੀ, ਟੈਕਸ ਅਤੇ ਹੋਰ ਦੇਣਦਾਰੀਆਂ ਨੂੰ ਕਵਰ ਕਰਦਾ ਹੈ।
CLAM ਦੇ ਤਹਿਤ, ਰਲੇਵੇਂ ਵੇਲੇ ਵੋਡਾਫੋਨ ਦਾ ਵੱਧ ਤੋਂ ਵੱਧ ਐਕਸਪੋਜ਼ਰ 8,369 ਕਰੋੜ ਰੁਪਏ ਤੈਅ ਸੀ, ਜੋ ਪਹਿਲਾਂ ਕੀਤੀਆਂ ਅਦਾਇਗੀਆਂ ਤੋਂ ਬਾਅਦ ਘਟ ਕੇ 6,394 ਕਰੋੜ ਰੁਪਏ ਰਹਿ ਗਿਆ ਸੀ। ਇਸ ਸਮਝੌਤੇ ਦੀ ਮਿਆਦ 31 ਦਸੰਬਰ, 2025 ਨੂੰ ਖਤਮ ਹੋ ਰਹੀ ਸੀ, ਜਿਸ ਨੂੰ ਹੁਣ ਨਵੇਂ ਰੂਪ ਵਿੱਚ ਸੈਟਲ ਕੀਤਾ ਗਿਆ ਹੈ।
ਸਰਕਾਰ ਵੱਲੋਂ ਵੱਡੀ ਰਾਹਤ
ਇਹ ਤੇਜ਼ੀ ਉਦੋਂ ਆਈ ਹੈ ਜਦੋਂ ਕੇਂਦਰੀ ਕੈਬਨਿਟ ਨੇ ਕੰਪਨੀ ਦੇ ਐਡਜਸਟਡ ਗ੍ਰਾਸ ਰੈਵੇਨਿਊ (AGR) ਬਕਾਏ 'ਤੇ ਪੰਜ ਸਾਲਾਂ ਦੀ ਰੋਕ (Moratorium) ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਨੇ 31 ਦਸੰਬਰ ਨੂੰ ਵੋਡਾਫੋਨ ਆਈਡੀਆ ਦੇ 87,695 ਕਰੋੜ ਰੁਪਏ ਦੇ AGR ਬਕਾਏ ਨੂੰ ਫ੍ਰੀਜ਼ ਕਰਨ ਅਤੇ ਇਸ ਦੀ ਅਦਾਇਗੀ ਦਾ ਸਮਾਂ ਵਿੱਤੀ ਸਾਲ 2032-41 ਦੌਰਾਨ ਮੁੜ ਨਿਰਧਾਰਤ ਕਰਨ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਸਰਕਾਰ ਵੱਲੋਂ ਨਿਯੁਕਤ ਪੈਨਲ ਨੂੰ ਬਕਾਏ ਦਾ ਮੁੜ-ਮੁਲਾਂਕਣ ਕਰਨ ਦੀ ਇਜਾਜ਼ਤ ਵੀ ਮਿਲ ਗਈ ਹੈ।