Rs 2000 Note : ਸਰਕਾਰ ਨੇ ਇਸ ਨੋਟ ਨੂੰ ਜਾਰੀ ਕਰਨ ਪਿੱਛੇ ਦਲੀਲ ਦਿੱਤੀ ਸੀ ਕਿ ਇਸ ਨਾਲ ਨੋਟਾਂ ਦੀ ਛਪਾਈ ਜਲਦੀ ਹੋ ਸਕੇਗੀ ਅਤੇ ਪੁਰਾਣੀ ਕਰੰਸੀ ਨੂੰ ਆਸਾਨੀ ਨਾਲ ਨਵੀਂ ਕਰੰਸੀ ਨਾਲ ਬਦਲਿਆ ਜਾ ਸਕੇਗਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਮਾਰਚ 2017 ਤੱਕ ਦੇਸ਼ 'ਚ ਚੱਲ ਰਹੀ 89 ਫੀਸਦੀ ਕਰੰਸੀ 2000 ਦੇ ਨੋਟਾਂ ਦੀ ਸੀ।

ਨਵੀਂ ਦਿੱਲੀ, ਬਿਜ਼ਨੈੱਸ ਡੈਸਕ : 2016 ਵਿਚ ਨੋਟਬੰਦੀ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਇਕ ਨਵਾਂ 2000 ਰੁਪਏ ਦਾ ਨੋਟ ਜਾਰੀ ਕੀਤਾ ਗਿਆ ਸੀ। ਸਰਕਾਰ ਨੇ ਇਸ ਨੋਟ ਨੂੰ ਜਾਰੀ ਕਰਨ ਪਿੱਛੇ ਦਲੀਲ ਦਿੱਤੀ ਸੀ ਕਿ ਇਸ ਨਾਲ ਨੋਟਾਂ ਦੀ ਛਪਾਈ ਜਲਦੀ ਹੋ ਸਕੇਗੀ ਤੇ ਪੁਰਾਣੀ ਕਰੰਸੀ ਨੂੰ ਆਸਾਨੀ ਨਾਲ ਨਵੀਂ ਕਰੰਸੀ ਨਾਲ ਬਦਲਿਆ ਜਾ ਸਕੇਗਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਮਾਰਚ 2017 ਤਕ ਦੇਸ਼ 'ਚ ਚੱਲ ਰਹੀ 89 ਫੀਸਦੀ ਕਰੰਸੀ 2000 ਦੇ ਨੋਟਾਂ ਦੀ ਸੀ।
ਉਸ ਸਮੇਂ ਇਸ ਨੋਟ ਨੂੰ ਲੈ ਕੇ ਕਈ ਦਾਅਵੇ ਕੀਤੇ ਜਾ ਰਹੇ ਸਨ ਕਿ ਸਰਕਾਰ ਨੇ ਕਾਲੇ ਧਨ ਨੂੰ ਰੋਕਣ ਤੇ ਇਕ ਥਾਂ 'ਤੇ ਪੈਸਾ ਜਮ੍ਹਾ ਨਾ ਕਰਨ ਲਈ ਇਸ ਵਿਚ ਜੀਪੀਐਸ ਚਿਪ ਵੀ ਲਗਾਈ ਹੋਈ ਹੈ। ਪਰ ਸਮੇਂ ਦੇ ਨਾਲ ਇਹ ਸਪੱਸ਼ਟ ਹੋ ਗਿਆ ਕਿ ਇਸ ਵਿਚ ਚਿੱਪ ਨਹੀਂ ਹੈ ਤੇ ਇਹ ਇਕ ਆਮ ਬੈਂਕ ਨੋਟ ਦੀ ਤਰ੍ਹਾਂ ਵੀ ਹੈ।
ਖ਼ਤਮ ਹੋ ਜਾਵੇਗਾ 2000 ਰੁਪਏ ਦੇ ਨੋਟ ਦਾ ਸਫ਼ਰ
ਕੁੱਲ ਕਰੰਸੀ ਵਿਚ ਕਿੰਨੇ ਹਨ 2000 ਦੇ ਕਿੰਨੇ?
ਕੀ ਹੋਵੇਗਾ ਇਸ ਦਾ ਅਸਰ ?
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਭਾਰਤੀ ਅਰਥਵਿਵਸਥਾ 'ਤੇ ਕੋਈ ਖਾਸ ਅਸਰ ਨਹੀਂ ਪਵੇਗਾ, ਕਿਉਂਕਿ ਪਿਛਲੇ ਕੁਝ ਸਾਲਾਂ 'ਚ ਲੋਕਾਂ ਨੇ ਵੱਡੀ ਗਿਣਤੀ 'ਚ ਡਿਜੀਟਲ ਪੇਮੈਂਟ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੁਝ ਲੋਕ ਇਸ ਨੂੰ ਅਰਥਵਿਵਸਥਾ ਲਈ ਚੰਗਾ ਮੰਨ ਰਹੇ ਹਨ ਕਿਉਂਕਿ 2000 ਦੇ ਨੋਟ ਦੀ ਵਰਤੋਂ ਕਾਲੇ ਧਨ ਨੂੰ ਛੁਪਾਉਣ ਲਈ ਕੀਤੀ ਜਾਂਦੀ ਸੀ। ਇਸ ਨੂੰ ਬੰਦ ਕਰਨ ਨਾਲ ਬਾਜ਼ਾਰ 'ਚ ਜ਼ਿਆਦਾ ਪੈਸਾ ਆਵੇਗਾ ਤੇ ਸ਼ੇਅਰ ਬਾਜ਼ਾਰ ਨੂੰ ਵੀ ਇਸ ਦਾ ਫਾਇਦਾ ਹੋ ਸਕਦਾ ਹੈ।