ਚੰਡੀਗੜ੍ਹ ਸਥਿਤ SBI ਦੀ ਇਕ ਬ੍ਰਾਂਚ ਵਿਚ ਸੰਜੀਵ ਕੁਮਾਰ ਸ਼ਰਮਾ ਦਾ ਬਚਤ ਖਾਤਾ ਸੀ। 21 ਜੁਲਾਈ ਨੂੰ ਦੁਪਹਿਰ 2:50 ਵਜੇ ਸੰਜੀਵ ਕੁਮਾਰ ਸ਼ਰਮਾ ਦੇ ਮੋਬਾਈਲ 'ਚ ਲਗਾਤਾਰ ਯੂਪੀਆਈ ਟ੍ਰਾਂਜ਼ੈਕਸ਼ਨ ਦੇ ਮੈਸੇਜ ਆਉਣ ਲੱਗੇ। ਦੇਖਦਿਆਂ ਹੀ ਸੰਜੀਵ ਦੇ ਖਾਤੇ 'ਚੋਂ 25,060 ਰੁਪਏ ਦੀ ਰਕਮ ਤਿੰਨ ਵਾਰੀ, ਇਕ ਵਾਰੀ 24,560 ਰੁਪਏ ਤੇ 200 ਰੁਪਏ ਡੈਬਿਟ ਹੋ ਗਏ।

ਚੰਡੀਗੜ੍ਹ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਸ਼ਖ਼ਸ ਨਾਲ ਯੂਪੀਆਈ ਜ਼ਰੀਏ ਧੋਖਾਧੜੀ ਹੋਈ ਹੈ। ਇਸ ਧੋਖਾਧੜੀ 'ਚ ਉਸ ਦੇ 99,940 ਰੁਪਏ ਚੋਰੀ ਹੋ ਗਏ। ਹੁਣ ਇਸ ਦੀ ਭਰਪਾਈ ਸਟੇਟ ਬੈਂਕ ਆਫ ਇੰਡੀਆ ਕਰਨ ਵਾਲਾ ਹੈ। ਚੰਡੀਗੜ੍ਹ ਦੇ ਕੰਜ਼ਿਊਮਰ ਕਮਿਸ਼ਨ ਨੇ ਕਿਹੜੇ ਨਿਯਮ ਦੇ ਆਧਾਰ 'ਤੇ ਸ਼ਖ਼ਸ ਦੇ ਹੱਕ 'ਚ ਫੈਸਲਾ ਲਿਆ ?
ਚੰਡੀਗੜ੍ਹ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਇਕ ਬ੍ਰਾਂਚ ਵਿਚ ਸੰਜੀਵ ਕੁਮਾਰ ਸ਼ਰਮਾ ਦਾ ਬਚਤ ਖਾਤਾ ਸੀ। 21 ਜੁਲਾਈ ਨੂੰ ਦੁਪਹਿਰ 2:50 ਵਜੇ ਸੰਜੀਵ ਕੁਮਾਰ ਸ਼ਰਮਾ ਦੇ ਮੋਬਾਈਲ 'ਚ ਲਗਾਤਾਰ ਯੂਪੀਆਈ ਟ੍ਰਾਂਜ਼ੈਕਸ਼ਨ ਦੇ ਮੈਸੇਜ ਆਉਣ ਲੱਗੇ। ਦੇਖਦਿਆਂ ਹੀ ਸੰਜੀਵ ਦੇ ਖਾਤੇ 'ਚੋਂ 25,060 ਰੁਪਏ ਦੀ ਰਕਮ ਤਿੰਨ ਵਾਰੀ, ਇਕ ਵਾਰੀ 24,560 ਰੁਪਏ ਤੇ 200 ਰੁਪਏ ਡੈਬਿਟ ਹੋ ਗਏ।
ਸੰਜੀਵ ਦੇ ਖਾਤੇ 'ਚੋਂ ਕੁੱਲ 99,940 ਰੁਪਏ ਨਿਕਲ ਗਏ। ਇਸ ਮਾਮਲੇ 'ਤੇ ਸੰਜੀਵ ਨੇ ਤੁਰੰਤ ਕਾਰਵਾਈ ਕੀਤੀ। ਸਭ ਤੋਂ ਪਹਿਲਾਂ ਉਸ ਨੇ ਇਸ ਧੋਖਾਧੜੀ ਦੀ ਸ਼ਿਕਾਇਤ ਕੀਤੀ। ਨਾਲ ਹੀ, ਉਸ ਨੇ ਆਪਣਾ ਖਾਤਾ ਤੇ ਮੋਬਾਈਲ ਨੰਬਰ ਦੋਵੇਂ ਬੰਦ ਕਰਵਾ ਦਿੱਤੇ। ਸੰਜੀਵ ਨੇ ਇਸ ਦੀ ਸ਼ਿਕਾਇਤ ਸਾਈਬਰ ਸੈੱਲ ਤੇ ਬੈਂਕ ਜਾ ਕੇ ਵੀ ਦਰਜ ਕਰਵਾਈ।
ਬੈਂਕ ਨੇ ਇਸ ਮਾਮਲੇ 'ਚ ਦਲੀਲ ਦਿੱਤੀ ਕਿ ਇਹ ਪੈਸੇ ਯੂਪੀਐਈ ਰਾਹੀਂ ਟਰਾਂਸਫਰ ਹੋਏ ਸਨ। ਯੂਪੀਆਈ ਟ੍ਰਾਂਜ਼ੈਕਸ਼ਨ ਬਿਨਾਂ ਯੂਪੀਆਈ ਪਿਨ ਦੇ ਸੰਭਵ ਨਹੀਂ। ਇਸ ਲਈ, ਇਸ ਵਿਚ ਬੈਂਕ ਦੀ ਕੋਈ ਭਾਈਵਾਲੀ ਨਹੀਂ ਹੈ। ਇਸ ਦੇ ਨਾਲ ਹੀ, ਬੈਂਕ ਨੇ ਆਪਣੀ ਸੇਵਾ 'ਚ ਕਿਸੇ ਵੀ ਤਰ੍ਹਾਂ ਦੀ ਘਾਟ ਤੋਂ ਇਨਕਾਰ ਕਰ ਦਿੱਤਾ ਤੇ ਸ਼ਿਕਾਇਤ ਨੂੰ ਖਾਰਿਜ ਕਰਨ ਦੀ ਮੰਗ ਕੀਤੀ।
ਕਮਿਸ਼ਨ ਨੇ ਗਾਹਕ ਦੇ ਹੱਕ 'ਚ ਆਪਣਾ ਫੈਸਲਾ ਸੁਣਾਇਆ। ਕਮਿਸ਼ਨ ਨੇ ਇਸ ਕੇਸ 'ਚ 6 ਜੁਲਾਈ 2017 ਨੂੰ ਜਾਰੀ ਕੀਤੇ ਗਏ ਆਰਬੀਆਈ ਦੇ ਇਕ ਸਰਕੂਲਰ ਦਾ ਹਵਾਲਾ ਦਿੱਤਾ। ਇਸ ਦੇ ਨਾਲ ਹੀ ਕਮਿਸ਼ਨ ਨੇ ਰਾਸ਼ਟਰੀ ਕਮਿਸ਼ਨ ਤੇ ਬੰਬਈ ਹਾਈ ਕੋਰਟ ਵੱਲੋਂ ਲਏ ਗਏ ਕਈ ਫੈਸਲਿਆਂ ਦਾ ਵੀ ਹਵਾਲਾ ਦਿੱਤਾ।
ਕਮਿਸ਼ਨ ਨੇ ਮੰਨਿਆ ਕਿ ਜੇ ਕਿਸੇ ਤੀਜੇ ਪੱਖ ਵੱਲੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਲੈਣ-ਦੇਣ ਹੁੰਦਾ ਹੈ ਤਾਂ ਇਸ ਮਾਮਲੇ 'ਚ ਗਾਹਕ ਦੀ ਜ਼ਿੰਮੇਵਾਰੀ ਨਹੀਂ ਹੁੰਦੀ। ਚਾਹੇ ਬੈਂਕ ਵੱਲੋਂ ਕੋਈ ਭੁੱਲ ਹੋਵੇ ਜਾਂ ਨਹੀਂ। ਇਸ ਦੇ ਨਾਲ ਹੀ ਕਮਿਸ਼ਨ ਨੇ ਸਟੇਟ ਬੈਂਕ ਆਫ ਇੰਡੀਆ ਨੂੰ ਹੁਕਮ ਦਿੱਤਾ ਕਿ ਉਹ ਸੰਜੀਵ (ਗਾਹਕ) ਦੇ ਹੋਏ ਨੁਕਸਾਨ ਦੀ ਭਰਪਾਈ ਕਰਨ।
ਇਸ ਤੋਂ ਇਲਾਵਾ ਕਮਿਸ਼ਨ ਨੇ ਹੁਕਮ ਦਿੱਤਾ ਕਿ ਬੈਂਕ ਨੂੰ 99,940 ਰੁਪਏ ਸੰਜੀਵ ਨੂੰ ਦੇਣੇ ਹੋਣਗੇ ਤੇ ਜਿਸ ਤਰੀਕ ਨੂੰ ਨੁਕਸਾਨ ਹੋਇਆ ਹੈ, ਉਸ ਮੁਤਾਬਕ 9 ਫੀਸਦ ਵਿਆਜ ਵੀ ਦੇਣਾ ਪਵੇਗਾ।