UPI Payment : ਗਲਤ ਯੂਪੀਆਈ ਪੇਮੈਂਟ ਕਰਨ 'ਤੇ ਕਿਵੇਂ ਮਿਲੇਗਾ ਪੈਸਾ ਵਾਪਸ, RBI ਨੇ ਕੀ ਦੱਸਿਆ ਤਰੀਕਾ ?
RBI Circular : ਜੇਕਰ ਰਿਸੀਵਰ ਦੂਜੇ ਬੈਂਕ ਤੋਂ ਹੈ ਤਾਂ ਰਿਫੰਡ ਮਿਲਣ 'ਚ ਸਮਾਂ ਲੱਗ ਸਕਦਾ ਹੈ। ਹੁਣ ਜਾਣਦੇ ਹਾਂ ਕਿ ਤੁਹਾਨੂੰ ਅਜਿਹੇ ਕਿਹੜੇ ਕੰਮ ਕਰਨੇ ਪੈਣਗੇ ਜਿਸ ਨਾਲ ਤੁਹਾਨੂੰ ਰਿਫੰਡ ਜਲਦੀ ਤੋਂ ਜਲਦੀ ਮਿਲ ਜਾਵੇ।
Publish Date: Mon, 24 Nov 2025 03:09 PM (IST)
Updated Date: Mon, 24 Nov 2025 03:14 PM (IST)
ਨਵੀਂ ਦਿੱਲੀ : ਅੱਜ ਸ਼ਹਿਰ ਤੋਂ ਲੈ ਕੇ ਪਿੰਡ ਤਕ ਹਰ ਜਗ੍ਹਾ UPI ਭੁਗਤਾਨ ਦੀ ਵਰਤੋਂ ਕੀਤੀ ਜਾਂਦੀ ਹੈ। UPI ਆਉਣ ਤੋਂ ਬਾਅਦ ਹੁਣ ਨਕਦੀ ਚੋਰੀ ਹੋਣ ਦਾ ਡਰ ਵੀ ਘੱਟ ਹੋ ਗਿਆ ਹੈ। ਹੁਣ ਤੁਹਾਨੂੰ ਛੋਟੇ-ਵੱਡੇ ਭੁਗਤਾਨ ਲਈ ਨਕਦੀ ਦੀ ਲੋੜ ਨਹੀਂ ਪੈਂਦੀ।
ਬਸ ਇਕ ਕਲਿੱਕ ਤੇ ਕੁਝ ਮਿੰਟਾਂ 'ਚ ਤੁਹਾਡੇ ਪੈਸੇ ਟਰਾਂਸਫਰ ਹੋ ਜਾਂਦੇ ਹਨ। ਇਹੀ ਫੀਚਰ ਉਦੋਂ ਖ਼ਤਰਾ ਬਣ ਸਕਦਾ ਹੈ, ਜਦੋਂ ਤੁਸੀਂ ਗਲਤ ਜਗ੍ਹਾ UPI ਭੁਗਤਾਨ ਕਰ ਦਿਉ। ਪਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। RBI ਨੇ ਇਸ ਬਾਰੇ ਇਕ ਸਰਕੂਲਰ ਜਾਰੀ ਕੀਤਾ ਸੀ। ਇਸਦੇ ਤਹਿਤ, ਤੁਸੀਂ ਰਿਫੰਡ ਪ੍ਰਾਪਤ ਕਰਨ ਲਈ ਕੁਝ ਕੰਮ ਕਰ ਸਕਦੇ ਹੋ। ਜੇਕਰ ਪੈਸਾ ਪ੍ਰਾਪਤ ਕਰਨ ਵਾਲਾ (ਰਿਸੀਵਰ) ਉਸੇ ਬੈਂਕ ਖਾਤੇ ਤੋਂ ਹੈ ਤਾਂ ਰਿਫੰਡ ਜਲਦੀ ਮਿਲ ਸਕਦਾ ਹੈ।
ਜੇਕਰ ਰਿਸੀਵਰ ਦੂਜੇ ਬੈਂਕ ਤੋਂ ਹੈ ਤਾਂ ਰਿਫੰਡ ਮਿਲਣ 'ਚ ਸਮਾਂ ਲੱਗ ਸਕਦਾ ਹੈ। ਹੁਣ ਜਾਣਦੇ ਹਾਂ ਕਿ ਤੁਹਾਨੂੰ ਅਜਿਹੇ ਕਿਹੜੇ ਕੰਮ ਕਰਨੇ ਪੈਣਗੇ ਜਿਸ ਨਾਲ ਤੁਹਾਨੂੰ ਰਿਫੰਡ ਜਲਦੀ ਤੋਂ ਜਲਦੀ ਮਿਲ ਜਾਵੇ।
ਭੁਗਤਾਨ ਰਿਫੰਡ ਲਈ ਕੀ ਕਰੀਏ?
ਸਭ ਤੋਂ ਪਹਿਲਾਂ ਉਸ ਵਿਅਕਤੀ ਨਾਲ ਸੰਪਰਕ ਕਰੋ ਜਿਸਦੀ ਆਈਡੀ ਜਾਂ ਨੰਬਰ 'ਤੇ ਤੁਸੀਂ ਗਲਤੀ ਨਾਲ ਭੁਗਤਾਨ ਕਰ ਦਿੱਤਾ। ਤੁਸੀਂ ਉਸ ਵਿਅਕਤੀ ਨੂੰ ਭੁਗਤਾਨ ਦਾ ਸਕ੍ਰੀਨਸ਼ਾਟ ਭੇਜ ਕੇ ਪੈਸੇ ਵਾਪਸ ਭੇਜਣ ਦੀ ਅਪੀਲ ਕਰ ਸਕਦੇ ਹੋ।
ਜੇਕਰ ਪੈਸੇ ਪ੍ਰਾਪਤ ਕਰਨ ਵਾਲਾ ਯੂਜ਼ਰ ਰਿਫੰਡ ਲਈ ਮਨ੍ਹਾ ਕਰ ਦਿੰਦਾ ਹੈ ਤਾਂ ਤੁਸੀਂ ਟੋਲ-ਫ੍ਰੀ ਨੰਬਰ 1800-120-1740 'ਤੇ ਕਾਲ ਕਰ ਕੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਇਸ ਤੋਂ ਇਲਾਵਾ, ਤੁਸੀਂ ਜਿਹੜੇ UPI-ਆਧਾਰਿਤ ਐਪ ਰਾਹੀਂ ਭੁਗਤਾਨ ਕੀਤਾ ਹੈ, ਉਸ ਐਪ ਦੇ ਕਸਟਮਰ ਕੇਅਰ ਸਪੋਰਟ ਨਾਲ ਗੱਲ ਕਰੋ ਤੇ ਇੱਥੇ ਆਪਣੀ ਸ਼ਿਕਾਇਤ ਦਰਜ ਕਰਵਾਓ।
ਤੁਸੀਂ ਗਲਤ UPI ਪੇਮੈਂਟ ਨੂੰ ਲੈ ਕੇ ਆਪਣੇ ਬੈਂਕ ਨਾਲ ਵੀ ਸੰਪਰਕ ਕਰ ਸਕਦੇ ਹੋ। ਪੈਸੇ ਰਿਫੰਡ ਕਰਨ 'ਚ ਬੈਂਕ ਤੁਹਾਡੀ ਮਦਦ ਕਰ ਸਕਦਾ ਹੈ।
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਵੱਲੋਂ UPI ਟ੍ਰਾਂਜ਼ੈਕਸ਼ਨ ਦਾ ਪ੍ਰਬੰਧਨ ਹੁੰਦਾ ਹੈ। ਇਸ ਲਈ ਤੁਸੀਂ NPCI ਵਿੱਚ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।